
Budhlada News : ਲੱਖਾਂ ਦਾ ਸਮਾਨ ਸੜ ਕੇ ਹੋਇਆ ਸੁਆਹ
Budhlada News in Punjabi : ਬੁਢਲਾਡਾ ਸ਼ਹਿਰ ਦੇ ਅਹਿਮਦਪੁਰ ਰੋਡ ਤੇ ਸਥਿਤ ਅਗਰਵਾਲ ਕੂਲਰ ਫੈਕਟਰੀ ’ਚ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਸਮਾਨ ਸੜ ਕੇ ਸਵਾਹ ਹੋਣ ਦੀ ਖ਼ਬਰ ਹੈ। ਕੂਲਰ ਫੈਕਟਰੀ ਮਾਲਕ ਦੇ ਅਨੁਸਾਰ ਉਨ੍ਹਾਂ ਦੱਸਿਆ ਕੀ ਅੱਜ ਦਿਨ ਸਮੇਂ ਕੂਲਰ ਫੈਕਟਰੀ ਅੰਦਰ ਇਕਦਮ ਸਟੋਰ ਰੂਮ ਵਾਲੇ ਪਾਸੇ ਅੱਗ ਦੇ ਭੰਬੜ ਨਿਕਲਣੇ ਸ਼ੁਰੂ ਹੋ ਗਏ।
ਦੇਖਦੇ ਦੇਖਦੇ ਸਾਰੀ ਫੈਕਟਰੀ ਅੱਗ ਦੀ ਲਪੇਟ ’ਚ ਆ ਗਈ। ਉਹਨਾਂ ਦੱਸਿਆ ਕਿ ਅੱਗ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਚੱਲ ਸਕਿਆ ਦੂਸਰੇ ਪਾਸੇ ਨਗਰ ਕੌਂਸਲ ਬੁਢਲਾਡਾ ਵੱਲੋਂ ਅੱਗ ਦੀ ਸੂਚਨਾ ਮਿਲਦਿਆਂ ਫ਼ਾਇਰ ਬ੍ਰਿਗੇਡ ਦੀਆਂ ਗੱਡੀਆਂ ਤੁਰੰਤ ਭੇਜੀਆਂ ਗਈਆਂ। ਜਿੱਥੇ ਅੱਗ ’ਤੇ ਕਾਬੂ ਪਾਉਣ ਲਈ ਸਥਾਨਕ ਲੋਕਾਂ ਵੱਲੋਂ ਵੀ ਕਾਫੀ ਮੁਸ਼ੱਕਤ ਕੀਤੀ ਗਈ।
(For more news apart from Fire breaks out at cooler factory in Ahmedpur village of Budhlada News in Punjabi, stay tuned to Rozana Spokesman)