
ਨੇੜਲੇ ਸਰਕਾਰੀ ਪ੍ਰਾਇਮਰੀ ਸਕੂਲ ਘੁਲਾਲ ਵਿਖੇ ਸਟੇਟ ਅਵਾਰਡੀ ਮਾ. ਸੰਜੀਵ ਕੁਮਾਰ ਦੀ ਅਗਵਾਈ ਹੇਠ 10 ਰੋਜ਼ਾ ਸਮਰ ਕੈਂਪ ਦੇ ਆਖਰੀ ਦਿਨ ਸਕੂਲ ਦੇ ਵਿਦਿਆਰਥੀਆਂ...
ਸਮਰਾਲਾ: ਨੇੜਲੇ ਸਰਕਾਰੀ ਪ੍ਰਾਇਮਰੀ ਸਕੂਲ ਘੁਲਾਲ ਵਿਖੇ ਸਟੇਟ ਅਵਾਰਡੀ ਮਾ. ਸੰਜੀਵ ਕੁਮਾਰ ਦੀ ਅਗਵਾਈ ਹੇਠ 10 ਰੋਜ਼ਾ ਸਮਰ ਕੈਂਪ ਦੇ ਆਖਰੀ ਦਿਨ ਸਕੂਲ ਦੇ ਵਿਦਿਆਰਥੀਆਂ ਦੁਆਰਾ ਤਿਆਰ ਕੀਤੀ ਕਲੇਅ ਮੌਡਲਿੰਗ, ਚਾਕ ਮਿੱਟੀ ਦੇ ਖਿਡਾਉਣੇ, ਪੇਂਟਿੰਗ, ਮੁਖੌਟੇ, ਗੁੱਡੀਆਂ, ਖਿਡਾਉਣੇ ਆਦਿ ਬਣਾਏ ਗਏ ਸਮਾਨ ਦੀ ਪ੍ਰਦਰਸ਼ਨੀ ਲਗਾਈ ਗਈ।
ਸਮਰ ਕੈਂਪ ਦੌਰਾਨ ਮੈਡਮ ਪਰਮਿੰਦਰ ਕੌਰ ਅਤੇ ਲਖਬੀਰ ਕੌਰ ਦੁਆਰਾ ਬੱਚਿਆਂ ਨੂੰ ਸਕਿੱਟ ਨਾਟਕ ਅਤੇ ਸੋਲੋ ਡਾਂਸ ਦੀ ਟਰੇਨਿੰਗ ਦਿੱਤੀ ਗਈ ਅਤੇ ਬੱਚਿਆਂ ਦੁਆਰਾ 'ਬੇਟੀ ਬਚਾਓ, ਬੇਟੀ ਪੜਾਓ' ਅਧਾਰਿਤ, ਬਾਲ ਮਜ਼ਦੂਰੀ ਅਜਿਹੀਆਂ ਸਮਾਜਿਕ ਕੁਰੀਤੀਆਂ ਨੂੰ ਦੂਰ ਕਰਨ ਲਈ ਕੋਰੀਓਗ੍ਰਾਫੀ, ਸਕਿੱਟ ਅਤੇ ਰੰਗਾਂ ਰੰਗ ਪ੍ਰੋਗਰਾਮ ਪੇਸ਼ ਕੀਤੇ ਗਏ। ਕੈਂਪ ਦੇ ਵਿਸ਼ੇਸ਼ ਮਹਿਮਾਨ ਮੈਡਮ ਸੀ.ਡੀ.ਪੀ.ਓ ਮੈਡਮ ਸੁਨੀਤਾ ਰਾਣੀ ਨੇ ਲੜਕੀਆਂ ਨੂੰ ਵੱਧ ਤੋਂ ਵੱਧ ਪੜਾਉਣ ਤੇ ਜ਼ੋਰ ਦੇਣਾ ਸਮੇਂ ਦੀ ਮੁੱਖ ਲੋੜ ਕਿਹਾ, ਤਾਂ ਜੋ ਲੜਕੀਆਂ ਵੀ ਸਮਾਜ ਵਿੱਚ ਅੱਗੇ ਆ ਸਕਣ।
ਘੁਲਾਲ ਸਕੂਲ ਵਲੋਂ 'ਬੇਟੀ ਬਚਾਓ, ਬੇਟੀ ਪੜਾਓ' ਅਭਿਆਨ ਨੂੰ ਪੂਰੀ ਤਵੱਜੋ ਦੇਣ ਦਾ ਨਤੀਜਾ ਸਕੂਲ ਵਿੱਚ ਲੜਕੀਆਂ ਦੀ ਗਿਣਤੀ ਲੜਕਿਆਂ ਨਾਲੋਂ ਜਿਆਦਾ ਹੈ ਅਤੇ ਸਕੂਲ ਵਿੱਚ ਲੜਕੀਆਂ ਦਾ ਦਾਖਲਾ ਵੀ ਵਧਿਆ ਹੈ। ਸੰਜੀਵ ਕੁਮਾਰ ਨੇ ਵੱਧ ਤੋਂ ਵੱਧ ਰੁੱਖ ਲਗਾ ਕੇ ਉਨ੍ਹਾਂ ਦੀ ਸੰਭਾਲ ਕਰਨ, ਬੱਚਿਆਂ ਨੂੰ ਨਿੱਜੀ ਸਫਾਈ ਰੱਖਣ, ਸਕੂਲ ਬੈਗ ਦੀ ਸਾਂਭ ਸੰਭਾਲ, ਅਧੂਰੀ ਕਹਾਣੀ, ਕਵਿਤਾ ਨੂੰ ਪੂਰੀ ਕਰਨ ਲਈ ਪ੍ਰੇਰਿਤ ਕੀਤਾ।