ਮੁੜ ਸ਼ੁਰੂ ਹੋਵੇਗਾ ਪਾਵਰਕਾਮ ਦਾ ਖੇਡ ਵਿੰਗ : ਕਾਂਗੜ 
Published : Jul 15, 2018, 8:21 am IST
Updated : Jul 15, 2018, 8:21 am IST
SHARE ARTICLE
Gurpreet Singh Kangar During Meeting
Gurpreet Singh Kangar During Meeting

ਪੰਜਾਬ ਸਰਕਾਰ ਨੇ ਪਾਵਰਕਾਮ ਦਾ ਖੇਡ ਵਿੰਗ ਜੋ ਕਿ ਪਿਛਲੇ ਸਮੇਂ ਦੌਰਾਨ ਬਿਲਕੁਲ ਬੰਦ ਹੋ ਚੁੱਕਾ ਸੀ, ਨੂੰ ਮੁੜ ਸਰਗਰਮ ਕਰਨ ਦਾ ਫੈਸਲਾ ਕੀਤਾ ਹੈ। ਇਸ ਸਬੰਧ ....

ਭਾਈ ਰੂਪਾ, 'ਪੰਜਾਬ ਸਰਕਾਰ ਨੇ ਪਾਵਰਕਾਮ ਦਾ ਖੇਡ ਵਿੰਗ ਜੋ ਕਿ ਪਿਛਲੇ ਸਮੇਂ ਦੌਰਾਨ ਬਿਲਕੁਲ ਬੰਦ ਹੋ ਚੁੱਕਾ ਸੀ, ਨੂੰ ਮੁੜ ਸਰਗਰਮ ਕਰਨ ਦਾ ਫੈਸਲਾ ਕੀਤਾ ਹੈ। ਇਸ ਸਬੰਧ ਵਿੱਚ ਸੂਬਾ ਸਰਕਾਰ ਵੱਲੋਂ ਵਿੰਗ ਵਿੱਚ ਮੁੜ ਭਰਤੀ ਕਰਨ ਤੋਂ ਇਲਾਵਾ ਖੇਡ ਸਰਗਰਮੀਆਂ ਲਈ ਲੋੜੀਦੀ ਗ੍ਰਾਂਟ ਜਾਰੀ ਕੀਤੀ ਜਾਵੇਗੀ।' ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਪੱਤਰਕਾਰਾਂ ਸਾਹਮਣੇ ਪ੍ਰਗਟ ਕੀਤੇ।

ਉਨ੍ਹਾਂ ਕਿਹਾ ਕਿ ਕਿਸੇ ਵਕਤ ਬਿਜਲੀ ਬੋਰਡ ਦਾ ਖੇਡਾਂ ਦੇ ਖੇਤਰ ਵਿੱਚ ਪੂਰਾ ਨਾਮ ਹੁੰਦਾ ਸੀ ਪਰ ਪਿਛਲੇ ਸਮੇਂ ਦੌਰਾਨ ਇਸ ਪਾਸੇ ਅਣਦੇਖੀ ਕਾਰਨ ਇਸ ਦੇ ਖੇਡ ਵਿੰਗ ਦੀਆਂ ਸਰਗਰਮੀਆਂ ਬਿਲਕੁਲ ਠੱਪ ਹੋ ਚੁੱਕੀਆਂ ਸਨ।ਸ. ਕਾਂਗੜ ਨੇ ਦੱਸਿਆ ਕਿ ਖੇਡ ਵਿੰਗ ਨੂੰ ਸਰਗਰਮ ਕਰਨ ਤੋਂ ਬਾਅਦ ਪੰਜਾਬ ਨੂੰ ਚਾਰ ਜ਼ੋਨਾਂ ਪਟਿਆਲਾ, ਬਠਿੰਡਾ, ਜਲੰਧਰ ਅਤੇ ਲੁਧਿਆਣਾ ਵਿੱਚ ਵੰਡ ਕੇ ਪਾਵਰਕਾਮ ਦੇ ਮੁਲਾਜਮਾਂ ਦੇ ਖੇਡ ਟੂਰਨਾਮੈਂਟ ਵੀ ਕਰਵਾਏ ਜਾਣਗੇ।

Gurpreet Singh KangarGurpreet Singh Kangar

ਉਨ੍ਹਾਂ ਦੱਸਿਆ ਕਿ ਪਾਵਰਕਾਮ ਨੇ 9 ਜੁਲਾਈ ਤੱਕ ਸੂਬੇ ਦੀ 12542 ਮੈਗਾਵਾਟ ਮੰਗ ਨੂੰ ਪੂਰਾ ਕੀਤਾ ਹੈ ਜੋ ਕਿ ਇੱਕ ਰਿਕਾਰਡ ਹੈ। ਕਾਂਗੜ ਨੇ ਕਿਹਾ ਕਿ ਪਾਵਰਕਾਮ ਵੱਲੋਂ ਫਤਹਿਗੜ੍ਹ ਸਾਹਿਬ, ਜਲੰਧਰ ਅਤੇ ਲੁਧਿਆਣਾ ਜਿਲ੍ਹਿਆਂ ਵਿੱਚ ਸ਼ੁਰੂ ਕੀਤੀ 'ਪਾਣੀ ਬਚਾਓ ਪੈਸੇ ਕਮਾਓ' ਸਕੀਮ ਨੂੰ ਕਿਸਾਨਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਜਦਕਿ ਸਕੀਮ ਰਾਹੀਂ ਕਿਸਾਨਾਂ ਵੱਲੋਂ ਬਿਜਲੀ ਦੀ ਸੰਕੋਚ ਨਾਲ ਵਰਤੋਂ ਕਰਨ ਨਾਲ ਜਿੱਥੇ ਪਾਣੀ ਅਤੇ ਬਿਜਲੀ ਦੀ ਭਾਰੀ ਬੱਚਤ ਹੋ ਰਹੀ ਹੈ, ਉਥੇ ਕਿਸਾਨਾਂ ਨੂੰ ਆਰਥਿਕ ਲਾਭ ਵੀ ਹੋ ਰਿਹਾ ਹੈ।

Gurpreet Singh KangarGurpreet Singh Kangar

ਕਾਂਗੜ ਨੇ ਦੱਸਿਆ ਕਿ ਪਾਵਰਕਾਮ ਵੱਲੋਂ 16 ਜੁਲਾਈ ਨੂੰ ਬਠਿੰਡਾ ਵਿਖੇ ਕੀਤੇ ਜਾ ਰਹੇ ਸਮਾਗਮ ਵਿੱਚ ਪਿਛਲੇ ਸਮੇਂ ਦੌਰਾਨ ਨੌਕਰੀ ਦੌਰਾਨ ਜਾਨ ਗਵਾ ਚੁੱਕੇ ਬਿਜਲੀ ਕਰਮਚਾਰੀਆਂ ਦੇ ਲਗਭਗ 250 ਪਰਿਵਾਰਕ ਮੈਂਬਰਾਂ ਨੂੰ ਯੋਗਤਾ ਮੁਤਾਬਕ ਨੌਕਰੀ ਦੇ ਨਿਯੁਕਤੀ ਪੱਤਰ ਦਿੱਤੇ ਜਾਣਗੇ ਜਦਕਿ ਹਲਕਾ ਦਰਸ਼ਨ ਪ੍ਰੋਗਰਾਮ ਦੌਰਾਨ ਪਹੰਚੇ ਲੋਕਾਂ ਦੀ ਮੁਸ਼ਕਲਾਂ ਨੂੰ ਸੁਣ ਕੇ ਉਨ੍ਹਾਂ ਦਾ ਹੱਲ ਕੀਤਾ। ਇਸ ਮੌਕੇ ਹਰਮਨਵੀਰ ਸਿੰਘ ਜੈਸੀ ਕਾਂਗੜ, ਕਾ. ਅਮਰੀਕ ਫੂਲ, ਰਾਜਵੰਤ ਸਿੰਘ ਭਗਤਾ, ਗੁਰਪਾਲ ਸਿੰਘ ਕੁੱਕੂ, ਇੰਦਰਜੀਤ ਮਾਨ, ਜਗਜੀਤ ਬਰਾੜ, ਤੀਰਥ ਭਾਈਰੂਪਾ, ਸੁਖਪਾਲ ਕਾਲਾ, ਰਛਪਾਲ ਰਾਏ, ਗੁਰਸ਼ਾਂਤ ਕੋਠਾਗੁਰੂ, ਇੰਦਰਜੀਤ ਭੋਡੀਪੁਰਾ,

ਰਣਜੀਤ ਸ਼ਰਮਾ, ਯਾਦਵਿੰਦਰ ਸਿਰੀਏਵਾਲਾ, ਕਾਲਾ ਜਲਾਲ, ਅੰਗਰੇਜ ਸਿਰੀਏਵਾਲਾ, ਡਾ. ਸਵਰਨਜੀਤ ਕਾਂਗੜ, ਪਰਮਜੀਤ ਬਰਾੜ, ਦਵਿੰਦਰ ਦਿਆਲਪੁਰਾ, ਸੇਵਕ ਸਿੰਘ ਨਿਉਰ, ਸੋਨਾ ਜਲਾਲ, ਮੱਖਣ ਦੁੱਲੇਵਾਲਾ, ਭੂਸ਼ਣ ਜਿੰਦਲ, ਸੁਖਦੇਵ ਸੰਧੂ, ਗੁਰਚਰਨ ਧਾਲੀਵਾਲ, ਗੋਰਾ ਜਵੰਧਾ, ਬੇਅੰਤ ਸਲਾਬਤਪੁਰਾ, ਅਜੈਬ ਭਗਤਾ, ਸ਼ੰਮਾ ਸਿੱਧੂ, ਹਰਿੰਦਰ ਭਗਤਾ, ਕੁਲਦੀਪ ਗਰਗ ਰਾਈਆ, ਪਰਮਜੀਤ ਬਿਦਰ, ਗੁਰਤੇਜ ਲੱਕੀ ਆਦਿ ਹਾਜ਼ਰ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement