
ਕਿਹਾ - ਮੈਂ ਭਾਗਾਂ ਵਾਲਾ ਹਾਂ ਜੋ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ
ਅੰਮ੍ਰਿਤਸਰ : ਭਾਰਤ ਵਿੱਚ ਬ੍ਰਿਟਿਸ਼ ਹਾਈ ਕਮਿਸ਼ਨਰ ਅਲੈਗਜੈਂਡਰ ਏਲਿਸ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਪਹੁੰਚੇ।
British High Commissioner Alexander Ellis pays homage to Golden Temple
ਉਨ੍ਹਾਂ ਨੂੰ ਸੂਚਨਾ ਕੇਂਦਰ ਦੇ ਮੁੱਖ ਅਧਿਕਾਰੀ ਜਸਵਿੰਦਰ ਸਿੰਘ ਜੱਸੀ ਵਲੋਂ ਸ੍ਰੀ ਹਰਿਮੰਦਰ ਸਾਹਿਬ ਅਤੇ ਸਿੱਖ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਗਈ । ਉਪਰੰਤ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਵੱਲੋਂ ਬ੍ਰਿਟਿਸ਼ ਹਾਈ ਕਮਿਸ਼ਨਰ ਨੂੰ ਸਨਮਾਨਤ ਵੀ ਕੀਤਾ ਗਿਆ।
British High Commissioner Alexander Ellis pays homage to Golden Temple
ਇਸ ਮੌਕੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿਰੂਹਾਨੀਅਤ ਦਾ ਇਹ ਕੇਂਦਰ ਸੰਸਾਰ ਭਰ ਵਿਚ ਜਾਣੀਆਂ ਜਾਂਦਾ ਹੈ। ਇਥੇ ਪਹੁੰਚ ਕੇ ਮਨ ਨੂੰ ਇਕ ਅਲੌਕਿਕ ਸ਼ਾਂਤੀ ਦਾ ਅਨੁਭਵ ਹੋਇਆ ਹੈ ਅਤੇ ਅਜਿਹੀ ਜਗ੍ਹਾ ਦੁਨੀਆ ਵਿਚ ਹੋਰ ਕੀਤੇ ਵੀ ਵੇਖਣ ਨੂੰ ਨਹੀ ਮਿਲਦੀ। ਸਿਖਾਂ ਦੀ ਸੰਸਾਰ ਭਰ ਵਿਚ ਇਕ ਵੱਖਰੀ ਪਛਾਣ ਹੈ ਅਤੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਰਗਾ ਦੁਨੀਆ 'ਤੇ ਕੋਈ ਸਥਾਨ ਨਹੀਂ ਹੈ।