
ਮਾਨਸੂਨ ਦੇ 4 ਜੂਨ ਨੂੰ ਕੇਰਲਾ ਪਹੁੰਚਣ ਦੀ ਸੰਭਾਵਨਾ
ਚੰਡੀਗੜ੍ਹ- ਦੇਸ਼ 'ਚ 4 ਜੂਨ ਨੂੰ ਮਾਨਸੂਨ ਦਸਤਕ ਦੇਵੇਗਾ। ਮੌਸਮ ਵਿਭਾਗ ਮੁਤਾਬਿਕ ਇਸ ਵਾਰ ਦੇਸ਼ ਵਿਚ 4 ਜੂਨ ਨੂੰ ਮਾਨਸੂਨ ਦਖ਼ਲ ਦੇਵੇਗਾ। ਇਸ ਦੇ ਨਾਲ ਫ਼ਸਲ ਦੀ ਚੰਗੀ ਪੈਦਾਵਾਰ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ। ਜਿਸ ਨਾਲ ਕਿਸਾਨਾਂ ਨੂੰ ਰਾਹਤ ਮਿਲੇਗੀ।
Monsoon Rains in Punjab in June
ਇਹ ਜਾਣਕਾਰੀ ਪ੍ਰਾਈਵੇਟ ਮੌਸਮ ਫੌਰਕਾਸਟਰ ਸਕਾਈਮੈਟ ਨੇ ਮੰਗਲਵਾਰ ਨੂੰ ਦਿੱਤੀ। ਫੌਰਕਾਸਟਰ ਸਕਾਈਮੈਟ ਮੁਤਾਬਿਕ ਮਾਨਸੂਨ ਦੇ 4 ਜੂਨ ਨੂੰ ਕੇਰਲਾ ਪਹੁੰਚਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਦੇਸ਼ ਵਿਚ ਬਰਸਾਤੀ ਮੌਸਮ ਦੀ ਸ਼ੁਰੂਆਤ ਹੋ ਜਾਏਗੀ।
Monsoon Rains in Punjab in June
ਹਾਲਾਂਕਿ ਕੇਰਲਾ ਤੋਂ ਮਾਨਸੂਨ ਲਈ ਆਮ ਸ਼ੁਰੂਆਤੀ ਤਾਰੀਖ਼ ਪਹਿਲੀ ਜੂਨ ਹੈ। ਸਕਾਈਮੈਟ ਦੇ ਸੀਈਓ ਜਤਿਨ ਸਿੰਘ ਨੇ ਕਿਹਾ ਕਿ ਇਸ ਸੀਜ਼ਨ ਵਿਚ ਦੇਸ਼ ਦੇ ਚਾਰੇ ਖੇਤਰਾਂ ਵਿਚ ਆਮ ਨਾਲੋਂ ਘੱਟ ਬਾਰਸ਼ ਪਵੇਗੀ।
Monsoon Rains in Punjab in June
ਉੱਤਰ-ਪੱਛਮੀ ਭਾਰਤ ਅਤੇ ਦੱਖਣੀ ਪ੍ਰਾਇਦੀਪ ਦੇ ਮੁਕਾਬਲੇ ਪੂਰਬ ਤੇ ਉੱਤਰ-ਪੂਰਬ ਭਾਰਤ ਅਤੇ ਕੇਂਦਰੀ ਹਿੱਸਿਆਂ ਵਿਚ ਘੱਟ ਬਾਰਸ਼ ਹੋਵੇਗੀ। ਜਤਿਨ ਸਿੰਘ ਨੇ ਦੱਸਿਆ ਕਿ ਮਾਨਸੂਨ ਦੀ ਸ਼ੁਰੂਆਤ 4 ਜੂਨ ਦੇ ਆਸਪਾਸ ਹੋ ਜਾਵੇਗੀ। 22 ਮਈ ਨੂੰ ਮਾਨਸੂਨ ਅੰਡੇਮਾਨ ਤੇ ਨਿਕੋਬਾਰ ਟਾਪੂ 'ਤੇ ਪਹੁੰਚਣ ਦੀ ਸੰਭਾਵਨਾ ਹੈ।