
ਮ੍ਰਿਤਕ ਦਾ ਭਰਾ ਜ਼ੇਰੇ ਇਲਾਜ
ਦਸੂਹਾ- ਜ਼ਿਲ੍ਹਾ ਹੁਸ਼ਿਆਰਪੁਰ ਦੇ ਬਲਾਕ ਦਸੂਹਾ ਤੋਂ ਦੁਖ਼ਦਾਈ ਖ਼ਬਰ ਸਾਹਮਣੇ ਆਈ ਹੈ। ਇਥੇ ਪਿੰਡ ਸਹੋਦਾ ਕੰਢੀ ਕੈਨਾਲ ਨਹਿਰ ਕੋਲ ਦੋ ਪਸ਼ੂਆਂ ਦੀ ਆਪਸੀ ਲੜਾਈ ਦੌਰਾਨ ਮੋਟਰਸਾਈਕਲ ਸਵਾਰ ਭੈਣ-ਭਰਾ ਨਹਿਰ 'ਚ ਡਿੱਗ ਗਏ। ਇਸ ਦੌਰਾਨ ਭੈਣ ਦੀ ਨਹਿਰ ਵਿਚ ਡੁੱਬਣ ਕਾਰਨ ਮੌਤ ਹੋ ਗਈ ਜਦਕਿ ਉਸ ਦਾ ਭਰਾ ਜ਼ੇਰੇ ਇਲਾਜ ਹੈ।
ਇਹ ਵੀ ਪੜ੍ਹੋ: ਮੋਗਾ 'ਚ ਕਾਰ ਤੇ ਮੋਟਰਸਾਈਕਲ ਦੀ ਆਪਸ 'ਚ ਹੋਈ ਭਿਆਨਕ ਟੱਕਰ, 3 ਮੌਤਾਂ
ਜਾਣਕਾਰੀ ਅਨੁਸਾਰ ਮ੍ਰਿਤਕ ਲੜਕੀ ਨਿਤਿਕਾ ਦਾ ਇਕ ਮਹੀਨਾ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਉਹ ਸਹੁਰਾ ਘਰ ਤੋਂ ਭਰਾ ਰਮਨ ਨਾਲ ਦਾਤਾਰਪੁਰ ਦਵਾਈ ਲੈਣ ਗਈ ਸੀ।
ਇਹ ਵੀ ਪੜ੍ਹੋ: ਹੈਰੀਟੇਜ ਕਮੇਟੀ ਨੇ ਕਿਰਨ ਸਿਨੇਮਾ ਨੂੰ ਢਾਹ ਕੇ ਮਲਟੀਪਲੈਕਸ ਬਣਾਉਣ ਦੀ ਨਹੀਂ ਦਿਤੀ ਮਨਜ਼ੂਰੀ
ਪ੍ਰਾਪਤ ਜਾਣਕਾਰੀ ਅਨੁਸਾਰ ਰਮਨ ਕੁਮਾਰ ਅਪਣੀ ਭੈਣ ਨਿਕਿਤਾ ਨੂੰ ਮੋਟਸਾਈਕਲ ਨੰਬਰ ਪੀ. ਬੀ. 21-ਈ-1491 'ਤੇ ਬਿਠਾ ਕੇ ਹਾਜੀਪੁਰ ਤੋਂ ਦਵਾਈ ਲੈ ਕੇ ਕਰੀਬ ਰਾਤ 9 ਵਜੇ ਵਾਪਸ ਆਪਣੇ ਪਿੰਡ ਸਿੰਘੋਵੱਲ ਵਾਇਆ ਸਵਾਰ ਸਹੋੜਾ ਕੰਡੀ ਜਾ ਰਿਹਾ ਸੀ। ਇਸੇ ਦੌਰਾਨ ਕੰਡੀ ਨਹਿਰ 'ਤੇ ਪੈਂਦੇ ਜੁਗਿਆਲ ਪੁੱਲ ਨੇੜੇ ਅਚਾਨਕ ਇਕ ਅਵਾਰਾ ਪਸ਼ੂ ਨੇ ਮੋਟਰਸਾਈਕਲ ਸਮੇਤ ਦੋਵੇਂ ਭੈਣ-ਭਰਾ ਨੂੰ ਟੱਕਰ ਮਾਰ ਦਿਤੀ। ਇਸ ਦੌਰਾਨ ਦੋਵੇਂ ਕੰਡੀ ਨਹਿਰ ਵਿਚ ਡਿੱਗ ਪਏ। ਰਮਨ ਕੁਮਾਰ ਨੂੰ ਤੈਰਨਾ ਆਉਂਦਾ ਸੀ। ਉਹ ਤਾਂ ਨਹਿਰ ਵਿਚੋਂ ਬਾਹਰ ਨਿਕਲ ਗਿਆ ਪਰ ਉਸ ਦੀ ਭੈਣ ਨਿਕਿਤਾ ਨਹਿਰ ਵਿਚ ਡੁੱਬ ਗਈ, ਜਿਸ ਨੂੰ ਲੋਕਾਂ ਵਲੋਂ ਕੀਤੀ ਇਕ ਘੰਟੇ ਦੀ ਮੁਸ਼ੱਕਤ ਪਿੱਛੋਂ ਕਰੀਬ ਇਕ ਕਿਲੋਮੀਟਰ ਦੀ ਦੂਰੀ 'ਤੇ ਪੈਂਦੇ ਸੀਪਰੀਆਂ ਪੁੱਲ ਤੋਂ ਬਾਹਰ ਕੱਢਿਆ ਪਰ ਉਸ ਵੇਲੇ ਤੱਕ ਬੜੀ ਦੇਰ ਹੋ ਚੁੱਕੀ ਸੀ।