'ਅਕਾਲੀ ਦਲ ਨੂੰ ਕਾਂਗਰਸ ਦੀ ਜਾਂਚ 'ਚ ਵਿਸ਼ਵਾਸ ਨਹੀਂ ਪਰ ਫਿਰ ਵੀ ਪਾਰਟੀ ਹਰ ਤਰੀਕੇ ਦਾ ਸਹਿਯੋਗ ਕਰੇਗੀ'
Published : May 15, 2021, 5:36 pm IST
Updated : May 15, 2021, 5:36 pm IST
SHARE ARTICLE
 Sukhbir Badal and Capt Amarinder Singh
Sukhbir Badal and Capt Amarinder Singh

ਸੁਖਬੀਰ ਸਿੰਘ ਬਾਦਲ ਵੱਲੋਂ ਅਮਰਿੰਦਰ, ਸਿੱਧੂ ਤੇ ਭਗਵੰਤ ਮਾਨ ਨੂੰ ਬੇਅਦਬੀ ਮਾਮਲੇ ’ਤੇ ਉਹਨਾਂ ਦੇ ਦਾਅਵੇ ਮੁਤਾਬਕ ਉਪਲਬਧ ਸਬੂਤ ਸਾਂਝਾ ਕਰਨ ਦੀ ਚੁਣੌਤੀ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਇਥੇ ਕਾਂਗਰਸ ਦੇ ਆਗੂਆਂ ਤੇ ਉਹਨਾਂ ਦੇ ਲੁਕਵੇਂ ਤੇ ਜਨਤਕ ਸਹਿਯੋਗੀਆਂ ਜਿਹਨਾਂ ਨੇ ਇਹ ਦਾਅਵਾ ਕੀਤਾ ਸੀ  ਕਿ ਉਹਨਾਂ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮੁਆਫ ਨਾ ਕੀਤੀ ਜਾ ਸਕਣ ਵਾਲੀ ਬੇਅਦਬੀ ਕਿਸਨੇ ਕਰਵਾਈ ਇਸਦੇ ਠੋਸ ਸਬੂਤ ਹਨ, ਨੂੰ ਕਿਹਾ ਕਿ ਉਹ ਖਾਲਸਾ ਪੰਥ, ਅਦਾਲਤ, ਐਸ ਆਈ ਟੀ ਤੇ ਆਮ ਜਨਤਾ ਸਾਹਮਣੇ ਇਹ ਸਬੂਤ ਪੇਸ਼ ਕਰਨ।

Sukhbir Badal Sukhbir Badal

 ਬਾਦਲ ਨੇ  ਕੈਪਟਨ ਅਮਰਿੰਦਰ ਸਿੰਘ, ਸੁਨੀਲ ਜਾਖੜ, ਨਵਜੋਤ ਸਿੱਧੂ, ਸੁਖਜਿੰਦਰ ਸਿੰਘ ਰੰਧਾਵਾ ਤੇ ਭਗਵੰਤ ਮਾਨ ਵਰਗੇ ਹੋਰਨਾਂ ਨੂੰ ਚੁਣੌਤੀ ਦਿੱਤੀ ਕਿ ਉਹ ਸਿੱਖ ਕੌਮ, ਐਸਆਈ ਟੀ ਤੇ ਨਿਆਂਪਾਲਿਕਾ ਨਾਲ ਇਹ ਸਬੂਤ ਸਾਂਝੇ ਕਰਨ ਕਿਉਂਕਿ ਉਹ ਧਾਰਮਿਕ ਤੌਰ ’ਤੇ  ਇਸ ਅਹਿਮ ਮਸਲੇ ’ਤੇ ਕਈ ਸਾਲਾਂ ਤੋਂ ਸੱਚ ’ਤੇ ਪਰਦਾ ਪਾਉਂਦੇ ਰਹੇ ਹਨ ਤੇ ਇਸ ਤਰੀਕੇ ਸਿੱਖਾਂ ਦੇ ਮਨਾਂ ਤੇ ਹਿਰਦਿਆਂ ਨੂੰ ਠੋਸ ਪਹੁੰਚਾ ਰਹੇ ਹਨ। ਉਹਨਾਂ ਕਿਹਾ ਕਿ ਇਹ ਲੋਕ ਦੱਸਣ ਕਿ ਇਹਨਾਂ ਨੇ ਕਦੇ ਵੀ ਇਹ ਸਬੂਤ ਜਨਤਾ ਦੇ ਸਾਹਮਣੇ ਰੱਖਣ ਨੂੰ ਢੁਕਵਾਂ ਕਿਉਂ ਨਹੀਂ ਸਮਝਿਆ ? 

Amarinder Singh and sukhbir badalAmarinder Singh and sukhbir badal

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਹੋਰ ਕਿਹਾ ਕਿ ਜੇਕਰ ਅਮਰਿੰਦਰ ਸਿੰਘ, ਨਵਜੋਤ ਸਿੱਧੂ, ਸੁਨੀਲ ਜਾਖੜ, ਭਗਵੰਤ ਮਾਨ ਤੇ ਹੋਰ ਆਗੂਆਂ ਕੋਲ ਕੋਈ ਸਬੂਤ ਹੈ ਤਾਂ ਇਸਨੁੰ ਅਦਾਲਤਾਂ ਤੇ ਖਾਲਸਾ ਪੰਥ ਤੋਂ ਕਿਉਂ ਲੁਕੋ ਕੇ ਕਿਉਂ ਰੱਖ ਰਹੇ ਹਨ, ਇਹ ਆਪਣੇ ਆਪ ਵਿਚ ਕਾਨੂੰਨ ਦੀ ਉਲੰਘਣਾ ਦੇ ਨਾਲ ਨਾਲ ਖਾਲਸਾ ਪੰਥ ਨਾਲ ਧੋਖਾ ਕਰਨ ਤੇ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਸਮਾਨ ਹੈ। 

Captain Amarinder Singh and Sukhbir BadalCaptain Amarinder Singh and Sukhbir Badal

ਉਹਨਾਂ ਕਿਹਾ ਕਿ ਇਹ ਹੈਰਾਨ ਕਰਨ ਵਾਲੀ ਗੱਲ ਹੈ ਕਿ ਇਹ ਆਗੂ ਜੋ ਪਹਿਲੇ ਦਿਨ ਤੋਂ ਇਹ ਦਾਅਵਾ ਕਰ ਰਹੇ ਹਨ ਕਿ ਉਹਨਾਂ ਕੋਲ ਦੋਸ਼ੀਆਂ ਖਿਲਾਫ ਸਬੂਤ ਹੈ ਤੇ ਇਹ ਦੱਸਣ ਤੋਂ ਇਨਕਾਰ ਕਰ ਰਹੇ ਹਨ ਕਿ ਦੋਸ਼ੀ ਕੌਣ ਹੈ ਤਾਂ ਇਹ ਵੀ  ਆਪਣੇ ਆਪ ਵਿਚ ਗੁਰੂ ਸਾਹਿਬ ਦੀ ਬੇਅਦਬੀ ਹੈ। ਉਹਨਾਂ ਕਿਹਾ ਕਿ ਜੇਕਰ ਇਹਨਾਂ ਕੋਲ ਕੋਈ ਸਬੂਤ ਨਹੀਂ ਹੈ ਤਾਂ ਫਿਰ ਇਹ ਵੀ ਇਕ ਬੇਹੱਦ ਹੀ ਗੰਭੀਰ ਤੇ ਸੰਜੀਦਾ ਮਾਮਲੇ ਵਿਚ  ਝੂਠ ਬੋਲਣ ਦੇ ਦੋਸ਼ੀ ਹਨ। 

Capt Amarinder Singh and Sukhbir BadalCapt Amarinder Singh and Sukhbir Badal

ਬਾਦਲ ਨੇ ਕਿਹਾ ਕਿ ਇਹਨਾਂ ਆਗੂਆਂ ਨੂੰ ਇਸ ਪੜਾਅ ’ਤੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ  ਤੇ ਮਹਾਨ ਗੁਰੂ ਸਾਹਿਬਾਨ ਦਾ ਦੇਣ ਦੇਣਾ ਚਾਹੀਦਾ ਹੈ ਅਤੇ ਹੁਣ ਵੀ ਸਿੱਖ ਕੌਮ, ਐਸ ਆਈ ਟੀ ਤੇ ਅਦਾਲਤ ਨਾਲ ਸਾਰੇ ਸਬੂਤਾਂ ਦੇ ਵੇਰਵੇ ਸਾਂਝੇ ਕਰਨੇ ਚਾਹੀਦੇ ਹਨ, ਜੋ ਇਹਨਾਂ ਮੁਤਾਬਕ ਦੋਸ਼ੀ ਹਨ ਪਰ ਇਹ ਨਾ ਜਾਣੇ ਕਿਸ ਕਾਰਨ ਇਹ ਦੱਸ ਨਹੀਂ ਰਹੇ ਹਨ। 

Sukhbir Badal Sukhbir Badal

ਅਕਾਲੀ ਆਗੂ ਨੇ ਹੋਰ ਕਿਹਾ ਕਿ ਭਾਵੇਂ ਉਹਨਾਂ ਦੀ ਪਾਰਟੀ ਦਾ ਇਸ ਸਿਆਸੀ ਤੌਰ ’ਤੇ ਪ੍ਰੇਰਿਤ ਐਸ ਆਈ ਟੀ ਵਿਚ ਕੋਈ ਵਿਸ਼ਵਾਸ ਨਹੀਂ ਹੈ ਪਰ ਫਿਰ ਵੀ ਅਸੀਂ ਇਸਦੇ ਸਾਹਮਣੇ ਪੇਸ਼ ਹੋਣ ਲਈ ਤਿਆਰ ਹਾਂ ਤੇ ਇਸ ਨਾਲ ਪੂਰਾ ਸਹਿਯੋਗ ਕਰਾਂਗੇ ਕਿਉਂਕਿ ਅਸੀਂ ਕਾਨੂੰਨ ਤੇ ਨਿਆਂਪਾਲਿਕਾ ਦਾ ਪੂਰਾ ਸਨਮਾਨ ਕਰਦੇ ਹਾਂ।

sukhbir badalSukhbir badal

ਉਹਨਾਂ ਕਿਹਾ ਕਿ ਇਸੇ ਤਰੀਕੇ ਸ਼੍ਰੋਮਣੀ ਅਕਾਲੀ ਦਲ ਨਵੀਂ ਐਸ ਆਈ ਟੀ ਨਾਲ ਵੀ ਪੂਰਾ ਸਹਿਯੋਗ ਕਰੇਗਾ ਭਾਵੇਂ ਕਿ  ਸਰਕਾਰ ਦਾ ਇਕੌਤਾ ਮਕਸਦ ਸਿਆਸੀ ਬਦਲਾਖੋਰੀ ਹੈ ਅਤੇ ਇਹ ਆਪਣੀ ਅਸਫਲਤਾ, ਅਯੋਗਤਾ ਤੇ ਗਲਤੀਆਂ ਤੋਂ ਲੋਕਾਂ ਦਾ ਧਿਆਨ ਪਾਸੇ ਕਰਨ ਵਾਸਤੇ ਅਜਿਹਾ ਕਰ ਰਹੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement