ਪੰਜਾਬ, ਹਰਿਆਣਾ ਦੇ ਕਿਸਾਨਾਂ ਨੂੰ  ਪਹਿਲੀ ਵਾਰ ਸਿੱਧੇ ਬੈਂਕ ਖਾਤਿਆਂ ਵਿਚ ਮਿਲਿਆ ਐਮਐਸਪੀਦਾਪੈਸਾ ਮੋਦੀ
Published : May 15, 2021, 7:27 am IST
Updated : May 15, 2021, 7:27 am IST
SHARE ARTICLE
image
image

ਪੰਜਾਬ, ਹਰਿਆਣਾ ਦੇ ਕਿਸਾਨਾਂ ਨੂੰ  ਪਹਿਲੀ ਵਾਰ ਸਿੱਧੇ ਬੈਂਕ ਖਾਤਿਆਂ ਵਿਚ ਮਿਲਿਆ ਐਮ.ਐਸ.ਪੀ ਦਾ ਪੈਸਾ : ਮੋਦੀ


ਕਿਹਾ, ਪੀ.ਐਮ ਕਿਸਾਨ ਯੋਜਨਾ ਤਹਿਤ 1.35 ਲੱਖ ਕਰੋੜ ਰੁਪਏ ਕੀਤੇ ਜਾਰੀ

ਨਵੀਂ ਦਿੱਲੀ, 14 ਮਈ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁਕਰਵਾਰ ਨੂੰ  ਕਿਹਾ ਕਿ ਘੱਟੋ ਘੱਟ ਸਮਰਥਨ ਮੁੱਲ (ਐਮ.ਐਸ.ਪੀ) 'ਤੇ ਇਸ ਵਾਰ ਅਨਾਜ ਦੀ ਰੀਕਾਰਡ ਖ਼੍ਰੀਦਦਾਰੀ ਹੋਈ ਹੈ ਅਤੇ ਪੰਜਾਬ, ਹਰਿਆਣਾ ਦੇ ਕਿਸਾਨਾਂ ਨੂੰ  ਉਨ੍ਹਾਂ ਦੀਆਂ ਫ਼ਸਲਾਂ ਦਾ ਭੁਗਤਾਨ ਪਹਿਲੀ ਵਾਰ ਸਿੱਧੇ ਬੈਂਕ ਖਾਤਿਆਂ ਵਿਚ ਪਹੁੰਚਾਉਣ ਦਾ ਲਾਭ ਮਿਲਿਆ ਹੈ | ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਨੇ ਪ੍ਰਧਾਨ ਮੰਤਰੀ ਸਨਮਾਨ ਨਿਧੀ ਯੋਜਨਾ ਤਹਿਤ ਅਠਵੀਂ ਕਿਸ਼ਤ ਜਾਰੀ ਕਰਨ ਦੇ ਬਾਅਦ ਹੁਣ ਤਕ 1.35 ਕਰੋੜ ਰੁਪਏ ਕਿਸਾਨਾਂ ਦੇ ਖਾਤਿਆਂ ਵਿਚ ਭੇਜੇ ਜਾ ਚੁੱਕੇ ਹਨ | 
ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨੀਤੀ ਯੋਜਨਾ ਤਹਿਤ ਦੇਸ਼ ਦੇ 9.5 ਕਰੋੜ ਤੋਂ ਵੱਧ ਕਿਸਾਨਾਂ ਨੂੰ  ਆਰਥਕ ਲਾਭ ਦੀ ਅਠਵੀਂ ਕਿਸ਼ਤ ਜਾਰੀ ਕਰਨ ਦੇ ਬਾਅਦ ਅਪਣੇ ਸੰਬੋਧਨ ਵਿਚ ਮੋਦੀ ਨੇ ਇਹ ਗੱਲ ਕਹੀ | ਅਠਵੀਂ ਕਿਸ਼ਤ ਦੇ ਤਹਿਤ ਵਿਸ਼ਵ ਦੀ ਸੱਭ ਤੋਂ ਵੜੀ ਪ੍ਰਤੱਖ ਨਕਦੀ ਟ੍ਰਾਂਸਫ਼ਰ (ਡੀਬੀਟੀ) ਯੋਜਨਾ ਰਾਹੀਂ 20,000 ਕਰੋੜ ਤੋਂ ਵੱਧ ਦੀ ਰਾਸ਼ੀ ਸਿੱਧੇ ਲਾਭਪਾਤਰੀ ਕਿਸਾਨਾ ਦੇ ਖਾਤਿਆਂ ਵਿਚ ਭੇਜੀ ਗਈ ਹੈ | ਇਸ ਮੌਕੇ ਆਯੋਜਤ ਸਮਾਰੋਹ 'ਚ ਮੋਦੀ ਨੇ ਕਿਹਾ ਕਿ ਇਸ ਸਾਲ ਹੁਣ ਤਕ ਪਿਛਲੇ ਸਾਲ ਦੇ ਮੁਕਾਬਲੇ 10 ਫ਼ੀ ਸਦੀ ਵੱਧ ਕਣਕ ਦੀ ਖ਼ਰੀਦ ਹੋਈ ਅਤੇ ਇਸ ਖ਼ਰੀਦ ਦੇ ਭੁਗਤਾਨ ਦੇ ਤੌਰ 'ਤੇ 58000 ਕਰੋੜ ਰੁਪਏ ਸਿੱਧੇ ਕਿਸਾਨਾਂ ਦੇ ਬੈਂਕ ਖਾਤਿਆਂ ਵਿਚ ਪਹੁੰਚਾਏ ਜਾ ਚੁੱਕੇ ਹਨ | 
ਵੀਡੀਉ ਕਾਨਫ਼ਰੰਸ ਰਾਹੀਂ ਆਯੋਜਤ ਇਸ ਸਮਾਰੋਹ 'ਚ ਪ੍ਰਧਾਨ ਮੰਤਰੀ ਨੇ ਦੇਸ਼ ਦੇ ਵੱਖ ਵੱਖ ਹਿੱਸਿਆਂ 'ਚ ਖੇਤੀਬਾੜੀ ਖਤੇਰ 'ਚ ਨਵੇਂ ਨਵੇਂ ਕੰਮ ਕਰ ਰਹੇ ਕੁੱਝ ਕਿਸਾਨਾਂ ਨਾਲ ਸਿੱਧੀ ਗੱਲ ਵੀ ਕੀਤੀ | ਮੋਦੀ ਨੇ ਕਿਹਾ, ''ਕਿਸਾਨ ਮੰਡੀਆਂ ਵਿਚ ਮਾਲ ਵੇਚ ਰਿਹਾ ਹੈ ਅਤੇ ਪੈਸਾ ਸਿੱਧਾ ਉਨ੍ਹਾਂ ਦੇ ਖਾਤਿਆਂ ਵਿਚ ਪਹੁੰਚ ਰਿਹਾ ਹੈ | 

ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੂੰ  ਪਹਿਲਾ ਵਾਰ ਇਸ ਸੁਵਿਧਾ ਦਾ ਲਾਭ ਮਿਲ ਰਿਹਾ ਹੈ | ਇਸ ਸੀਜ਼ਨ 'ਚ ਪੰਜਾਬ ਦੇ ਕਿਸਾਨਾਂ ਨੂੰ  ਹੁਣ ਤਕ 18000 ਕਰੋੜ ਰੁਪਏ ਅਤੇ ਹਰਿਆਣਾ ਦੇ ਕਿਸਾਨਾਂ ਨੂੰ  9000 ਕਰੋੜ ਰੁਪਏ ਦਾ ਭੁਗਤਾਨ ਸਿੱਧੇ ਉਨ੍ਹਾਂ ਦੇ ਬੈਂਕ ਖਾਤਿਆਂ ਵਿਚ ਕੀਤਾ ਜਾ ਗਿਆ ਹੈ |''
ਪ੍ਰਧਾਨ ਮੰਤਰੀ ਨੇ ਕਿਹਾ ਕਿਸਾਨਾਂ ਨੂੰ  ਉਨ੍ਹਾਂ ਦੀਆਂ ਫ਼ਸਲਾਂ ਦਾ ਸਿੱਧੇ ਉਨ੍ਹਾਂ ਦੇ ਖਾਤਿਆਂ ਵਿਚ ਪਹੁੰਚਾਉਣ 'ਤੇ ਜੋ ਖ਼ੁਸ਼ੀ ਹੋਈ ਹੈ, ਉਸ ਦੀ ਸ਼ੋਸ਼ਲ ਮੀਡੀਆ 'ਤੇ ਖ਼ੂਬ ਚਰਚਾ ਹੋ ਰਹੀ ਹੈ | ਜ਼ਿਕਰਯੋਗ ਹੈ ਕਿ ਪੰਜਾਬ ਵਿਚ ਇਸ ਤੋਂ ਪਹਿਲਾਂ ਕਿਸਾਨਾਂ ਨੂੰ  ਉਨ੍ਹਾਂ ਦੀ ਫ਼ਸਲ ਦਾ ਭੁਗਤਾਨ ਏਜੰਟਾਂ ਜ਼ਰੀਏ ਕੀਤਾ ਜਾਂਦਾ ਰਿਹਾ  ਹੈ | ਇਸ ਵਾਰ ਭੁਗਤਾਨ ਸਿੱਧੇ ਉਨ੍ਹਾਂ ਦੇ ਖਾਤਿਆਂ ਵਿਚ ਕੀਤਾ ਗਿਆ ਹੈ | 
ਇਸ ਤੋਂ ਪਹਿਲਾਂ ਮੋਦੀ ਨੇ ਦੇਸ਼ ਦੇ 9.5 ਕਰੋੜ ਕਿਸਾਨਾਂ ਨੂੰ  ਪੀ.ਐਮ ਕਿਸਾਨ ਨੀਧੀ ਦੇ ਤਹਿਤ 19000 ਕਰੋੜ ਰੁਪਏ ਦੀ 8ਵੀਂ ਕਿਸ਼ਤ ਜਾਰੀ ਕੀਤੀ | ਇਸ ਦੇ ਤਹਿਤ ਲਾਭਪਾਤਰੀ ਕਿਸਾਨਾਂ ਨੂੰ  ਹਰ ਚਾਰ ਮਹੀਨੇ 'ਚ 2000 ਰੁਪਏ ਦੀ ਸਨਮਾਨ ਨੀਧੀ ਸਰਕਾਰ ਵਲੋਂ ਦਿਤੀ ਜਾਂਦੀ ਹੈ | ਸਾਲ 'ਚ ਕੁਲ 6000 ਰੁਪਏ ਹਰ ਇਕ ਲਾਭਪਾਤਰੀ ਕਿਸਾਨ ਦੇ ਖਾਤੇ ਵਿਚ ਭੇਜੇ ਜਾਂਦੇ ਹਨ | 
ਇਸ ਮੌਕੇ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਯੋਜਨਾ ਦੇ ਤਹਿਤ ਪਛਮੀ ਬੰਗਾਲ ਦੇ ਸੱਤ ਲੱਖ ਤੋਂ ਵੱਧ ਕਿਸਾਨਾਂ ਨੂੰ  ਪਹਿਲੀ ਵਾਰ ਯੋਜਨਾ ਦਾ ਲਾਭ ਮਿਲਣਾ ਸ਼ੁਰੂ ਹੋਇਆ ਹੈ | ਤੋਮਰ ਨੇ ਕਿਹਾ ਕਿ ਯੋਜਨਾ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤਕ ਪੀ.ਐਮ ਕਿਸਾਨ ਨੀਧੀ ਯੋਜਨਾ ਦੇ ਤਹਿਤ 1.35 ਲੱਖ ਕਰੋੜ ਰੁਪਏ ਦਾ ਭੁਗਤਾਨ ਕੀਤਾ ਜਾ ਚੁੱਕਾ ਹੈ |     
 
ਡੱਬੀ
ਕੋਰੋਨਾ ਦੀ ਦੂਜੀ ਲਹਿਰ ਨਾਲ ਮੁਕਾਬਲੇ ਲਈ ਜੰਗੀ ਪੱਧਰ 'ਤੇ ਹੋ ਰਿਹੈ ਕੰਮ : ਮੋਦੀ 
ਨਵੀਂ ਦਿੱਲੀ, 14 ਮਈ : ਕੋਵਿਡ 19 ਮਹਾਂਮਾਰੀ ਨੂੰ  ਇਕ ਨਾ ਦਿਸਣ ਵਾਲਾ ਦੁਸ਼ਮਨ ਕਰਾਰ ਦਿੰਦੇ ਹੋਏ ਮੋਦੀ ਨੇ ਸ਼ੁਕਰਵਾਰ ਨੂੰ  ਕਿਹਾ ਕਿ ਸਰਕਾਰ ਇਸ ਮਹਾਂਮਾਰੀ ਦੀ ਦੂਜੀ ਲਹਿਰ ਨਾਲ ਮੁਕਾਬਲੇ ਲਈ ਜੰਗੀ ਪੱਧਰ 'ਚ ਕੰਮ ਕਰ ਰਹੀ ਹੈ | ਉਨ੍ਹਾਂ ਭਰੋਸਾ ਦਿਤਾ ਕਿ ਦੇਸ਼ ਇਸ ਜੰਗ ਵਿਚ ਜਿੱਤ ਹਾਸਲ ਕਰੇਗਾ | ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨੀਤੀ ਯੋਜਨਾ ਦੇ ਤਹਿਤ ਲਾਭ ਦੀ ਅਠਵੀਂ ਕਿਸ਼ਤ ਜਾਰੀ ਕਰਨ ਦੇ ਬਾਅਦ ਵੀਡੀਉ ਕਾਨਫਰੰਸ ਰਾਹੀਂ ਪ੍ਰੋਗਰਾਮ ਨੂੰ  ਸੰਬੋਧਨ ਕਰ ਰਹੇ ਮੋਦੀ ਨੇ ਟੀਕੇ ਨੂੰ  ਕੋਰੋਨਾ ਤੋਂ ਬਚਾਅ ਦਾ ਬਹੁਤ ਵੱਡਾ ਜ਼ਰੀਆ ਦੱਸਦੇ ਹੋਏ ਕਿਹਾ ਕਿ ਦੇਸ਼ਭਰ ਵਿਚ ਟੀਕਿਆਂ ਦੀ 18 ਕਰੋੜ ਤੋਂ ਵੱਧ ਖ਼ੁਰਾਕ ਲੋਕਾਂ ਨੂੰ  ਦਿਤੀਆਂ ਜਾ ਚੁਕੀਆਂ ਹਨ | ਉਨ੍ਹਾਂ ਕਿਹਾ, ''100 ਸਾਲ ਬਾਅਦ ਆਈ ਇੰਨੀ ਖ਼ਤਰਨਾਕ ਮਹਾਂਮਾਰੀ ਪੈਰ-ਪੈਰ 'ਤੇ ਦੁਨੀਆਂ ਦੀ ਪ੍ਰੀਖਿਆ ਲੈ ਰਹੀ ਹੈ | ਸਾਡੇ ਸਾਹਮਣੇ ਇਕ ਨਾ ਦਿਸਣ ਵਾਲ ਦੁਸ਼ਮਨ ਹੈ ਅਤੇ ਇਹ ਦੁਸ਼ਮਨ ਬਹਿਰੁਪੀਆ ਵੀ ਹੈ |     (ਏਜੰਸੀ)
 

SHARE ARTICLE

ਏਜੰਸੀ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement