ਕੈਪਟਨ ਸਾਹਿਬ, ਯੂਥ ਅਕਾਲੀ ਦਲ ਤੋਂ ਪਲਾਜ਼ਮਾ ਦਾਨ ਕਰਵਾ ਲਉ! ਹੁਣ ਲੋੜ ਹੈ! : ਪਰਮਬੰਸ ਸਿੰਘ ਰੋਮਾਣਾ
Published : May 15, 2021, 11:59 pm IST
Updated : May 15, 2021, 11:59 pm IST
SHARE ARTICLE
image
image

ਕੈਪਟਨ ਸਾਹਿਬ, ਯੂਥ ਅਕਾਲੀ ਦਲ ਤੋਂ ਪਲਾਜ਼ਮਾ ਦਾਨ ਕਰਵਾ ਲਉ! ਹੁਣ ਲੋੜ ਹੈ! : ਪਰਮਬੰਸ ਸਿੰਘ ਰੋਮਾਣਾ

ਬਠਿੰਡਾ, 15 ਮਈ (ਬਲਵਿੰਦਰ ਸ਼ਰਮਾ) : ‘‘ਕੈਪਟਨ ਸਾਹਿਬ, ਸਿਆਸਤ ਸਿਆਸਤ ਫੇਰ ਖੇਡ ਲਵਾਂਗੇ, ਯੂਥ ਅਕਾਲੀ ਦਲ ਦੇ ਵਰਕਰ ਪਲਾਜ਼ਮਾ ਦਾਨ ਕਰਨ ਨੂੰ ਤਿਆਰ ਹਨ, ਸਰਕਾਰੀ ਹਸਪਤਾਲਾਂ ’ਚ ਕੋਰੋਨਾ ਮਰੀਜ਼ਾਂ ਨੂੰ ਬਹੁਤ ਲੋੜ ਹੈ, ਪਰ ਸਰਕਾਰ ਯੂਥ ਅਕਾਲੀ ਦਲ ਤੋਂ ਮਦਦ ਨਹੀਂ ਲੈ ਰਹੀ।’’
ਇਹ ਪ੍ਰਗਟਾਵਾ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਨੇ ਅੱਜ ਇਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੀਤਾ। ਉਹ ਆਪਣੇ ਕੁਝ ਵਰਕਰਾਂ ਨੂੰ ਲੈ ਕੇ ਇਕ ਪ੍ਰਾਈਵੇਟ ਹਸਪਤਾਲ ਵਿਚ ਪਲਾਜ਼ਮਾ ਦਾਨ ਕਰਨ ਲਈ ਇਥੇ ਪਹੁੰਚੇ ਸਨ। ਰੋਮਾਣਾ ਨੇ ਦਸਿਆ ਕਿ ਯੂਥ ਅਕਾਲੀ ਦਲ ਵਲੋਂ ਇਕ ਵੱਡੀ ਟੀਮ ਤਿਆਰ ਕੀਤੀ ਗਈ ਹੈ, ਜੋ ਵੱਖ–ਵੱਖ ਸ਼ਹਿਰਾਂ ਵਿਚ ਖ਼ੁਦ ਪਹੁੰਚ ਕੇ ਲੋੜਵੰਦ ਕੋਰੋਨਾ ਮਰੀਜਾਂ ਨੂੰ ਪਲਾਜ਼ਮਾ ਦਾਨ ਕਰ ਰਹੀ ਹੈ। ਉਨ੍ਹਾਂ ਕੋਲ ਅਭੈ ਸਿੰਘ ਢਿੱਲੋਂ ਜਿਹੇ ਯੋਧੇ ਆਗੂ ਵੀ ਹਨ, ਜੋ ਦਿਨ–ਰਾਤ ਇਕ ਕਰ ਕੇ 10 ਦਿਨਾਂ ਅੰਦਰ 100 ਯੂਨਿਟ ਪਲਾਜ਼ਮਾ ਦਾਨ ਕਰਵਾਉਣ ਦਾ ਵਾਅਦਾ ਕਰ ਰਹੇ ਹਨ। ਉਹ ਪ੍ਰਾਈਵੇਟ ਹਸਪਤਾਲਾਂ ਵਿਚ ਪਲਾਜ਼ਮਾ ਦਾਨ ਕਰ ਰਹੇ ਹਨ, ਜਦਕਿ ਸਰਕਾਰੀ ਹਸਪਤਾਲਾਂ ਵਿਚ ਸਿਹਤ ਵਿਭਾਗ ਦੀ ਮਨਜ਼ੂਰੀ ਜਾਂ ਸੱਦੇ ਦੀ ਲੋੜ ਪੈਂਦੀ ਹੈ। ਉਹ ਸਰਕਾਰੀ ਹਸਪਤਾਲਾਂ ਵਿਚ ਪਲਾਜ਼ਮਾ ਦਾਨ ਦੇਣ ਲਈ ਤਿਆਰ ਹਨ, ਪ੍ਰੰਤੂ ਕੋਈ ਸੱਦਾ ਹੀ ਨਹੀਂ ਆ ਰਿਹਾ। ਉਨ੍ਹਾਂ ਕਿਹਾ ਕਿ ਉਹ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹਨ ਕਿ ਕੋਰੋਨਾ ਮਰੀਜ਼ਾਂ ਦੀਆਂ ਜਾਨਾਂ ਬਚਾਉਣ ਖਾਤਰ ਯੂਥ ਅਕਾਲੀ ਦਲ ਤੋਂ ਪਲਾਜ਼ਮਾ ਦਾਨ ਲਿਆ ਜਾਵੇ, ਉਹ ਹਮੇਸ਼ਾ ਹੀ ਤਿਆਰ ਹਨ।
ਰੋਮਾਣਾ ਨੇ ਅੱਗੇ ਦਸਿਆ ਕਿ ਉਨ੍ਹਾਂ ਨੂੰ ਦਿੱਲੀ ਦੇ ਹਸਪਤਾਲਾਂ ਤੋਂ ਵੀ ਫ਼ੋਨ ਆ ਰਹੇ ਹਨ ਕਿ ਉਥੇ ਪਲਾਜ਼ਮਾ ਦੀ ਜ਼ਰੂਰਤ ਹੈ, ਪ੍ਰੰਤੂ ਵਰਕਰਾਂ ਨੂੰ ਕੋਰੋਨਾ ਨਿਯਮਾਂ ਦੇ ਚਲਦਿਆਂ ਉਥੇ ਪਹੁੰਚਣ ਦੀ ਦਿੱਕਤ ਆ ਰਹੀ ਹੈ। ਇਸ ਲਈ ਉਹ ਦਿੱਲੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੂੰ ਵੀ ਅਪੀਲ ਕਰਦੇ ਹਨ ਕਿ ਉਹ ਕੋਈ ਐਸੇ ਪ੍ਰਬੰਧ ਕਰਨ ਕਿ ਅਕਾਲੀ ਵਰਕਰ ਪੰਜਾਬ ਦੇ ਹਸਪਤਾਲਾਂ ਵਿਚ ਪਲਾਜ਼ਮਾ ਦਾਨ ਕਰਨ, ਜਿਸ ਨੂੰ ਦਿੱਲੀ ਲਿਜਾਇਆ ਜਾ ਸਕੇ।
ਹਾਲਾਂਕਿ ਪਰਮਬੰਸ ਸਿੰਘ ਰੋਮਾਣਾ ਕੈਪਟਨ ਅਮਰਿੰਦਰ ਸਿੰਘ ਨੂੰ ਸਿਆਸਤ ਤੋਂ ਉੱਪਰ ਉੱਠ ਕੇ ਲੋਕਾਂ ਦੀ ਜਾਨ ਬਚਾਉਣ ਨੂੰ ਪਹਿਲ ਦੇਣ ਦੀ ਗੱਲ ਕਹਿੰਦੇ ਰਹੇ, ਪ੍ਰੰਤੂ ਖੁਦ ਸਿਆਸੀ ਸੁਰਾਂ ਅਲਾਪਦਿਆਂ ਉਨ੍ਹਾਂ ਕਿਹਾ ਕਿ ਇਸ ਸਮੇਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ’ਤੇ ਇਹ ਗੱਲ ਬਿਲਕੁਲ ਸਟੀਕ ਬੈਠਦੀ ਹੈ ‘‘ਰੋਮ ਜਲ ਰਿਹਾ ਸੀ, ਨੀਰੋ ਬੰਸੀ ਵਜਾ ਰਿਹਾ ਸੀ’’। ਕਿਉਂਕਿ ਜਿਥੇ ਪੰਜਾਬ ’ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਤੇ ਰੋਜ਼ਾਨਾ ਸੈਂਕੜੇ ਮੌਤਾਂ ਹੋ ਰਹੀਆਂ ਹਨ। ਜਦਕਿ ਕੈਪਟਨ ਸਾਹਿਬ ਅਰੂਸਾ ਆਲਮ ਨਾਲ ਚੀਕੂ ਤੇ ਸੀਤਾਫਲ ਬਾਰੇ ਚੋਚਲੇ ਕਰ ਰਹੇ।

ਫੋਟੋ : 15ਬੀਟੀਡੀ7
 

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement