
ਫੜੇ ਗਏ ਮੁਲਜ਼ਮਾਂ ਦੀ ਪਛਾਣ ਹੈਪੀ ਕੁਮਾਰ, ਸਾਹਿਲ ਫਤਿਹ ਸਿੰਘ ਅਤੇ ਗੁਰਦੀਪ ਸਿੰਘ ਵਜੋਂ ਹੋਈ
Patiala News : ਪਟਿਆਲਾ ਸ਼ਹਿਰ ਦੇ ਸਮਾਣਾ ਇਲਾਕੇ ਵਿੱਚ ਪਿਛਲੇ ਕੁਝ ਸਮੇਂ ਤੋਂ ਚੇਨ ਸਨੈਚਿੰਗ ਅਤੇ ਬਾਈਕ ਚੋਰੀ ਦੀਆਂ ਘਟਨਾਵਾਂ ਦੇਖਣ ਨੂੰ ਮਿਲ ਰਹੀਆਂ ਹਨ। ਅੱਜ ਪਟਿਆਲਾ ਪੁਲਿਸ ਨੇ ਇੱਕ ਗਿਰੋਹ ਦੇ ਚਾਰ ਮੈਂਬਰਾਂ ਨੂੰ ਕਾਬੂ ਕੀਤਾ ਹੈ। ਕਾਬੂ ਕੀਤੇ ਮੁਲਜ਼ਮਾਂ ਕੋਲੋਂ ਪੁਲੀਸ ਨੇ ਚੋਰੀ ਦੇ ਕਈ ਮੋਟਰਸਾਈਕਲ ਅਤੇ ਕਈ ਮੋਬਾਈਲ ਬਰਾਮਦ ਕੀਤੇ ਹਨ।
ਐਸਪੀ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਦੀ ਪਛਾਣ ਹੈਪੀ ਕੁਮਾਰ, ਸਾਹਿਲ ਫਤਿਹ ਸਿੰਘ ਅਤੇ ਗੁਰਦੀਪ ਸਿੰਘ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਇਹ ਸਾਰੇ ਮੁਲਜ਼ਮ ਸਮਾਣਾ ਦੇ ਵਸਨੀਕ ਹਨ, ਜੋ ਇਲਾਕੇ ਬਾਰੇ ਭਲੀਭਾਂਤ ਜਾਣਕਾਰ ਹੋਣ ਕਾਰਨ ਚੋਰੀ ਅਤੇ ਲੁੱਟਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਕੇ ਫਰਾਰ ਹੋ ਜਾਂਦੇ ਸੀ।
8 ਬਾਈਕ ਅਤੇ 10 ਮੋਬਾਈਲ ਬਰਾਮਦ
ਐਸਐਸਪੀ ਪਟਿਆਲਾ ਵਰੁਣ ਸ਼ਰਮਾ ਨੇ ਦੱਸਿਆ ਕਿ ਇਲਾਕੇ ਵਿੱਚ ਵਾਪਰ ਰਹੀਆਂ ਚੋਰੀਆਂ ਅਤੇ ਸਨੈਚਿੰਗ ਦੀਆਂ ਘਟਨਾਵਾਂ ਨੂੰ ਸੁਲਝਾਉਣ ਲਈ ਐਸਪੀਡੀ ਦੀ ਅਗਵਾਈ ਵਿੱਚ ਪੁਲੀਸ ਟੀਮ ਦਾ ਗਠਨ ਕੀਤਾ ਗਿਆ ਸੀ। ਡੀਐਸਪੀ ਨੇਹਾ ਅਗਰਵਾਲ ਇਸ ਪੁਲੀਸ ਟੀਮ ਦੀ ਅਗਵਾਈ ਕਰ ਰਹੇ ਸੀ।
ਟੀਮ ਦੇ ਮੁਖੀ ਥਾਣਾ ਸਿਟੀ ਸਮਾਣਾ ਦੇ ਇੰਸਪੈਕਟਰ ਤੇਜਿੰਦਰ ਸਿੰਘ ਨੇ ਏਐਸਆਈ ਜਾਜਪਾਲ ਸਿੰਘ ਨਾਲ ਇਸ ਗਰੋਹ ਨੂੰ ਫੜਿਆ ਹੈ। ਪੁਲੀਸ ਨੇ ਇਸ ਗਰੋਹ ਕੋਲੋਂ 8 ਚੋਰੀਸ਼ੁਦਾ ਬਾਈਕ ਤੋਂ ਇਲਾਵਾ 10 ਖੋਹੇ ਹੋਏ ਮੋਬਾਈਲ ਬਰਾਮਦ ਕੀਤੇ ਹਨ।