ਡਾ. ਬਲਬੀਰ ਸਿੰਘ ਨੇ ਸੂਬੇ ਦੀਆਂ 25 ਜੇਲ੍ਹਾਂ 'ਚ ਬੰਦੀਆਂ ਦੀ ਸਿਹਤ ਜਾਂਚ ਲਈ ਰਾਜ ਪੱਧਰੀ ਸਕਰੀਨਿੰਗ ਮੁਹਿੰਮ ਦੀ ਸ਼ੁਰੂਆਤ
Published : Jun 15, 2023, 6:14 pm IST
Updated : Jun 15, 2023, 6:14 pm IST
SHARE ARTICLE
photo
photo

ਟੀ.ਬੀ., ਪੀਲੀਏ, ਏਡਜ਼ ਤੇ ਯੌਨ ਰੋਗਾਂ ਦੀ ਜਾਂਚ ਕਰਕੇ ਬੰਦੀਆਂ ਦਾ ਹੋਵੇਗਾ ਇਲਾਜ-ਸਿਹਤ ਮੰਤਰੀ

 

ਡਾ. ਬਲਬੀਰ ਸਿੰਘ ਨੇ ਸੂਬੇ ਦੀਆਂ 25 ਜੇਲ੍ਹਾਂ 'ਚ ਬੰਦੀਆਂ ਦੀ ਸਿਹਤ ਜਾਂਚ ਲਈ ਪਟਿਆਲਾ ਤੋਂ ਕਰਵਾਈ ਰਾਜ ਪੱਧਰੀ ਸਕਰੀਨਿੰਗ ਮੁਹਿੰਮ ਦੀ ਸ਼ੁਰੂਆਤ

- ਟੀ.ਬੀ., ਪੀਲੀਏ, ਏਡਜ਼ ਤੇ ਯੌਨ ਰੋਗਾਂ ਦੀ ਜਾਂਚ ਕਰਕੇ ਬੰਦੀਆਂ ਦਾ ਹੋਵੇਗਾ ਇਲਾਜ-ਸਿਹਤ ਮੰਤਰੀ
- ਬੰਦੀਆਂ ਨੂੰ ਜੇਲ੍ਹਾਂ 'ਚੋਂ ਰਿਹਾਅ ਹੋਣ ਮਗਰੋਂ ਸਮਾਜ ਲਈ ਕੁਝ ਕਰਨ ਦਾ ਪ੍ਰਣ ਲੈਣ ਦਾ ਵੀ ਸੱਦਾ

ਪਟਿਆਲਾ, 15 ਜੂਨ 2023 - ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਪਟਿਆਲਾ ਦੀ ਕੇਂਦਰੀ ਜੇਲ੍ਹ ਵਿਖੇ ਰਾਜ ਸਮਾਗਮ ਦੌਰਾਨ ਸੂਬੇ ਦੀਆਂ 25 ਜੇਲਾਂ ਅੰਦਰ ਬੰਦੀਆਂ ਦੀ ਜਾਂਚ ਲਈ ਮਹੀਨਾ ਭਰ ਚੱਲਣ ਵਾਲੀ ਸੂਬਾ ਪੱਧਰੀ ਸਕਰੀਨਿੰਗ ਮੁਹਿੰਮ ਦਾ ਆਗਾਜ਼ ਕਰਵਾਇਆ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਦੇ 3 ਕਰੋੜ ਲੋਕਾਂ ਨੂੰ ਸਿਹਤਮੰਦ ਬਣਾਉਣ ਲਈ ਵਚਨਬੱਧਤਾ ਪੂਰੀ ਸ਼ਿਦਤ ਨਾਲ ਨਿਭਾਅ ਰਹੀ ਹੈ।

ਜੇਲ੍ਹ ਟ੍ਰੇਨਿੰਗ ਸਕੂਲ ਵਿਖੇ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਆਦੇਸ਼ਾਂ ਤਹਿਤ ਸੂਬੇ ਦੀਆਂ ਸਾਰੀਆਂ ਜੇਲ੍ਹਾਂ ਅੰਦਰ ਬੰਦ 30494 ਕੈਦੀਆਂ ਤੇ ਹਵਾਲਾਤੀਆਂ ਦੀ ਸਿਹਤ ਜਾਂਚ ਕਰਵਾਕੇ ਇੰਟੈਗਰੇਟਿਡ ਯੌਨ ਰੋਗ, ਐਚ.ਆਈ.ਵੀ, ਟੀ.ਬੀ ਅਤੇ ਵਾਇਰਲ ਹੈਪੇਟਾਈਟਸ ਮਰੀਜਾਂ ਦੀ ਸ਼ਨਾਖ਼ਤ ਕਰਨ ਲਈ ਇਹ ਮੁਹਿੰਮ ਅਰੰਭੀ ਗਈ ਹੈ। ਸਿਹਤ ਮੰਤਰੀ ਦੇ ਨਾਲ ਏ.ਡੀ.ਜੀ.ਪੀ. ਜੇਲਾਂ ਅਰੁਣਪਾਲ ਸਿੰਘ ਤੇ  ਸਿਹਤ ਵਿਭਾਗ ਦੇ ਵਿਸ਼ੇਸ਼ ਸਕੱਤਰ ਡਾ. ਆਡੱਪਾ ਕਾਰਥਿਕ ਵੀ ਮੌਜੂਦ ਸਨ।

ਸਿਹਤ ਮੰਤਰੀ ਨੇ ਐਲਾਨ ਕੀਤਾ ਕਿ ਜੇਲ੍ਹਾਂ ਦੇ ਬੰਦੀਆਂ ਦੀ ਮਾਨਸਿਕ ਸਿਹਤ ਵਿੱਚ ਸੁਧਾਰ ਲਿਆਉਣ ਲਈ ਮਨੋਰੋਗਾਂ ਦੇ ਮਾਹਰਾਂ ਤੇ ਕੌਂਸਲਰਾਂ ਦੀਆਂ ਸੇਵਾਵਾਂ ਲੈਣ ਸਮੇਤ ਬੰਦੀਆਂ ਦੀ ਲਗਾਤਾਰ ਸਿਹਤ ਜਾਂਚ ਲਈ ਆਈ.ਐਮ.ਏ. ਅਤੇ ਪ੍ਰਾਈਵੇਟ ਡਾਕਟਰਾਂ ਦਾ ਵੀ ਸਹਿਯੋਗ ਲਿਆ ਜਾਵੇਗਾ। ਇਸ ਤੋਂ ਬਿਨ੍ਹਾਂ ਮਾਹਰ ਡਾਕਟਰਾਂ ਦੀਆਂ ਸੇਵਾਵਾਂ ਟੈਲੀਮੈਡੀਸਿਨ ਜਰੀਏ ਪ੍ਰਦਾਨ ਕੀਤੀਆਂ ਜਾਣਗੀਆਂ ਅਤੇ ਜੇਲ੍ਹਾਂ ਵਿੱਚ ਮੈਡੀਕਲ ਕੈਂਪ ਵੀ ਲਗਾਏ ਜਾਣਗੇ।

ਕੇਂਦਰੀ ਜੇਲ ਵਿਖੇ ਬੰਦੀਆਂ ਨੂੰ ਸੰਬੋਧਨ ਕਰਦਿਆਂ ਡਾ. ਬਲਬੀਰ ਸਿੰਘ ਨੇ ਕੈਦੀਆਂ ਤੇ ਹਵਾਲਾਤੀਆਂ ਨੂੰ ਜੇਲ੍ਹਾਂ ਅੰਦਰ ਬੰਦ ਰਹਿਣ ਦੇ ਸਮੇਂ ਦੀ ਸਦਵਰਤੋਂ ਸਵੈ-ਸੁਧਾਰ ਅਤੇ ਹੁਨਰ ਵਿਕਾਸ ਵੱਲ ਲਗਾਉਣ ਦੀ ਪ੍ਰੇਰਣਾ ਕਰਦਿਆਂ ਸੱਦਾ ਦਿੱਤਾ ਕਿ ਉਹ ਰਿਹਾਅ ਹੋਣ ਮਗਰੋਂ ਸਮਾਜ ਅੰਦਰ ਇੱਕ ਰੋਲ ਮਾਡਲ ਬਣਕੇ ਵਿਚਰਨ ਤਾਂ ਕਿ ਉਨ੍ਹਾਂ ਦੇ ਪੁਰਾਣੇ ਜੀਵਨ ਦੀ ਝਲਕ ਨਵੇਂ ਜੀਵਨ ਉਤੇ ਨਾ ਪਵੇ।

ਸਿਹਤ ਮੰਤਰੀ ਨੇ ਜੇਲ੍ਹਾਂ ਦੇ ਬੰਦੀਆਂ ਨੂੰ ਸੱਦਾ ਦਿੱਤਾ ਕਿ ਉਹ ਅਦਾਲਤ ਵੱਲੋਂ ਸੁਣਾਈ ਜੇਲ੍ਹ ਦੀ ਸਜਾ ਦੇ ਨਾਲ-ਨਾਲ ਆਪਣੇ ਆਪ ਸਹੇੜੀ ਬਿਮਾਰੀਆਂ ਵਾਲੀ ਸਜਾ ਭੁਗਤਣ ਤੋਂ ਬਚਣ ਲਈ ਇਸ ਸਕਰੀਨਿੰਗ ਮੁਹਿੰਮ ਦਾ ਲਾਭ ਉਠਾਉਣ, ਕਿਉਂਕਿ ਅਜਿਹੀਆਂ ਬਿਮਾਰੀਆਂ ਸਜਾ-ਏ-ਮੌਤ ਤੋਂ ਘੱਟ ਨਹੀਂ ਹੁੰਦੀਆਂ ਅਤੇ ਇਸ ਦਾ ਖਾਮਿਆਜ਼ਾ ਕੈਦੀ ਦੇ ਨਾਲ-ਨਾਲ ਉਸਦਾ ਪਰਿਵਾਰ ਵੀ ਭੁਗਤਦਾ ਹੈ।

SHARE ARTICLE

ਏਜੰਸੀ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement