ਪੰਜਾਬ ’ਚ ਫੜੇ ਸ਼ੱਕੀ ਜਾਸੂਸਾਂ ਦੀ NIA ਵਲੋਂ ਜਾਂਚ ਸ਼ੁਰੂ

By : JUJHAR

Published : Jun 15, 2025, 12:25 pm IST
Updated : Jun 15, 2025, 2:03 pm IST
SHARE ARTICLE
NIA begins investigation into suspected spies caught in Punjab
NIA begins investigation into suspected spies caught in Punjab

ਪੰਜਾਬ ’ਚ ਜਾਸੂਸੀ ਦੇ ਇਲਜ਼ਾਮਾਂ ਤਹਿਤ 11 ਲੋਕ ਕਾਬੂ

ਐਨਆਈਏ ਨੇ ਭਾਰਤ ਵਿਚ ਲੁਕੇ ਪਾਕਿਸਤਾਨ-ਆਈਐਸਆਈ ਜਾਸੂਸਾਂ ਦੇ ਨੈਟਵਰਕ ਦੀ ਜਾਂਚ ਸ਼ੁਰੂ ਕਰ ਦਿਤੀ ਹੈ। ਐਨਆਈਏ ਹੁਣ ਪੰਜਾਬ ਵਲੋਂ ਪਿਛਲੇ ਸਮੇਂ ਵਿਚ ਗ੍ਰਿਫ਼ਤਾਰ ਕੀਤੇ ਗਏ ਸ਼ੱਕੀ ਜਾਸੂਸਾਂ, ਯੂਟਿਊਬਰਾਂ ਅਤੇ ਵਲੌਗਰਾਂ ਦੀ ਜਾਂਚ ਕਰੇਗੀ। ਐਨਆਈਏ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਪੰਜਾਬ ਤੋਂ ਜਾਸੂਸਾਂ ਅਤੇ ਜੋਤੀ ਮਲਹੋਤਰਾ ਦੀ ਗ੍ਰਿਫ਼ਤਾਰੀ ਤੋਂ ਬਾਅਦ, ਐਨਆਈਏ ਜਾਸੂਸ ਜਸਬੀਰ ਸਿੰਘ ਅਤੇ ਉਸ ਤੋਂ ਪਹਿਲਾਂ ਪੰਜਾਬ ਵਿਚ ਗ੍ਰਿਫ਼ਤਾਰ ਕੀਤੇ ਗਏ ਜਾਸੂਸਾਂ ਦੇ ਨੈਟਵਰਕ ਦੀ ਜਾਂਚ ਕਰੇਗੀ।

ਐਨਆਈਏ ਅਧਿਕਾਰੀ ਨੇ ਕਿਹਾ ਕਿ ਇਸ ਸਬੰਧੀ ਏਜੰਸੀ ਦੇ ਮੁਖੀ ਆਈਪੀਐਸ ਸਦਾਨੰਦ ਦਾਤੇ ਅਤੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵਿਚਕਾਰ ਗੱਲਬਾਤ ਹੋਈ ਹੈ। ਜਲਦੀ ਹੀ ਪੰਜਾਬ ਪੁਲਿਸ ਵਲੋਂ ਗ੍ਰਿਫ਼ਤਾਰ ਕੀਤੇ ਗਏ 11 ਜਾਸੂਸਾਂ ਦੀ ਜਾਂਚ ਅਤੇ ਪੁੱਛਗਿੱਛ ਦੌਰਾਨ ਸਾਹਮਣੇ ਆਏ ਖੁਲਾਸੇ ਅਤੇ ਤੱਥ ਏਜੰਸੀ ਨਾਲ ਸਾਂਝੇ ਕੀਤੇ ਜਾਣਗੇ। ਐਨਆਈਏ ਨੇ ਭਾਰਤ ਵਿਚ ਪਾਕਿਸਤਾਨ-ਆਈਐਸਆਈ ਜਾਸੂਸਾਂ ਦੇ ਨੈੱਟਵਰਕ ਦੀ ਜਾਂਚ ਲਈ ਦਿੱਲੀ, ਪੰਜਾਬ, ਮਹਾਰਾਸ਼ਟਰ, ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ, ਅਸਾਮ ਅਤੇ ਪੱਛਮੀ ਬੰਗਾਲ ਵਿੱਚ ਕਈ ਥਾਵਾਂ ’ਤੇ ਛਾਪੇਮਾਰੀ ਕੀਤੀ ਹੈ। ਆਉਣ ਵਾਲੇ ਦਿਨਾਂ ਵਿਚ, ਐਨਆਈਏ ਪੰਜਾਬ ਤੋਂ ਜਾਸੂਸਾਂ ’ਤੇ ਵੀ ਛਾਪੇਮਾਰੀ ਕਰੇਗੀ।

photophoto

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement