
Tarn Taran News : ਸਾਰਿਆਂ ਅਰੋਪੀਆਂ ਨੂੰ ਭੇਜਿਆ ਨਿਆਅੱਕ ਹਿਰਾਸਤ ਵਿੱਚ, ਅਰੋਪੀਆਂ ਵਿੱਚ 14 ਆਦਮੀ ਅਤੇ 4 ਔਰਤਾਂ ਸ਼ਾਮਲ
Tarn Taran News : ਤਰਨਤਾਰਨ ਨੇੜੇ ਪੈਂਦੇ ਪਿੰਡ ਕੋਟ ਮੁਹੰਮਦ ਖਾਂ ’ਚ ਝਗੜਾ ਸੁਲਝਾਉਣ ਗਏ ਥਾਣਾ ਗੋਇੰਦਵਾਲ ਸਾਹਿਬ ਦੇ ਸਬ-ਇੰਸਪੈਕਟਰ ਦੀ ਜਿੱਥੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਉੱਥੇ ਹੀ ਇੱਕ ਏਐੱਸਆਈ ਦੀ ਬਾਂਹ ਵੀ ਟੁੱਟ ਗਈ। ਜਿਸ ’ਚ ਆਮ ਆਦਮੀ ਪਾਰਟੀ ਦੇ ਮੌਜੂਦਾ ਸਰਪੰਚ ਸਮੇਤ 20 ਆਦਮੀਆਂ ਤੇ ਬਾਈ ਨੇਮ ਅਤੇ 40-50 ਅਣਪਛਾਤੇ ਲੋਕਾਂ ਖਿਲਾਫ਼ ਵੱਖ -ਵੱਖ ਸੰਗੀਨ ਧਰਾਵਾਂ ਤਹਿਤ ਮਾਮਲਾ ਦਰ ਕੀਤਾ ਗਿਆ ਸੀ।
ਜਿਨ੍ਹਾਂ ’ਚ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ 14 ਆਦਮੀ ਅਤੇ 4 ਔਰਤਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਜਿਨ੍ਹਾਂ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਅਤੇ ਪੁਲਿਸ ਨੂੰ ਚਾਰ ਦਿਨ ਦਾ ਰਿਮਾਂਡ ਹਾਸਲ ਹੋਇਆ ਸੀ।
ਅੱਜ ਪੁਲਿਸ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਸਾਰੇ ਅਰੋਪੀਆਂ ਨੂੰ ਮੁੜ ਮਾਨਯੋਗ ਅਦਾਲਤ ’ਚ ਪੇਸ਼ ਕੀਤਾ ਗਿਆ ਜਿੱਥੇ ਮਾਨਯੋਗ ਅਦਾਲਤ ਵੱਲੋਂ ਉਹਨਾਂ ਨੂੰ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।
(For more news apart from Police re-produce Kot Mohammad Khan accused in Khadoor Sahib court News in Punjabi, stay tuned to Rozana Spokesman)