
ਅਸਲ ਆਯੁਰਵੈਦਾ ਇਲਾਜ ਲਈ ਹੁਣ ਕੇਰਲਾ ਜਾਣ ਦੀ ਲੋੜ ਨਹੀਂ ਕਿਉਂਕਿ ਤੁਹਾਡੇ ਨੇੜੇ ਹੀ ਆਰਿਆ ਵੈਦਿਆ ਸ਼ਾਲਾ ਖੁਲ੍ਹ ਗਿਆ.....
ਚੰਡੀਗੜ੍ਹ, : ਅਸਲ ਆਯੁਰਵੈਦਾ ਇਲਾਜ ਲਈ ਹੁਣ ਕੇਰਲਾ ਜਾਣ ਦੀ ਲੋੜ ਨਹੀਂ ਕਿਉਂਕਿ ਤੁਹਾਡੇ ਨੇੜੇ ਹੀ ਆਰਿਆ ਵੈਦਿਆ ਸ਼ਾਲਾ ਖੁਲ੍ਹ ਗਿਆ ਹੈ। ਉੱਤਰ ਭਾਰਤ ਦੇ ਮਰੀਜ਼ਾਂ ਦੀ ਮੰਗ ਨੂੰ ਦੇਖਦਿਆਂ ਆਰਿਆ ਵੈਦਿਆ ਸ਼ਾਲਾ (ਏ.ਵੀ.ਐਸ.) ਵਲੋਂ ਹਿਮਾਚਲ ਪ੍ਰਦੇਸ਼ ਦੇ ਬੱਦੀ ਸ਼ਹਿਰ 'ਚ ਹਸਪਤਾਲ ਖੋਲ੍ਹਿਆ ਗਿਆ ਹੈ। ਜ਼ਿਕਰਯੋਗ ਹੈ ਕਿ ਏ.ਵੀ.ਐਸ. 115 ਸਾਲ ਪੁਰਾਣਾ ਚੈਰੀਟੇਬਲ ਟਰੱਸਟ ਹੈ, ਜਿਸ 'ਚ ਆਯੂਰਵੈਦਾ ਵਿਧੀ ਰਾਹੀਂ ਮਰੀਜ਼ਾਂ ਦਾ ਇਲਾਜ ਕੀਤਾ ਜਾਂਦਾ ਹੈ।
ਇਹ ਭਾਰਤ ਦੇ ਪੁਰਾਣੇ ਮੈਡੀਕਲ ਟਰੱਸਟਾਂ 'ਚੋਂ ਇਕ ਹੈ ਅਤੇ 68 ਤੋਂ ਜ਼ਿਆਦਾ ਦੇਸ਼ਾਂ ਤੋਂ ਮਰੀਜ਼ ਇੱਥੇ ਇਲਾਜ ਲਈ ਆਉਂਦੇ ਹਨ। ਆਰਿਆ ਵੈਦਿਆ ਸ਼ਾਲਾ ਅਪਣੀਆਂ ਦਵਾਈਆਂ ਬਣਾਉਂਦਾ ਹੈ ਜਿਸ ਵਿਚ 530 ਤੋਂ ਵੱਧ ਕਲਾਸੀਕਲ ਫ਼ਾਰਮੂਲੇਸ਼ਨਾਂ ਸ਼ਾਮਲ ਹਨ। ਬੱਦੀ ਵਾਲੇ ਹਸਪਤਾਲ ਵਿਚ ਡਾਕਟਰ, ਮੈਡੀਕਲ ਸਟਾਫ਼ ਕੋਟਾਕਲ ਕੇਰਲਾ ਤੋਂ ਹੈ। ਆਰਿਆ ਵੈਦਿਆ ਸ਼ਾਲਾ ਵਲੋਂ 17 ਜੂਨ ਨੂੰ ਲੁਧਿਆਣਾ ਸ਼ਹਿਰ 'ਚ ਬੀ.ਆਰ.ਐਸ. ਨਗਰ ਦੇ ਲੋਧੀ ਕਲੱਬ 'ਚ ਮੁਫ਼ਤ ਜਾਂਚ ਕੈਂਪ ਲਗਾਇਆ ਜਾ ਰਿਹਾ ਹੈ,
ਜਿਸ 'ਚ ਟਰੱਸਟ ਦੇ ਕੇਰਲਾ ਤੋਂ ਡਾ. ਸੀ.ਕੇ. ਹਰੀਸ਼ੰਕਰ ਮਰੀਜ਼ਾਂ ਦੀ ਜਾਂਚ ਕਰਨ ਲਈ ਪਹੁੰਚਣਗੇ। ਗਠੀਆ, ਪੈਰਾਲਾਇਸਸ, ਬਲੱਡ ਪ੍ਰੈਸ਼ਰ, ਸ਼ੂਗਰ, ਚਮੜੀ ਦੀਆਂ ਬੀਮਾਰੀਆਂ ਅਤੇ ਪਿੱਠ ਦਰਜ, ਜੋੜਾਂ ਦਾ ਦਰਦ, ਹਾਇਪਰਟੈਨਸ਼ਨ ਆਦਿ ਬੀਮਾਰੀਆਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਇਲਾਜ ਕੀਤਾ ਜਾਂਦਾ ਹੈ ਅਤੇ ਇਲਾਜ ਲਈ ਆਯੁਰਵੈਦ ਦੀਆਂ ਦਵਾਈਆਂ ਅਤੇ ਤੇਲ ਵਰਤੇ
ਜਾਂਦੇ ਹਨ।