ਨਾਈਜੀਰੀਅਨ ਤੋਂ ਹੈਰੋਇਨ ਖ਼ਰੀਦ ਕੇ ਵੇਚਣ ਵਾਲਾ ਟੈਕਸੀ ਡਰਾਈਵਰ ਕਾਬੂ
Published : Jun 15, 2018, 3:17 am IST
Updated : Jun 15, 2018, 3:17 am IST
SHARE ARTICLE
Police with Accused
Police with Accused

ਨਾਈਜੀਰੀਅਨ ਤੋਂ ਹੈਰੋਇਨ ਖ੍ਰੀਦ ਕੇ ਵੇਚਣ ਤੇ ਨਸ਼ੇ ਦੇ ਗ਼ੈਰ ਕਾਨੂੰਨੀ ਕਾਰੋਬਾਰ 'ਚ ਲੱਗੇ ਹੋਏ ਇੱਕ ਨੌਜਵਾਨ ਨੂੰ ਐਸ.ਟੀ.ਐਫ ਵੱਲੋਂ ਕਥਿਤ 500 ਗ੍ਰਾਮ ਹੈਰੋਇਨ ਸਮੇਤ...

ਲੁਧਿਆਣਾ,ਨਾਈਜੀਰੀਅਨ ਤੋਂ ਹੈਰੋਇਨ ਖ੍ਰੀਦ ਕੇ ਵੇਚਣ ਤੇ ਨਸ਼ੇ ਦੇ ਗ਼ੈਰ ਕਾਨੂੰਨੀ ਕਾਰੋਬਾਰ 'ਚ ਲੱਗੇ ਹੋਏ ਇੱਕ ਨੌਜਵਾਨ ਨੂੰ ਐਸ.ਟੀ.ਐਫ ਵੱਲੋਂ ਕਥਿਤ 500 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਕੇ ਵੱਡੀ ਕਾਮਯਾਬੀ ਹਾਸਿਲ ਕੀਤੀ ਹੈ । ਐਸ.ਟੀ.ਐਫ (ਲੁਧਿਆਣਾ ਯੂਨਿਟ) ਦੇ ਇੰਚਾਰਜ ਐਸ.ਆਈ ਹਰਬੰਸ ਸਿੰਘ ਨੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਕਾਬੂ ਕੀਤੇ ਕਥਿਤ ਮੁਲਜ਼ਮ ਦੀ ਸ਼ਨਾਖ਼ਤ ਸ਼ੇਰਪੁਰ ਖ਼ੁਰਦ ਦੇ ਰਹਿਣ ਵਾਲੇ ਦਲਜੀਤ ਸਿੰਘ ਉਰਫ਼ ਨਿੱਕੂ ਵਜੋਂ ਹੋਈ। ਪੁਲਿਸ ਵੱਲੋਂ  ਕਥਿਤ ਮੁਲਜ਼ਮ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕਰਦਿਆ ਥਾਣਾ ਜਮਾਲਪੁਰ 'ਚ ਐਨ.ਡੀ.ਪੀ.ਐਸ ਐਕਟ ਦਾ ਮਾਮਲਾ ਦਰਜ ਕੀਤਾ ਗਿਆ।

ਪੁਲਿਸ ਵੱਲੋਂ ਕਥਿਤ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਤੇ ਰਿਮਾਂਡ ਦੇ ਦੌਰਾਨ ਉਸ ਕੋਲੋਂ ਵਧੇਰੇ ਜਾਣਕਾਰੀਆਂ ਹਾਸਲ ਕੀਤੀਆਂ ਜਾਣਗੀਆਂ । 
ਐਸ.ਟੀ.ਐਫ ਦੇ ਇੰਚਾਰਜ ਐਸ.ਆਈ ਹਰਬੰਸ ਸਿੰਘ ਦੇ ਮੁਤਾਬਕ ਉਨ੍ਹਾਂ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਜੇਲ੍ਹ ਮੋੜ ਭਾਮੀਆਂ ਰੋਡ ਵਿਖੇ ਜਦ ਨਾਕਾਬੰਦੀ ਕਰਕੇ ਨਸ਼ੇ ਦੇ ਤਸਕਰਾਂ ਦੀ ਤਲਾਸ਼ 'ਚ ਮੌਜ਼ੂਦ ਸੀ ਤਾਂ ਪੁਲਿਸ ਵੱਲੋਂ ਇੱਕ ਇਨੋਵਾ ਗੱਡੀ ਜਿਸ ਵਿੱਚ ਇੱਕ ਨੌਜਵਾਨ ਸਵਾਰ ਸੀ। 

ਉਕਤ ਕਾਰ ਸਵਾਰ ਨੂੰ ਸਣੇ ਕਾਰ ਕਾਬੂ ਕਰਕੇ ਤੇ ਕਾਨੂੰਨੀ ਕਾਰਵਾਈ ਕਰਦਿਆ ਰਾਜ਼ੇਸ ਕੁਮਾਰ ਕਪਲਿਸ ਡੀ.ਐਸ.ਪੀ /ਐਸ.ਟੀ.ਐਫ , ਲੁਧਿਆਣਾ ਦੀ ਹਾਜ਼ਰੀ ਵਿੱਚ ਤਲਾਸ਼ੀ ਕੀਤੀ ਗਈ ਤਾਂ ਤਲਾਸ਼ੀ ਦੌਰਾਨ ਉਕਤ ਕਾਰ 'ਚੋਂ 500 ਗ੍ਰਾਮ ਹੈਰੋਇਨ ਜੋ ਉਕਤ ਵਿਅਕਤੀ ਨੇ ਗੱਡੀ 'ਚ ਲੁਕਾ ਕੇ ਰੱਖੀ ਹੋਈ ਸੀ ਪੁਲਿਸ ਨੇ ਬਰਾਮਦ ਕੀਤੀ। ਐਸ.ਆਈ ਹਰਬੰਸ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਕੀਤੀ ਗਈ ਮੁੱਢਲੀ ਪੁੱਛਗਿੱਛ ਦੌਰਾਨ ਕਾਬੂ ਕੀਤੇ ਗਏ ਕਥਿਤ ਮੁਲਜ਼ਮ ਦਲਜੀਤ ਸਿੰਘ ਨੇ ਦੱਸਿਆ ਕਿ ਉਸ ਦੀ ਆਪਣੀ ਟੈਕਸੀ ਹੈ ਤੇ ਉਹ ਖ਼ੁਦ ਹੀ ਚਲਾਉਦਾ ਹੈ

ਤੇ ਅਰਸਾ ਇੱਕ ਸਾਲ ਤੋਂ ਹੈਰੋਇਨ ਪੀਣ ਲੱਗ ਪਿਆ ਸੀ ਤੇ ਨਸ਼ਾ ਮਹਿੰਗਾ ਹੋਣ ਦੀ ਵਜ੍ਹਾ ਨਾਲ ਨਸ਼ਾ ਵੇਚਣ ਵੀ ਲੱਗ ਪਿਆ। ਹਰਬੰਸ ਸਿੰਘ ਮੁਤਾਬਕ ਉਕਤ ਵਿਅਕਤੀ ਦਿੱਲੀ ਤੋਂ ਨਾਈਜੀਰੀਅਨ ਤੋਂ ਬ੍ਰਾਮਦਾ ਹੈਰੋਇਨ ਖ੍ਰੀਦੀ ਸੀ ਤੇ ਕਥਿਤ ਮੁਲਜ਼ਮ ਲੁਧਿਆਣਾ ਸ਼ਹਿਰ 'ਚ ਵੀ ਤੇ ਨਾਲ ਲੱਗਦੇ ਪਿੰਡਾਂ 'ਚ ਮਹਿੰਗੇ ਭਾਅ ਵਿੱਚ ਵੇਚਦਾ ਸੀ । 

ਐਸ.ਆਈ ਹਰਬੰਸ ਸਿੰਘ ਨੇ ਦੱਸਿਆ ਕਿ ਉਸਦੇ ਖ਼ਿਲਾਫ਼ ਪਹਿਲਾਂ ਵੀ ਸ਼ਰਾਬ ਦੀ ਤਸਕਰੀ ਦਾ ਇੱਕ ਮੁੱਕਦਮਾ ਥਾਣਾ ਦਰੇਸੀ 'ਚ ਦਰਜ ਹੈ। ਕਥਿਤ ਮੁਲਜ਼ਮ ਕੋਲੋਂ ਪੁਲਿਸ ਰਿਮਾਂਡ ਦੇ ਦੌਰਾਨ ਪੁਲਿਸ ਪੁੱਛਗਿੱਛ ਕਰੇਗੀ ਕੀ ਉਸ ਦੇ ਅੱਗੇ ਗ੍ਰਾਹਕ ਕੌਣ ਕੌਣ ਹਨ ਪੁਲਿਸ ਨੂੰ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement