
ਨਸ਼ੇ ਕਰਨ ਦਾ ਆਦੀ ਸੀ ਮ੍ਰਿਤਕ ਵਿਅਕਤੀ
ਫਿਰੋਜ਼ਪੁਰ: ਫਿਰੋਜ਼ਪੁਰ ਦੇ ਪਿੰਡ ਨਾਜੁ ਸ਼ਾਹ ਵਾਲਾ ਵਿਖੇ ਇਕ ਵਿਅਕਤੀ ਦੀ ਨਸ਼ੇ ਦੀ ਓਵਰਡੋਜ਼ ਲੈਣ ਨਾਲ ਮੌਤ ਹੋ ਗਈ। ਮ੍ਰਿਤਕ ਦੇ ਪ੍ਰੀਵਾਰਕ ਮੈਂਬਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਵਰਜਿੰਦਰ ਸਿੰਘ ਉਰਫ ਬਿੱਲਾ ਪੁੱਤਰ ਰੇਸ਼ਮ ਸਿੰਘ ਪਿੰਡ ਨਾਜੂ ਸਾਹ ਵਾਲਾ ਪਿਛਲੇ ਕਾਫੀ ਸਮੇਂ ਤੋਂ ਨਸ਼ੇ ਕਰਨ ਦਾ ਆਦੀ ਸੀ।
ਉਸ ਦੀ ਮ੍ਰਿਤਕ ਦੇਹ ਬੀਤੀ ਸ਼ਾਮ ਪਿੰਡ ਸ਼ੇਰ ਖਾਂ ਕੋਲੋਂ ਮਿਲੀ ਹੈ ਮ੍ਰਿਤਕ ਦੀ ਪਤਨੀ ਛਿੰਦਰ ਕੌਰ ਨੇ ਦੱਸਿਆ ਕਿ ਅਸੀਂ ਉਸ ਨੂੰ ਨਸ਼ੇ ਕਰਨ ਤੋਂ ਕਾਫ਼ੀ ਰੋਕਦੇ ਸੀ, ਪਰ ਨਸ਼ਾ ਨੇੜੇ ਦੇ ਪਿੰਡਾਂ ਤੋਂ ਆਸਾਨੀ ਨਾਲ ਮਿਲਣ ਕਰਕੇ ਉਹ ਨਸ਼ਾ ਖ਼ਰੀਦ ਲੈਂਦਾ ਸੀ।