ਮੁੱਖ ਮੰਤਰੀ ਦੇ ਦਿਸ਼ਾ ਨਿਰਦੇਸ਼ਾਂ ਦੀ ਬਦੌਲਤ ਸਿੱਧੂ ਮੂਸੇਵਾਲਾ ਦੇ ਕਤਲ ਦਾ ਮੁੱਖ ਸਾਜ਼ਸ਼ਕਰਤਾ ਪੰਜਾਬ ਪੁਲਿਸ ਦੇ ਹੱਥ ਆਇਆ
Published : Jun 15, 2022, 6:40 am IST
Updated : Jun 15, 2022, 6:40 am IST
SHARE ARTICLE
image
image

ਮੁੱਖ ਮੰਤਰੀ ਦੇ ਦਿਸ਼ਾ ਨਿਰਦੇਸ਼ਾਂ ਦੀ ਬਦੌਲਤ ਸਿੱਧੂ ਮੂਸੇਵਾਲਾ ਦੇ ਕਤਲ ਦਾ ਮੁੱਖ ਸਾਜ਼ਸ਼ਕਰਤਾ ਪੰਜਾਬ ਪੁਲਿਸ ਦੇ ਹੱਥ ਆਇਆ

ਭਗਵੰਤ ਸਿੰਘ ਮਾਨ ਦੀ ਪਗੜੀ ਵਿਚ ਇਕ ਨਵਾਂ ਸੁਰਖ਼ਾਬ

ਨਵੀਂ ਦਿੱਲੀ, 14 ਜੂਨ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਿੱਧੂ ਮੂਸੇਵਾਲਾ ਦਾ ਪ੍ਰਵਾਰ ਨਾਲ ਮੁਲਾਕਾਤ ਬਾਅਦ ਐਲਾਨ ਕੀਤਾ ਸੀ ਕਿ ਕਾਤਲਾਂ ਨੂੰ  ਸਲਾਖਾਂ ਪਿੱਛੇ ਭੇਜ ਕੇ ਸਖ਼ਤ ਸਜ਼ਾਵਾਂ ਦਵਾਈਆਂ ਜਾਣਗੀਆਂ ਅਤੇ ਅੱਜ ਮੁੱਖ ਮੰਤਰੀ ਦੀਆਂ ਕੋਸ਼ਿਸ਼ਾਂ ਤੇ ਦਿਸ਼ਾ ਨਿਰਦੇਸ਼ਾਂ ਸਦਕਾ ਹੀ ਸਿੱਧੂ ਮੂਸੇਵਾਲਾ ਦਾ ਕਤਲ ਦਾ ਮੁੱਖ ਸਾਜ਼ਸ਼ ਕਰਤਾ ਲਾਰੈਂਸ਼ ਬਿਸ਼ਨੋਈ ਪੰਜਾਬ ਪੁਲਿਸ ਦੇ ਹੱਥ ਆਇਆ ਹੈ | ਅਦਾਲਤ ਦੇ ਫ਼ੈਸਲੇ ਤੋਂ ਬਾਅਦ ਟਰਾਂਜਿਸਟ ਰੀਮਾਂਡ ਹਾਸਲ ਕਰਨ ਬਾਅਦ ਪੰਜਾਬ ਪੁਲਿਸ ਅੱਜ ਉਸ ਨੂੰ  ਇਥੇ ਲਿਆ ਰਹੀ ਹੈ ਅਤੇ 15 ਜੂਨ ਮਾਨਸਾ ਦੀ ਅਦਾਲਤ ਵਿਚ ਪੇਸ਼ ਕਰ ਕੇ ਪੁਛਗਿਛ ਲਈ ਰੀਮਾਂਡ ਲਿਆ ਜਾਵੇਗਾ |
ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਨਾਮਵਰ ਗੈਂਗਸਟਰ, ਦਿੱਲੀ ਦੀ ਤਿਹਾੜੀ ਜੇਲ ਵਿਚ ਬੰਦ ਅਤੇ ਇਸ ਵੇਲੇ ਦਿੱਲੀ ਪੁਲਿਸ ਦੇ ਰਿਮਾਂਡ ਵਿਚ ਚੱਲ ਰਹੇ ਲਾਰੈਂਸ ਬਿਸ਼ਨੋਈ ਨੂੰ  ਪੰਜਾਬ ਲਿਜਾਣ ਲਈ ਪੰਜਾਬ ਪੁਲਿਸ ਨੂੰ  ਇਜਾਜ਼ਤ ਦੇ ਦਿਤੀ ਹੈ |
ਜ਼ਿਕਰਯੋਗ ਹੈ ਕਿ ਏ.ਡੀ.ਜੀ.ਪੀ. ਲਾਅ ਐਂਡ ਆਰਡਰ ਦੀ ਅਗਵਾਈ ਵਾਲੀ ਇਕ ਟੀਮ ਪੰਜਾਬ ਦੇ ਐਡਵੋਕੇਟ ਜਨਰਲ ਸਣੇ ਅੱਜ ਦਿੱਲੀ ਪੁੱਜੀ ਹੋਈ ਸੀ ਜਿਥੇ ਦਿੱਲੀ ਪੁਲਿਸ ਵਲੋਂ ਰਿਮਾਂਡ ਦੀ ਸਮਾਪਤੀ 'ਤੇ ਅੱਜ ਲਾਰੈਂਸ ਬਿਸ਼ਨੋਈ ਨੂੰ  ਅਦਾਲਤ ਵਿਚ ਪੇਸ਼ ਕੀਤਾ ਜਾਣਾ ਸੀ |
ਲਾਰੈਂਸ ਨੂੰ  ਦਿੱਲੀ ਪੁਲਿਸ ਵਲੋਂ ਪੇਸ਼ ਕੀਤੇ ਜਾਣ 'ਤੇ ਪੰਜਾਬ ਪੁਲਿਸ ਨੇ ਉਸ ਨੂੂੰ ਗਿ੍ਫ਼ਤਾਰ ਕਰ ਕੇ ਪੰਜਾਬ ਲਿਜਾਣ ਲਈ ਦੋ ਵੱਖ ਵੱਖ ਅਰਜ਼ੀਆਂ ਅਦਾਲਤ ਅੱਗੇ ਪੇਸ਼ ਕੀਤੀਆਂ ਜਿਨ੍ਹਾਂ 'ਤੇ ਭਖਵੀਂ ਬਹਿਸ ਹੋਈ | ਲਾਰੈਂਸ ਦੇ ਵਕੀਲਾਂ ਵਲੋਂ ਲਾਰੈਂਸ ਨੂੂੰ ਪੰਜਾਬ ਪੁਲਿਸ ਦੇ ਹਵਾਲੇ ਕੀਤੇ ਜਾਣ 'ਤੇ ਇਹ ਕਹਿ ਕੇ ਭਾਰੀ ਵਿਰੋਧ ਕੀਤਾ ਗਿਆ ਕਿ ਉਸਦਾ ਐਨਕਾਊਾਟਰ ਕੀਤਾ ਜਾ ਸਕਦਾ ਹੈ | ਇਸ ਸੱਭ ਦੇ ਬਾਵਜੂਦ ਅਦਾਲਤ ਨੇ ਲਾਰੈਂਸ ਨੂੰ  ਪੰਜਾਬ ਪੁਲਿਸ ਦੇ ਹਵਾਲੇ ਕਰ ਦੇਣ ਦੇ ਹੁਕਮ ਸੁਣਾਏ ਅਤੇ ਦੇਰ ਸ਼ਾਮ ਅਦਾਲਤ ਨੇ ਪੰਜਾਬ ਪੁਲਿਸ ਤੋਂ ਦਸਤਾਵੇਜ ਅਤੇ ਗਰੰਟੀਆਂ ਮਿਲਣ ਤੋਂ
ਬਾਅਦ ਲਾਰੈਂਸ ਟਰਾਂਜ਼ਿਟ ਰਿਮਾਂਡ ਦੇ ਦਿਤਾ ਅਤੇ ਉਸ ਤੋਂ ਬਾਅਦ ਪੰਜਾਬ ਪੁਲਿਸ ਸਖ਼ਤ ਸੁਰੱਖਿਆ ਪ੍ਰਬੰਧਾ ਵਿਚ ਉਸ ਨੂੰ  ਲੈ ਕੇ ਪੰਜਾਬ ਵਲ ਰਵਾਨਾ ਹੋ ਗਈ ਹੈ |
ਅਦਾਲਤ ਵਿਚ ਪੰਜਾਬ ਪੁਲਿਸ ਵਲੋਂ ਇਹ ਪੱਖ ਰਖਿਆ ਗਿਆ ਕਿ ਉਹ 2 ਬੁਲੇਟ ਪਰੂਫ਼ ਗੱਡੀਆਂ, ਹੋਰ 20 ਗੱਡੀਆਂ ਅਤੇ ਉੱਚ ਪੁਲਿਸ ਅਧਿਕਾਰੀਆਂ ਦੀ 50 ਦੀ ਪੁਲਿਸ ਨਫ਼ਰੀ ਨਾਲ ਲੈ ਕੇ ਆਏ ਹਨ ਅਤੇ ਸਾਰੇ ਰਸਤੇ ਦੀ ਵੀਡੀਉਗ੍ਰਾਫ਼ੀ ਵੀ ਕੀਤੀ ਜਾਵੇਗੀ |
ਇਸ ਦੌਰਾਨ ਲਾਰੈਂਸ ਦੇ ਵਕੀਲ ਵਲੋਂ ਕਿਹਾ ਗਿਆ ਹੈ ਕਿ ਪੰਜਾਬ ਪੁਲਿਸ ਗਿ੍ਫ਼ਤਾਰੀ ਤੋਂ ਬਾਅਦ ਦਿੱਲੀ ਵਿਚ ਹੀ ਇਸਦੀ ਪੁਛਗਿਛ ਕਰੇ ਅਤੇ ਜੇ ਇਸਨੂੰ ਪੰਜਾਬ ਲੈ ਕੇ ਜਾਣਾ ਹੈ ਤਾਂ ਇਸਨੂੰ ਹੱਥਕੜੀਆਂ ਅਤੇ ਬੇੜੀਆਂ ਲਗਾ ਕੇ ਜਾਇਆ ਜਾਵੇ ਤਾਂ ਜੋ ਕਿਸੇ ਵੀ ਤਰ੍ਹਾਂ ਪੁਲਿਸ ਇਹ ਬਹਾਨਾ ਨਾ ਬਣਾ ਸਕੇ ਕਿ ਇਸਨੇ ਭੱਜਣ ਦੀ ਕੋਈ ਕੋਸ਼ਿਸ਼ ਕੀਤੀ ਸੀ |        (ਏਜੰਸੀ)

 

SHARE ARTICLE

ਏਜੰਸੀ

Advertisement

'ਤੂੰ ਮੇਰੇ ਨਾਲ ਵਿਆਹ ਕਰਵਾਇਆ', ਘਰਵਾਲੀ ਨੇ ਚੂੜੇ ਵਾਲੀ ਨਾਲ ਫੜ ਲਿਆ ਪਤੀ, ਆਹ ਦੇਖੋ ਪੈ ਗਿਆ ਪੰਗਾ, LIVE ਵੀਡੀਓ

03 May 2024 4:26 PM

Kulbir Singh Zira Interview :ਅੰਮ੍ਰਿਤਪਾਲ ਸਿੰਘ ਨੂੰ ਕਿੰਨੀ ਵੱਡੀ ਚੁਣੌਤੀ ਮੰਨਦੇ ਨੇ ਕੁਲਬੀਰ ਸਿੰਘ ਜ਼ੀਰਾ?

03 May 2024 4:21 PM

Raja Warring ਦੇ ਹੱਕ 'ਚ ਚੋਣ ਪ੍ਰਚਾਰ ਕਰਨ ਪਹੁੰਚੇ Bharat Bhushan Ashu, ਕਿਹਾ - 'ਟਿਕਟਾਂ ਦੀ ਲੜਾਈ ਛੱਡ ਦਓ ਯਾਰ

03 May 2024 2:20 PM

ਕਿਸਾਨਾਂ ਨੇ ਅੱਗੇ ਹੋ ਕੇ ਰੋਕ ਲਈ ਭਾਜਪਾ ਦੀ ਗੱਡੀ, ਵੋਟਾਂ ਮੰਗਣ ਆਈ ਨੂੰ ਬੀਬੀ ਨੂੰ ਕੀਤੇ ਤਿੱਖੇ ਸਵਾਲ ਤਾਂ ਜੋੜੇ ਹੱਥ

03 May 2024 11:17 AM

Government School ਦੇ ਸਾਹਮਣੇ ਵਾਪਰਿਆ ਖ਼ਤਰਨਾਕ ਹਾਦਸਾ, ਖ਼ਤਰੇ 'ਚ ਪਈ ਬੱਚਿਆਂ ਦੀ ਜ਼ਿੰਦਗੀ

03 May 2024 10:57 AM
Advertisement