Jalandhar News: ਜਲੰਧਰ 'ਚ ਬੈਂਕ ਗਾਰਡ ਦੀ ਗੋਲੀ ਲੱਗਣ ਨਾਲ ਮੌਤ
Published : Jun 15, 2025, 11:59 am IST
Updated : Jun 15, 2025, 11:59 am IST
SHARE ARTICLE
 Jalandhar Bank guard dies of gunshot
Jalandhar Bank guard dies of gunshot

Jalandhar News: ਘਰ 'ਚ ਲਾਇਸੈਂਸੀ ਰਾਈਫ਼ਲ ਸਾਫ਼ ਕਰਦੇ ਸਮੇਂ ਅਚਾਨਕ ਚੱਲੀ ਗੋਲੀ

 Jalandhar Bank guard dies of gunshot: ਜਲੰਧਰ ਦੇ ਗੁਰਾਇਆ ਨੇੜੇ ਪਿੰਡ ਰੁੜਕਾ ਕਲਾਂ ਵਿੱਚ ਇੱਕ ਬੈਂਕ ਗਾਰਡ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਜਾਣਕਾਰੀ ਅਨੁਸਾਰ ਨੌਜਵਾਨ ਆਪਣੇ ਘਰ ਵਿਚ  ਲਾਇਸੈਂਸੀ ਰਾਈਫ਼ਲ ਸਾਫ਼ ਕਰ ਰਿਹਾ ਸੀ ਅਤੇ ਇਸ ਦੌਰਾਨ ਅਚਾਨਕ ਗੋਲੀ ਚੱਲ ਗਈ। ਜਿਸ ਨਾਲ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅਨੂਪ ਸੰਘੇੜਾ ਵਜੋਂ ਹੋਈ ਹੈ। ਉਸ ਦੀ ਉਮਰ ਲਗਭਗ 34 ਸਾਲ ਸੀ।

ਜਦੋਂ ਗੋਲੀ ਚੱਲਣ ਦੀ ਆਵਾਜ਼ ਸੁਣਾਈ ਦਿੱਤੀ ਤਾਂ ਲੋਕਾਂ ਨੇ ਤੁਰੰਤ ਪਿੰਡ ਦੇ ਸਰਪੰਚ ਨੂੰ ਸੂਚਿਤ ਕੀਤਾ। ਜਿਸ ਤੋਂ ਬਾਅਦ ਗੁਰਾਇਆ ਥਾਣੇ ਦੀ ਪੁਲਿਸ ਤੁਰੰਤ ਜਾਂਚ ਲਈ ਮੌਕੇ 'ਤੇ ਪਹੁੰਚ ਗਈ। ਪੁਲਿਸ ਨੇ ਅਨੂਪ ਸੰਘੇੜਾ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਜਲੰਧਰ ਦੇ ਫਿਲੌਰ ਦੇ ਸਿਵਲ ਹਸਪਤਾਲ ਭੇਜ ਦਿੱਤਾ।

ਇਸ ਸਬੰਧੀ ਸਾਬਕਾ ਸਰਪੰਚ ਕੁਲਵੰਤ ਸਿੰਘ ਸੰਧੂ ਨੇ ਕਿਹਾ- ਪਿੰਡ ਪੱਟੀ ਬੁੱਲਾ ਦੇ ਵਸਨੀਕ ਅਨੂਪ ਸੰਘੇੜਾ (34 ਸਾਲ) ਦੀ ਦੁਪਹਿਰ ਕਰੀਬ 3:30 ਵਜੇ ਮੌਤ ਹੋ ਗਈ। ਇਹ ਨੌਜਵਾਨ ਗੁਰਾਇਆ ਸਥਿਤ ਸਹਿਕਾਰੀ ਸੁਸਾਇਟੀ ਬੈਂਕ ਵਿੱਚ ਗਾਰਡ ਵਜੋਂ ਕੰਮ ਕਰਦਾ ਸੀ। ਸ਼ਨੀਵਾਰ ਅਤੇ ਐਤਵਾਰ ਨੂੰ ਛੁੱਟੀ ਹੋਣ ਕਰਕੇ ਉਹ ਆਪਣਾ ਲਾਇਸੈਂਸੀ ਰਾਈਫ਼ਲ ਆਪਣੇ ਨਾਲ ਲੈ ਕੇ ਗਿਆ ਸੀ ਅਤੇ ਇਸ ਨੂੰ ਸਾਫ਼ ਕਰ ਰਿਹਾ ਸੀ। ਅਚਾਨਕ ਇੱਕ ਗੋਲੀ ਚੱਲੀ ਜੋ ਉਸ ਦੀ ਅੱਖ ਵਿੱਚੋਂ ਲੰਘ ਕੇ ਉਸ ਦੇ ਸਿਰ ਵਿੱਚ ਜਾ ਵੱਜੀ। ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਪ੍ਰਾਪਤ ਜਾਣਕਾਰੀ ਅਨੁਸਾਰ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਪਾਰਟੀ ਜਾਂਚ ਲਈ ਮੌਕੇ 'ਤੇ ਪਹੁੰਚ ਗਈ। ਘਟਨਾ ਵਾਲੀ ਥਾਂ 'ਤੇ ਖੂਨ ਖਿੱਲਰਿਆ ਹੋਇਆ ਸੀ ਅਤੇ ਮ੍ਰਿਤਕ ਦੀ ਲਾਇਸੈਂਸੀ ਡਬਲ ਬੈਰਲ ਬੰਦੂਕ ਲਾਸ਼ ਦੇ ਕੋਲ ਪਈ ਸੀ। ਮ੍ਰਿਤਕ ਅਨੂਪ ਦਾ ਅੱਠ ਸਾਲ ਦਾ ਪੁੱਤਰ ਉਸ ਦੇ ਨਾਲ ਰਹਿੰਦਾ ਹੈ ਅਤੇ ਉਸ ਦੀ ਪਤਨੀ ਛੇ-ਸੱਤ ਮਹੀਨੇ ਪਹਿਲਾਂ ਦੁਬਈ ਗਈ ਸੀ। ਘਟਨਾ ਸਮੇਂ ਉਸ ਦੇ ਪਿਤਾ ਵੀ ਘਰ ਮੌਜੂਦ ਨਹੀਂ ਸਨ। ਪਰਿਵਾਰ ਵੱਲੋਂ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ।

(For more news apart from ' Jalandhar Bank guard dies of gunshot' , stay tuned to Rozana Spokesman)


 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement