
ਥਾਣਾ ਸ਼ੰਭੂ ਦੇ ਅਧੀਨ ਆਉਂਦੇ ਪਿੰਡ ਗੰਡਿਆਂ ਨਜ਼ਦੀਕ ਪੰਜਾਬੀ ਚੁੱਲ੍ਹੇ ਢਾਬੇ ਨੇੜੇ ਬੰਦ ਪਏ ਕੋਲਡ ਸਟੋਰ ਵਿਚ ਨਾਜਾਇਜ਼ ਸ਼ਰਾਬ ਦੀ ਚਲਦੀ ਫ਼ੈਕਟਰੀ ਫੜੀ ਗਈ।
ਘਨੌਰ, 14 ਮਈ (ਸੁਖਦੇਵ ਸੁੱਖੀ): ਥਾਣਾ ਸ਼ੰਭੂ ਦੇ ਅਧੀਨ ਆਉਂਦੇ ਪਿੰਡ ਗੰਡਿਆਂ ਨਜ਼ਦੀਕ ਪੰਜਾਬੀ ਚੁੱਲ੍ਹੇ ਢਾਬੇ ਨੇੜੇ ਬੰਦ ਪਏ ਕੋਲਡ ਸਟੋਰ ਵਿਚ ਨਾਜਾਇਜ਼ ਸ਼ਰਾਬ ਦੀ ਚਲਦੀ ਫ਼ੈਕਟਰੀ ਫੜੀ ਗਈ। ਜਾਣਕਾਰੀ ਦਿੰਦਿਆਂ ਮਾਮਲੇ ਦੇ ਆਈ.ਓ. ਸਹਾਇਕ ਥਾਣੇਦਾਰ ਗੁਰਮੀਤ ਸਿੰਘ ਨੇ ਦਸਿਆ ਕਿ ਆਈ.ਪੀ.ਐੱਸ. ਮੁਨੀਸ਼ ਚਾਵਲਾ ਆਈ.ਜੀ. ਐਕਸਾਈਜ਼ ਟੈਕਸ਼ੇਸ਼ਨ ਪੰਜਾਬ ਅਤੇ ਆਈ.ਏ.ਐੱਸ. ਵਿਵੇਕ ਪ੍ਰਤਾਪ ਈ.ਟੀ.ਸੀ. ਕਮਿਸ਼ਨਰ ਪੰਜਾਬ ਦੇ ਦਿਸ਼ਾਂ -ਨਿਰਦੇਸ਼ਾਂ ਅਨੁਸਾਰ ਕਿਸੇ ਖ਼ਾਸ ਮੁਖ਼ਬਰ ਦੀ ਇਤਲਾਹ ਉਤੇ ਐਕਸਾਈਜ਼ ਵਿਭਾਗ ਪਟਿਆਲਾ ਨੇ ਸਵੇਰੇ ਤੜਕਸਾਰ ਮੂੰਹ ਹਨੇਰੇ ਛਾਪੇਮਾਰੀ ਕੀਤੀ।
File photo
ਉਨ੍ਹਾਂ ਦਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਬੰਦ ਪਏ ਕੋਲਡ ਸਟੋਰ ਚ ਨਕਲੀ ਸ਼ਰਾਬ ਬਣਾਉਣ ਦਾ ਧੰਦਾ ਚੱਲ ਰਿਹਾ ਸੀ। ਇਸ ਮੌਕੇ ਉਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸ.ਐਸ.ਪੀ. ਮਨਦੀਪ ਸਿੰਘ ਸੰਧੂ ਨੇ ਕਿਹਾ ਕਿ ਇਹ ਲੋਕ ਨਕਲੀ ਸ਼ਰਾਬ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਸੀ। ਇਹ ਲੋਕ ਸਮਾਜ ਦੇ ਦੁਸ਼ਮਣ ਹਨ। ਉਨ੍ਹਾਂ ਕਿਹਾ ਕਿ ਇਸ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ ਕੀ ਇਹ ਕਿੱਥੇ-ਕਿੱਥੇ ਸਪਲਾਈ ਕਰਦੇ ਸਨ। ਉਨ੍ਹਾਂ ਕਿਹਾ ਕੀ ਇਕ ਅਮੀਤ ਕੁਮਾਰ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਜਾਂਚ ਉਪਰੰਤ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।