
ਦਿੱਲੀ ਨੂੰ ਪੂਰਨ ਰਾਜ਼ ਦਾ ਰੁਤਬਾ ਦੇਣ ਅਤੇ ਹੋਰਨਾਂ ਮੰਗਾਂ ਨੂੰ ਲੈ ਕੇ ਪਿਛਲੇ ਤਿੰਨ ਦਿਨਾਂ ਤੋਂ ਰਾਜਪਾਲ ਦੇ ਦਫ਼ਤਰ 'ਚ ਧਰਨੇ 'ਤੇ ਬੈਠੇ ਮੁੱਖ ਮੰਤਰੀ ਅਰਵਿੰਦ ....
ਬਠਿੰਡਾ, ਦਿੱਲੀ ਨੂੰ ਪੂਰਨ ਰਾਜ਼ ਦਾ ਰੁਤਬਾ ਦੇਣ ਅਤੇ ਹੋਰਨਾਂ ਮੰਗਾਂ ਨੂੰ ਲੈ ਕੇ ਪਿਛਲੇ ਤਿੰਨ ਦਿਨਾਂ ਤੋਂ ਰਾਜਪਾਲ ਦੇ ਦਫ਼ਤਰ 'ਚ ਧਰਨੇ 'ਤੇ ਬੈਠੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸੰਘਰਸ਼ ਦਾ ਸੇਕ ਹੁਣ ਪੰਜਾਬ ਤੱਕ ਵੀ ਪੁੱਜਣ ਲੱਗਾ ਹੈ। ਪਾਰਟੀ ਆਗੂਆਂ ਤੇ ਵਿਧਾਇਕਾਂ ਵਲੋਂ ਅੱਜ ਡਿਪਟੀ ਕਮਿਸ਼ਨਨਰਾਂ ਰਾਹੀ ਪੰਜਾਬ ਦੇ ਗਵਰਨਰ ਨੂੰ ਭੇਜੇ ਮੰਗ ਪੱਤਰ ਵਿਚ ਪਾਰਟੀ ਸੁਪਰੀਮੋ ਵਲਂੋ ਰੱਖੀ ਮੰਗ ਨੂੰ ਪੂਰਾ ਕਰਨ ਦੀ ਅਪੀਲ ਕੀਤੀ।
ਬਠਿੰਡਾ 'ਚ ਜਿਲਾ ਪ੍ਰਧਾਨ ਐਡਵੋਕੇਟ ਨਵਦੀਪ ਸਿੰਘ ਜੀਦਾ ਦੀ ਅਗਵਾਈ ਵਿੱਚ ਆਮ ਅਦਮੀ ਪਾਰਟੀ ਦੀ ਵਿਧਾਇਕਾ ਬੀਬੀ ਬਲਜਿੰਦਰ ਕੌਰ ਅਤੇ ਅਤੇ ਅਹੁਦੇਦਾਰ ਵਲੋਂ ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਸਾਕਸ਼ੀ ਸਾਹਨੀ ਨੂੰ ਦਿੱਤੇ ਮੰਗ ਪੱਤਰ ਰਾਹੀ ਕੇਂਦਰ ਸਰਕਾਰ ਉਪਰ ਦਿੱਲੀ ਦੇ ਆਈ.ਏ.ਐਸ.ਅਫਸਰਾਂ ਦੀ ਹੜਤਾਲ ਨੂੰ ਖਤਮ ਕਰਨ ਅਤੇ ਦਿੱਲੀ ਸਰਕਾਰ ਦੀਆਂ ਲੋਕ ਹਿੱਤ ਪਾਲਸੀਆ ਨੂੰ ਲਾਗੂ ਕਰਨ ਦੀ ਮੰਗ ਕੀਤੀ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਡਵੋਕੇਟ ਨਵਦੀਪ ਸਿੰਘ ਜੀਦਾ ਤੇ ਵਿਧਾਇਕਾ ਬਲਜਿੰਦਰ ਕੌਰ ਨੇ ਐਲਾਨ ਕੀਤਾ ਕਿ ਜੇਕਰ ਕੇਂਦਰ ਦੀ ਸਰਕਾਰ ਵਲੋਂ ਮੰਗਾਂ ਨੂੰ ਨਹੀਂ ਮੰਨਿਆ ਗਿਆ ਤਾਂ ਅੱਗੇ ਸਘੰਰਸ਼ ਨੂੰ ਹੋਰ ਵੀ ਤੇਜ ਕੀਤਾ ਜਾਵੇਗਾ। ਇਸ ਮੌਕੇ ਮਾਲਵਾ ਜ਼ੋਨ ਦੇ ਵਾਇਸ ਪ੍ਰਧਾਨ ਅਮ੍ਰਿਤ ਅਗਰਵਾਲ,ਕਾਰਪੋਰੇਸ਼ਨ ਵਾਇਸ ਪ੍ਰਧਾਨ ਮੁਹਿੰਦਰ ਸਿੰਘ ਫੁੱਲੋਮਿਠੀ, ਮੀਡੀਆ ਇੰਚਾਰਜ ਰਾਕੇਸ਼ ਪੁਰੀ ਅਤੇ ਉਦੇਵੀਰ ਸਿੰਘ ਹਾਜਰ ਸਨ।