ਲੋਕ ਸਭਾ ਚੋਣਾਂ ਲਈ ਪੰਜਾਬ ਕਾਂਗਰਸ ਵਲੋਂ ਉਮੀਦਵਾਰਾਂ ਦੀ ਭਾਲ ਸ਼ੁਰੂ
Published : Jun 15, 2018, 11:40 pm IST
Updated : Jun 15, 2018, 11:40 pm IST
SHARE ARTICLE
Sunil Jakhar
Sunil Jakhar

ਪਿਛਲੇ ਮਹੀਨੇ ਕਰਨਾਟਕ ਵਿਚ ਕਾਂਗਰਸ ਤੇ ਹੋਰ ਗ਼ੈਰ ਭਾਜਪਾ ਪਾਰਟੀਆਂ ਦੀ ਜਿੱਤ ਤੇ ਹੁਣ ਉਥੇ ਸਰਕਾਰ ਬਣਾਉਣ ਉਪਰੰਤ, ਪੰਜਾਬ ਵਿਚ ਕਾਂਗਰਸ ਵਲੋਂ ...

ਚੰਡੀਗੜ੍ਹ, ਪਿਛਲੇ ਮਹੀਨੇ ਕਰਨਾਟਕ ਵਿਚ ਕਾਂਗਰਸ ਤੇ ਹੋਰ ਗ਼ੈਰ ਭਾਜਪਾ ਪਾਰਟੀਆਂ ਦੀ ਜਿੱਤ ਤੇ ਹੁਣ ਉਥੇ ਸਰਕਾਰ ਬਣਾਉਣ ਉਪਰੰਤ, ਪੰਜਾਬ ਵਿਚ ਕਾਂਗਰਸ ਵਲੋਂ ਸ਼ਾਹਕੋਟ ਅਸੈਂਬਲੀ ਸੀਟ 39000 ਵੋਟਾਂ ਦੇ ਵੱਡੇ ਫ਼ਰਕ ਨਾਲ ਜਿੱਤਣ ਕਾਰਨ ਬਣੇ ਮਾਹੌਲ ਦਾ ਲੋਕ ਸਭਾ ਚੋਣਾਂ ਵਿਚ ਫ਼ਾਇਦਾ ਲੈਣ ਲਈ ਸੱਤਾਧਾਰੀ ਪਾਰਟੀ ਦੇ ਨੀਤੀ ਘਾੜਿਆਂ ਨੇ ਪੰਜਾਬ ਦੀਆਂ ਕੁਲ 13 ਲੋਕ ਸਭਾ ਸੀਟਾਂ 'ਚੋਂ ਘੱਟੋ-ਘੱਟ 10 ਰਾਹੁਲ ਦੀ ਝੋਲੀ 'ਚ ਪਾਉਣ ਦਾ ਮਨ ਬਣਾ ਲਿਆ ਹੈ।ਮੌਜੂਦਾ ਸਥਿਤੀ 'ਚ ਕਾਂਗਰਸ, ਅਕਾਲੀ, ਆਪ ਕੋਲ ਬਰਾਬਰ 4-4 ਸੀਟਾਂ ਹਨ ਜਦਕਿ ਭਾਜਪਾ ਕੋਲ ਸਿਰਫ਼ ਇਕ ਹੁਸ਼ਿਆਰਪੁਰ ਦੀ ਸੀਟ ਹੈ।

ਕਾਂਗਰਸ ਹਾਈਕਮਾਂਡ ਦੇ ਸੂਤਰਾਂ ਦਾ ਕਹਿਣਾ ਹੈ ਕਿ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨ ਸੁਨੀਲ ਜਾਖੜ, ਪਾਰਟੀ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਅਤੇ ਹਰੀਸ਼ ਚੌਧਰੀ ਸਮੇਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੀਟਿੰਗ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਨਾਲ ਆਉਂਦੇ ਤਿੰਨ ਚਾਰ ਦਿਨਾਂ ਵਿਚ ਹੋਣ ਵਾਲੀ ਹੈ।
ਸੂਤਰਾਂ ਦਾ ਕਹਿਣਾ ਹੈ ਕਿ ਮੌਜੂਦਾ ਲੋਕ ਸਭਾ ਮੈਂਬਰ, ਗੁਰਦਾਸਪੁਰ ਤੋਂ ਸੁਨੀਲ ਜਾਖੜ, ਜਲੰਧਰ ਤੋਂ ਸੰਤੋਖ ਚੌਧਰੀ, ਅੰਮ੍ਰਿਤਸਰ ਤੋਂ ਔਜਲਾ, ਲੁਧਿਆਣਾ ਤੋਂ ਰਵਨੀਤ ਸਿੰਘ ਬਿੱਟੂ ਦੀ ਉਮੀਦਵਾਰੀ ਉਨ੍ਹਾਂ ਦੀਆਂ ਆਪੋ ਅਪਣੀਆਂ ਸੀਟਾਂ 'ਤੇ ਪੱਕੀ ਰਹੇਗੀ।

ਇਸ ਦੇ ਨਾਲ-ਨਾਲ ਪਟਿਆਲਾ ਤੋਂ ਪ੍ਰਨੀਤ ਕੌਰ, ਸੰਗਰੂਰ ਤੋਂ ਰਾਜਿੰਦਰ ਕੌਰ ਭੱਠਲ, ਫ਼ਿਰੋਜ਼ਪੁਰ ਤੋਂ ਸ਼ੇਰ ਸਿੰਘ ਘੁਬਾਇਆ, ਜੋ ਅਕਾਲੀ ਦਲ ਨੂੰ ਅਲਵਿਦਾ ਕਹਿ ਚੁੱਕੇ ਹਨ ਅਤੇ ਹੁਣ ਕਾਂਗਰਸ ਵਿਚ ਸ਼ਾਮਲ ਹੋਣ ਲਈ ਤਿਆਰ ਬੈਠੇ ਹਨ, ਅਤੇ ਬਠਿੰਡਾ ਲਈ ਮੁੱਖ ਮੰਤਰੀ ਦੇ ਬੇਟੇ ਰਣਇੰਦਰ ਸਿੰਘ ਜਾਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਪਣੇ ਬੇਟੇ ਅਰਜੁਨ ਜਾਂ ਅਪਣੀ ਪਤਨੀ ਨੂੰ ਮੈਦਾਨ ਵਿਚ ਲਿਆਉਣ ਲਈ ਉਚੇਚੀ ਕੋਸ਼ਿਸ਼ ਵਿਚ ਹਨ।

ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਅਪਣੇ ਤਾਇਆ ਜੀ ਪ੍ਰਕਾਸ਼ ਸਿੰਘ ਬਾਦਲ ਨਾਲ ਤੋੜ-ਵਿਛੋੜਾ ਪੰਜ ਸਾਲ ਪਹਿਲਾਂ ਕਰ ਬੈਠੇ ਮਨਪ੍ਰੀਤ ਨੇ ਪੀ.ਪੀ.ਪੀ. ਦੇ ਤਜਰਬੇ ਦੇ ਫੇਲ ਹੋਣ ਉਪਰੰਤ ਕਾਂਗਰਸ ਨਾਲ ਸਾਂਝ ਪਾ ਕੇ ਰਾਹੁਲ ਗਾਂਧੀ ਨਾਲ ਨੇੜਤਾ ਵਧਾਈ ਹੈ। ਮਨਪ੍ਰੀਤ ਦਾ ਕਹਿਣਾ ਹੈ ਕਿ ਚਚੇਰੇ ਭਾਈ ਸੁਖਬੀਰ ਬਾਦਲ ਤੇ ਉਸ ਦੀ ਪਤਨੀ ਹਰਸਿਮਰਤ ਕੌਰ ਨੂੰ ਬਠਿੰਡਾ ਤੋਂ ਹਰਾ ਕੇ, ਨਮੋਸ਼ੀ ਦਾ ਬਦਲਾ ਲਿਆ ਜਾਵੇ। 2014 'ਚ ਖ਼ੁਦ ਬਠਿੰਡਾ ਤੋਂ ਲੋਕ ਸਭਾ ਚੋਣਾਂ 'ਚ ਹਾਰ ਖਾ ਚੁੱਕੇ ਹਨ ਅਤੇ ਕੈਪਟਨ ਸਰਕਾਰ ਦੇ ਇਸ ਵਿੱਤ ਮੰਤਰੀ ਦੀ ਕੋਸ਼ਿਸ਼ ਹੈ ਕਿ ਹਰਸਿਮਰਤ ਨੂੰ ਹਰਾਇਆ ਜਾਵੇ।

ਕਾਂਗਰਸੀ ਸੂਤਰਾਂ ਦਾ ਕਹਿਣਾ ਹੈ ਕਿ ਬਾਕੀ 5 ਸੀਟਾਂ, ਹੁਸ਼ਿਆਰਪੁਰ, ਫ਼ਰੀਦਕੋਟ, ਅਨੰਦਪੁਰ ਸਾਹਿਬ, ਖਡੂਰ ਸਾਹਿਬ ਤੇ ਫ਼ਤਿਹਗੜ੍ਹ ਸਾਹਿਬ ਲਈ ਤਕੜੇ ਤੇ ਸਿਰਕੱਢ ਕਾਂਗਰਸੀ ਉਮੀਦਵਾਰਾਂ ਦੀ ਭਾਲ ਜਾਰੀ ਹੈ। ਹੁਸ਼ਿਆਰਪੁਰ ਰਿਜ਼ਰਵ ਤੋਂ ਪਵਨ ਅਦੀਆ ਉਮੀਦਵਾਰ ਹੋ ਸਕਦਾ ਹੈ ਕਿਉਂਕਿ ਸਾਬਕਾ ਮੰਤਰੀ ਮਹਿੰਦਰ ਕੇ.ਪੀ. ਦੀ ਦਿਲਚਸਪੀ ਘਟਦੀ ਜਾ ਰਹੀ ਹੈ। ਫ਼ਰੀਦਕੋਟ ਰਿਜ਼ਰਵ ਲਈ ਨਵੇਂ ਕਾਂਗਰਸੀ ਨੇਤਾ ਪੂਰਨ ਸਿੰਘ ਮਜਾਦੀਆ ਜਾਂ ਮੋਗਾ ਤੋਂ ਪ੍ਰਧਾਨ ਕਰਨਲ ਬਾਬੂ ਸਿੰਘ ਮੈਦਾਨ 'ਚ ਉਤਾਰੇ ਜਾ ਸਕਦੇ ਹਨ।

ਅਨੰਦਪੁਰ ਸਾਹਿਬ ਤੋਂ ਪੁਰਾਣੀ ਹਾਰੀ ਹੋਈ ਨੇਤਾ ਅੰਬਿਕਾ ਸੋਨੀ ਹੁਣ ਅਪਣੇ ਬੇਟੇ ਅਨੂਪ ਸੋਨੀ ਨੂੰ ਅੱਗੇ ਲਿਆਉਣ 'ਚ ਤਤਪਰ ਹਨ। ਖਡੂਰ ਸਾਹਿਬ ਤੋਂ ਗੁਰਚੇਤ ਭੁੱਲਰ ਦੇ ਬੇਟੇ ਜਾਂ ਪੁਰਾਣੇ ਨੇਤਾ ਜਸਬੀਰ ਡਿੰਪਾ ਅੱਗੇ ਆ ਸਕਦੇ ਹਨ।ਕਾਂਗਰਸ ਦੇ ਅੰਦਰੂਨੀ ਸੂਤਰਾਂ ਦਾ ਕਹਿਣਾ ਹੈ ਕਿ ਫ਼ਤਹਿਗੜ੍ਹ ਸਾਹਿਬ ਰਿਜ਼ਰਵ ਸੀਟ ਤੋਂ ਡਾ. ਅਮਰ ਸਿੰਘ ਬੜੇ ਕਾਹਲੇ ਹਨ। ਦੂਜੇ ਪਾਸੇ ਕਾਂਗਰਸ ਵਿਚ ਮੌਜੂਦਾ ਨੌਜਵਾਨ ਵਿਧਾਇਕ, ਜਿਨ੍ਹਾਂ ਨੂੰ ਕੈਪਟਨ ਵਜ਼ਾਰਤ ਵਿਚ ਨਹੀਂ ਲਿਆ ਗਿਆ, ਵੀ ਰਾਹੁਲ ਗਾਂਧੀ ਨੂੰ ਤਰਕ ਦੇ ਰਹੇ ਹਨ ਕਿ ਲੋਕ ਸਭਾ ਚੋਣਾਂ ਵਿਚ ਕਾਂਗਰਸ ਦੀ ਜਿਤ ਦੀ ਹਾਲਤ ਵਿਚ ਉਨ੍ਹਾਂ ਦਾ ਦਾਅ ਕੇਂਦਰ ਵਿਚ ਲਗ ਸਕਦਾ ਹੈ।

ਵਿਧਾਇਕ ਕੁਲਜੀਤ ਨਾਗਰਾ, ਅਮਰਿੰਦਰ ਰਾਜਾ ਵੜਿੰਗ, ਨਵਤੇਜ ਚੀਮਾ ਤੇ ਹੋਰ ਕਈ ਕਾਂਗਰਸੀ ਪੰਜਾਬ ਵਿਚ ਚਲ ਰਹੀ ਹਾਂ- ਪੱਖੀ ਹਵਾ ਤੋਂ ਲਾਭ ਉਠਾਉਣਾ ਚਾਹੁੰਦੇ ਹਨ।ਸਿਆਸੀ ਮਾਹਰਾਂ ਦਾ ਕਹਿਣਾ ਹੈ ਕਿ ਪੰਜਾਬ ਦੀ ਕਾਂਗਰਸ ਸਕਕਾਰ ਦੀ ਪਿਛਲੀ 14 ਮਹੀਨੇ ਦੀ ਕਾਰਗੁਜ਼ਾਰੀ ਅਤੇ ਆਉਂਦੇ 10 ਮਹੀਨੇ ਵਿਚ ਕਰਨ ਵਾਲੇ ਕੰਮਾਂ ਦੀ ਪੜਚੋਲ ਉਪਰੰਤ ਹੀ ਸੂਬੇ ਦਾ ਵੋਟਰ ਫ਼ੈਸਲਾ ਕਰੇਗਾ।

ਕਾਂਗਰਸ ਦੇ ਆਪਣੇ ਨੇਤਾ ਹੀ ਅੰਦਰ ਖਾਤੇ ਦਸਦੇ ਹਨ ਕਿ ਜੋ ਆਪ ਨੇ ਚੋਣ ਪ੍ਰਚਾਰ ਲਈ ਹੁਣ ਤੋਂ ਹੀ ਮਿਹਨਤ ਨਾ ਕੀਤੀ ਅਤੇ ਮੁਕਾਬਲੇ ਨੂੰ ਤਿਕੋਨਾਂ ਨਾ ਬਣਾ ਸਕੇ ਤਾਂ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਗਠਜੋੜ ਨਾਲ ਸਿੱਧੀ ਟੱਕਰ ਵਿਚ ਕਾਂਗਰਸ ਲਈ ਮੌਜੂਦਾ ਸੀਟਾਂ ਬਚਾਉਣੀਆਂ ਵੀ ਔਖੀਆਂ ਹੋ ਜਾਣਗੀਆਂ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement