
ਸੂਬਿਆਂ ਨੂੰ ਅਗਲੇ 15 ਦਿਨਾਂ ’ਚ 192 ਲੱਖ ਕੋਵਿਡ ਟੀਕੇ ਮੁਫ਼ਤ ਦਿਤੇ ਜਾਣਗੇ : ਸਿਹਤ ਮੰਤਰਾਲਾ
ਸੂਬਿਆਂ ਨੂੰ ਅਗਲੇ 15 ਦਿਨਾਂ ’ਚ 192 ਲੱਖ ਕੋਨਵੀਂ ਦਿੱਲੀ, 14 ਮਈ : ਸੂਬਿਆਂ ਅਤੇ ਕੇਂਦਰ ਸ਼ਾਸ਼ਤ ਪ੍ਰਦੇਸ਼ਾ ਨੂੰ 16 ਮਈ ਤੋਂ 31 ਮਈ ਤਕ ਕੋਵਿਡ 19 ਮਾਰੂ ਟੀਕਿਆਂ ਕੋਵਿਸ਼ੀਲਡ ਅਤੇ ਕੋਵੈਕਸੀਨ ਦੀਆਂ ਕੁਲ 191.99 ਲੱਖ ਖ਼ੁਰਾਕਾਂ ਮੁਫ਼ਤ ਦਿਤੀਆਂ ਜਾਣਗੀਆਂ। ਕੇਂਦਰ ਸਿਹਤ ਮੰਤਰਾਲੇ ਨੇ ਸ਼ੁਕਰਵਾਰ ਨੂੰ ਕਿਹਾ ਕਿ ਟੀਕਿਆਂ ਨੂੰ ਵੰਡਣ ਬਾਰੇ ਪਹਿਲਾਂ ਹੀ ਦੱਸ ਦਿਆ ਜਾਵੇਗਾ। ਸੂਬਿਆਂ ਤੇ ਕੇਂਦਰ ਸ਼ਾਸ਼ਤ ਪ੍ਰਦੇਸ਼ਾਂ ਨਾਲ ਸਬੰਧਿਤ ਅਧਿਕਾਰੀਆਂ ਨੂੰ ਇਹ ਨਿਰਦੇਸ਼ ਦੇਣ ਦੀ ਬੇਨਤੀ ਕੀਤੀ ਗਈ ਹੈ ਕਿ ਮਿਲਣ ਵਾਲੇ ਟੀਕਿਆਂ ਦਾ ਸਹੀ ਇਸਤੇਮਾਲ ਕੀਤਾ ਜਾਵੇ ਅਤੇ ਟੀਕੇ ਦੀ ਬਰਬਾਦੀ ਘਟਾਈ ਜਾਵੇ। ਟੀਕਿਆਂ ਦੀ 191.99 ਲੱਖ ਖ਼ੁਰਾਕਾਂ ’ਚ 162.5 ਲੱਖ ਕੋਵਿਸ਼ੀਲਡ ਟੀਕੇ ਅਤੇ 29.49 ਲੱਖ ਕੋਵੈਕਸੀਨ ਟੀਮੇ ਸ਼ਾਮਲ ਹਨ। ਮੰਤਰਾਲੇ ਨੇ ਕਿਹਾ, ‘‘ਭਾਰਤ ਸਰਕਾਰ ਵਲੋਂ 15 ਦਿਨਾਂ ਲਈ ਮੁਫ਼ਤ ਦਿਤੇ ਜਾਣ ਵਾਲੇ ਟੀਕਿਆਂ ਬਾਰੇ ਸੂਬਿਆਂ ਅਤੇ ਕੇਂਦਰ ਸ਼ਾਸ਼ਤ ਪ੍ਰਦੇਸ਼ਾਂ ਨੂੰ ਸੂਚਿਤ ਕਰਨ ਦਾ ਉਦੇਸ਼ ਇਹ ਯਕੀਨੀ ਕਰਨਾ ਹੈ ਕਿ ਉਹ 45 ਸਾਲ ਅਤੇ ਉਸ ਤੋਂ ਵੱਧ ਦੇ ਉਮਰ ਵਰਗ ਲਈ ਇਨ੍ਹਾਂ ਮੁਫ਼ਤ ਟੀਕਿਆਂ ਦੇ ਸਹੀ ਇਸਤੇਮਾਲ ਦੀ ਯੋਜਨਾ ਬਣਾਉਣ।’’
ਕੇਂਦਰ ਨੇ ਸੂਬਿਆਂ ਅਤੇ ਕੇਂਦਰ ਸ਼ਾਸ਼ਤ ਪ੍ਰਦੇਸ਼ਾਂ ਨੂੰ ਇਕ ਮਈ ਤੋਂ 5 ਮਈ ਤਕ 1.7 ਕਰੋੜ ਤੋਂ ਵੱਧ ਟੀਕੇ ਮੁਫ਼ਤ ਉਪਲਬੱਧ ਕਰਾਏ ਸਨ। ਮੰਤਰਾਲੇ ਨੇ ਦਸਿਆ ਕਿ ਸੂਬਿਆਂ ਨੂੰ ਮਈ ਵਿਚ 4.39 ਕਰੋੜ ਤੋਂ ਵੱਧ ਟੀਕੇ ਸਿੱਧੇ ਖ਼੍ਰੀਦਣ ਲਈ ਉਪਲੱਬਧ ਕਰਾਏ। (ਏਜੰਸੀ)
ਟੀਕੇ ਮੁਫ਼ਤ ਦਿਤੇ ਜਾਣਗੇ : ਸਿਹਤ ਮੰਤਰਾਲਾ