ਬਾਲ ਮਜ਼ਦੂਰ ਛੁਡਵਾ ਕੇ ਮਾਲਕਾਂ ਵਿਰੁਧ ਕੀਤੇ ਮਾਮਲੇ ਦਰਜ 
Published : Jun 15, 2018, 4:50 am IST
Updated : Jun 15, 2018, 4:50 am IST
SHARE ARTICLE
District administration with Police
District administration with Police

ਜਿਲਾ ਪ੍ਰਸਾਸਨ ਵੱਲੋ ਬਾਲ ਮਜਦੂਰੀ ਖਾਤਮੇ ਤਹਿਤ ਮਨਾਏ ਜਾ ਰਹੇ ਹਫਤੇ ਦੇ ਚੋਥੇ ਦਿਨ ਰਾਮਪੁਰਾ ਵਿਖੇ ਅੱਧੀ ਦਰਜਨ ਦੇ ਕਰੀਬ ਵੱਖ ਵੱਖ ਵਿਭਾਗਾਂ ਨੇ ਇਕਠੇ ਹੋ...

ਰਾਮਪੁਰਾ ਫੂਲ (ਬਠਿੰਡਾ),  ਜਿਲਾ ਪ੍ਰਸਾਸਨ ਵੱਲੋ ਬਾਲ ਮਜਦੂਰੀ ਖਾਤਮੇ ਤਹਿਤ ਮਨਾਏ ਜਾ ਰਹੇ ਹਫਤੇ ਦੇ ਚੋਥੇ ਦਿਨ ਰਾਮਪੁਰਾ ਵਿਖੇ ਅੱਧੀ ਦਰਜਨ ਦੇ ਕਰੀਬ ਵੱਖ ਵੱਖ ਵਿਭਾਗਾਂ ਨੇ ਇਕਠੇ ਹੋ ਕੇ ਸਾਝੇਂ ਤੋਰ 'ਤੇ ਕਈ ਥਾਵਾਂ ਉਪਰ ਛਾਪੇਮਾਰੀ ਕੀਤੀ। ਛਾਪੇਮਾਰੀ ਟੀਮ ਦੀ ਅਗਵਾਈ ਖੁਸ਼ਦੀਪ ਸਿੰਘ ਅਧਿਕਾਰੀ ਕਰ ਰਹੇ ਸਨ। 
  ਛਾਪੇਮਾਰੀ ਟੀਮਾਂ ਵੱਲੋ ਬੱਸ ਅੱਡੇ ਲਾਗੇ ਇਕ ਕਰਿਆਣੇ ਦੀ ਦੁਕਾਨ ਉਪਰੋ ਕੰਮ ਕਰਦਾ ਬਾਲ ਮਜ਼ਦੂਰ ਬਰਾਮਦ ਕੀਤਾ ਗਿਆ। ਟੀਮ ਵੱਲੋ ਬੇਸ਼ੱਕ ਪੱਤਰਕਾਰਾਂ ਤੋ ਦੂਰੀ ਬਣਾ ਕੇ ਛਾਪੇਮਾਰੀ ਸਬੰਧੀ ਜਿਆਦਾ ਜਾਣਕਾਰੀ ਨਹੀ ਦਿੱਤੀ ਗਈ

ਪਰੰਤੂ ਪ੍ਰੈਸ ਨੋਟ ਰਾਹੀ ਡੀ.ਸੀ ਬਠਿੰਡਾ ਦੀਪਰਵਾ ਲਾਕਰਾ ਨੇ ਦੱਸਿਆ ਕਿ ਬਾਲ ਮਜ਼ਦੂਰੀ ਸਬੰਧੀ ਸ਼ਿਕਾਇਤਾਂ ਪ੍ਰਾਪਤ ਕਰਨ ਲਈ ਚਾਇਲਡ ਹੈਲਪ ਲਾਇਨ ਸਥਾਪਤ ਕੀਤੀ ਗਈ ਹੈ ਜਿਸ ਉਪਰ ਕੋਈ ਵੀ ਵਿਅਕਤੀ ਬਾਲ ਮਜ਼ਦੂਰੀ ਸਬੰਧੀ ਆਪਣੀਆਂ ਸ਼ਿਕਾਇਤਾਂ ਦਰਜ ਕਰਵਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਪਤਾਹ ਦੌਰਾਨ ਜ਼ਿਲ੍ਹੇ 'ਚ ਖਤਰਨਾਕ ਕਿੱਤਿਆਂ ਅਤੇ ਪ੍ਰੋਸੈਸਿੰਗ ਯੁਨਿਟਾਂ ਅਤੇ ਗੈਰ ਖਤਰਨਾਕ ਕਿੱਤਿਆਂ ਤੇ ਪ੍ਰੋਸੈਸਿੰਗ ਯੂਨਿਟਾਂ 'ਚ ਅਚਨਚੇਤ ਛਾਪੇ ਮਾਰੇ ਜਾਣਗੇ। ਛਾਪਿਆਂ ਦੌਰਾਨ ਲੱਭੇ ਗਏ ਬਾਲ ਮਜ਼ਦੂਰਾਂ ਦੇ ਪੁਰਨਵਾਸ ਸਬੰਧੀ ਕੰਮ ਕੀਤਾ ਜਾਵੇਗਾ ਅਤੇ ਦੋਸ਼ੀਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।

ਛਾਪੇਮਾਰੀ ਟੀਮ ਵਿਚ ਸਥਾਨਕ ਸਰਕਾਰਾਂ, ਐਸ.ਡੀ.ਐਮ ਦਫਤਰ ਦੇ ਅਧਿਕਾਰੀ, ਸਿਹਤ ਵਿਭਾਗ ਦੇ ਡਾ ਗੋਬਿੰਦ ਸਿੰਘ, ਸਹਾਇਕ ਡਾਇਰੈਕਟਰ ਫੈਕਟਰੀ, ਜ਼ਿਲ੍ਹਾ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਅਫ਼ਸਰ, ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ, ਜ਼ਿਲ੍ਹਾ ਫੂਡ ਅਤੇ ਸਪਲਾਈ ਅਤੇ ਕੰਟਰੋਲਰ, ਫੂਡ ਇੰਸਪੈਕਟਰ ਅਤੇ ਸਹਾਇਕ ਕਿਰਤ ਕਮਿਸ਼ਨਰ ਦੇ ਨੁਮਾਇੰਦੇ ਸ਼ਾਮਲ ਹਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement