
Tarn Taran News : ਜ਼ਮੀਨ ਦੀ ਵੱਟ ’ਤੇ ਖੰਭਾ ਪੁੱਟਣ ਨੂੰ ਲੈ ਕੇ ਹੋਈ ਸੀ ਤਕਰਾਰ, ਮਾਮਲਾ ਦਰਜ਼
Tarn Taran News : ਤਰਨ ਤਾਰਨ ਦੇ ਮੁੰਡਾ ਪਿੰਡ ’ਚ ਬਿਜਲੀ ਦੇ ਖੰਭੇ ਨੂੰ ਲਾਉਣ ਦੇ ਝਗੜੇ ਨੂੰ ਲੈਕੇ ਦੇਰ ਸ਼ਾਮ ਪਿੰਡ ’ਚ ਗੋਲ਼ੀਆਂ ਚਲਾਈਆਂ ਗਈਆਂ। ਜਿਸ ਵਿਚ ਇਕ ਭਰਾ ਦੀ ਮੌਤ ਹੋ ਗਈ, ਜਦਕਿ ਦੂਜਾ ਭਰਾ ਜ਼ਖ਼ਮੀ ਹੋ ਗਿਆ। ਜਿਸਨੂੰ ਗੰਭੀਰ ਹਾਲਤ ’ਚ ਤਰਨ ਤਾਰਨ ਦੇ ਨਿੱਜੀ ਹਸਪਤਾਲ ’ਚ ਦਾਖ਼ਲ ਕਰਾਇਆ ਗਿਆ ਹੈ ਮ੍ਰਿਤਕ ਦੀ ਪਛਾਣ ਸਤਬੀਰ ਸਿੰਘ ਪੁੱਤਰ ਫੁਲਵਿੰਦਰ ਸਿੰਘ ਉਮਰ ਕਰੀਬ 37 ਸਾਲ ਦੱਸੀ ਜਾ ਰਹੀ ਹੈ ਅਤੇ ਜ਼ਖਮੀ ਹੋਏ ਵਿਆਕਤੀ ਦਾ ਨਾਮ ਬਲਬੀਰ ਸਿੰਘ ਉਮਰ ਕ਼ਰੀਬ 42 ਸਾਲ ਹੈ ਫ਼ਿਲਹਾਲ ਪੁਲਿਸ ਅਧਿਕਾਰੀਆਂ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ
ਘਟਨਾ ਦੀ ਜਾਣਕਾਰੀ ਦਿੰਦੇ ਜ਼ਖ਼ਮੀ ਬਲਬੀਰ ਸਿੰਘ ਨੇਂ ਦੱਸਿਆ ਕਿ ਉਨ੍ਹਾਂ ਦੀ ਜ਼ਮੀਨ ਨਾਲ ਲੱਗਦੀ ਵੱਟ ਤੇ ਬਿਜਲੀ ਦਾ ਖੰਭਾ ਲੱਗਾ ਹੋਇਆ ਸੀ ਅਤੇ ਨਾਲ ਹੀ ਜ਼ਮੀਨ ਲਖਵੰਤ ਸਿੰਘ ਦੀ ਹੈ ਅਤੇ ਲਖਵੰਤ ਸਿੰਘ ਚਹੁੰਦਾ ਸੀ ਕਿ ਬਿਜਲੀ ਦਾ ਖੰਭਾ ਪੁੱਟ ਕੇ ਸਾਡੀ ਜ਼ਮੀਨ ’ਚ ਲਗਾਇਆ ਜਾਵੇ ਜਿਸ ਕਾਰਨ ਤਕਰਾਰ ਹੋ ਗਈ ਅਤੇ ਲਖਵੰਤ ਸਿੰਘ ਨੇ ਗੋਲ਼ੀਆਂ ਚਲਾ ਦਿੱਤੀਆਂ। ਜਿਸ ਵਿੱਚ ਉਸਦੇ ਭਰਾ ਦੇ ਵੱਜੀਆਂ ਜਿਸ ਦੀ ਮੌਤ ਹੋ ਗਈ ਅਤੇ ਉਹ ਜ਼ਖ਼ਮੀ ਹੋ ਗਿਆ। ਜ਼ਖ਼ਮੀ ਬਲਬੀਰ ਸਿੰਘ ਨੇ ਦੱਸਿਆ ਉਨ੍ਹਾਂ ਦੀ ਪੁਰਾਣੀ ਰੰਜ਼ਿਸ਼ ਚਲੀ ਆ ਰਹੀ ਸੀ ਅਤੇ ਲਖਵੰਤ ਸਿੰਘ ਸਾਡੀ ਜ਼ਮੀਨ ਉਪਰ ਕਬਜ਼ਾ ਕਰਨਾ ਚਾਹੁੰਦਾ ਸੀ, ਉਸਨੇ ਪੁਲਿਸ ਕੋਲੋਂ ਇਨਸਾਫ਼ ਦੀ ਮੰਗ ਕੀਤੀ ਹੈ।
ਮਾਮਲੇ ਦੀ ਜਾਂਚ ਕਰ ਰਹੇ ਥਾਣਾ ਗੋਇੰਦਵਾਲ਼ ਸਾਹਿਬ ਦੇ ਐਸ ਐਚ ਓ ਪਰਮਜੀਤ ਸਿੰਘ ਨੇ ਕਿਹਾ ਕਿ ਮੁੱਦਈ ਬਲਬੀਰ ਸਿੰਘ ਦੇ ਬਿਆਨਾਂ ਦੇ ਅਧਾਰ ’ਤੇ ਪਰਚਾ ਦਰਜ ਕੀਤਾ ਜਾ ਰਿਹਾ ਹੈ ਅਤੇ ਆਰੋਪੀ ਜਲ਼ਦ ਹੀ ਕ਼ਾਬੂ ਕਰ ਲਏ ਜਾਣਗੇ।
(For more news apart from One person died in bullet fired at an electric pole, one injured in Tarn Taran News in Punjabi, stay tuned to Rozana Spokesman)