ਮੈਂ ਵਫ਼ਾਦਾਰ ਵਰਕਰਾਂ ਦਾ ਤੇ ਸੁਖਬੀਰ ਬਾਦਲ ਵਪਾਰੀਆਂ ਦਾ ਪ੍ਰਧਾਨ : ਢੀਂਡਸਾ
Published : Jul 15, 2020, 8:50 am IST
Updated : Jul 15, 2020, 8:50 am IST
SHARE ARTICLE
Sukhdev Singh Dhindsa
Sukhdev Singh Dhindsa

ਕੈਪਟਨ ਤਜਿੰਦਰਪਾਲ ਸਿੰਘ ਸਿੱਧੂ ਦੀ ਅਗਵਾਈ ਵਿਚ ਮੋਹਾਲੀ ਅਕਾਲੀ ਵਰਕਰਾਂ ਵਲੋਂ ਸੁਖਦੇਵ ਸਿੰਘ ਢੀਂਡਸਾ ਦਾ ਸਨਮਾਨ

ਐਸ.ਏ.ਐਸ.ਨਗਰ,14ਜੁਲਾਈ (ਸੁਖਦੀਪ ਸਿੰਘ ਸੋਈ): ਸ਼੍ਰੋਮਣੀ ਅਕਾਲੀ ਦਲ (ਜਿਸ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਹਨ) ਲਈ ਅਤੇ ਪੰਥ ਦੀ ਚੜ੍ਹਦੀ ਕਲਾ ਲਈ ਤਨ-ਮਨ ਨਾਲ ਸੇਵਾ ਕਰਨ ਦਾ ਅਹਿਦ ਅੱਜ ਮੁਹਾਲੀ ਹਲਕੇ ਦੇ ਸੀਨੀਅਰ ਅਕਾਲੀ ਵਰਕਰਾਂ ਨੇ ਲਿਆ , ਜਿਨ੍ਹਾਂ ਦੀ ਅਗਵਾਈ ਕੈ. ਤਜਿੰਦਰਪਾਲ ਸਿੰਘ ਸਿੱਧੂ (ਸਾਬਕਾ ਡੀ. ਸੀ. ਮੁਹਾਲੀ) ਨੇ ਕੀਤੀ । ਮੀਟਿੰਗ ਵਿਚ ਹਾਜ਼ਿਰ ਪਤਵੰਤਿਆਂ ਨੇ ਆਪਣੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਅਸੀਂ ਸਦਾ ਹੀ ਸ਼੍ਰੋਮਣੀ ਅਕਾਲੀ ਦਲ ਦੀ ਵਿਚਾਰਧਾਰਾ ਉੱਤੇ ਪਹਿਰਾ ਦਿੱਤਾ ਹੈ , ਕਿਓਂਕਿ ਇਹੋ ਇੱਕ ਪਾਰਟੀ ਹੈ ਜਿਸ ਦੇ ਇਤਿਹਾਸ ਉੱਪਰ ਨਜ਼ਰ ਮਾਰੀਏ ਤਾਂ ਪੰਥ ਅਤੇ ਇਨਸਾਨੀਅਤ ਵਾਸਤੇ ਸ਼ਹੀਦੀਆਂ ਪਾਉਣ ਵਾਲੇ ਅਨੇਕਾਂ ਸ਼ਹੀਦਾਂ , ਸਿੰਘਾਂ ਦੇ ਨਾਮ ਨਜ਼ਰੀਂ ਆਉਂਦੇ ਹਨ ।

ਪਰ ਪਿਛਲੇ ਕੁਝ ਸਾਲਾਂ ਤੋਂ ਇਹ ਲੋਕ ਪਾਰਟੀ ਇੱਕ ਪ੍ਰਾਈਵੇਟ ਕੰਪਨੀ ਬਣਕੇ ਰਹਿ ਗਈ ਸੀ, ਜਿਸਦਾ ਮੁੱਖ ਉਦੇਸ਼ ਨੀਜੀ ਲਾਹੇ ਲੈਣ ਤੋਂ ਬਿਨਾਂ ਕੁਝ ਨਹੀਂ ਸੀ ਰਹਿ ਗਿਆ । ਪਰ ਪਿਛਲੇ ਦਿਨਾਂ ਵਿੱਚ ਪਾਰਟੀ ਦੇ ਸਿਧਾਂਤਾਂ ਨੂੰ ਲੈ ਕੇ ਪਾਰਟੀ ਅੰਦਰ ਉਥਲ ਪੁਥਲ ਹੋਈ। ਉਸ ਤੋਂ ਬਾਅਦ ਜੋ ਵੀ ਸੁਖਦੇਵ ਸਿੰਘ ਢੀਂਡਸਾ ਦੀ ਭੂਮਿਕਾ ਉੱਭਰ ਕੇ ਸਾਹਮਣੇ ਆਈ ਹੈ , ਉਹ ਸਭ ਇਸ ਦਾ ਸਵਾਗਤ ਅਤੇ ਸਤਿਕਾਰ ਕਰਦੇ ਹਨ ਅਤੇ ਪੂਰੀ ਦ੍ਰਿੜਤਾ ਨਾਲ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਤੋਂ ਮੂਲ ਸਿਧਾਂਤਾਂ ਦੀਆਂ ਲੀਹਾਂ ਉੱਤੇ ਲੈ ਕਰਕੇ ਆਉਣ ਲਈ ਵਚਨਬੱਧ ਹਨ ।

PhotoPhoto

ਇਸ ਮੌਕੇ ਕੈ. ਸਿੱਧੂ ਨੇ ਸੁਖਦੇਵ ਸਿੰਘ ਢੀਂਡਸਾ ਨੂੰ ਵਿਸ਼ਵਾਸ ਦਵਾਇਆ ਕੇ ਹਲਕਾ ਮੁਹਾਲੀ ਓਹਨਾ ਲਈ ਇੱਕ ਪਰਿਵਾਰ ਦੀ ਤਰ੍ਹਾਂ ਹੈ ਪਰ ਕੋਵਿਡ-9 ਮਹਾਂਮਾਰੀ ਕਰ ਕੇ ਕਿਸੇ ਵੱਡੇ ਇਕੱਠ ਨੂੰ ਵਰਜਦਿਆ , ਜ਼ਰੂਰੀ ਸਾਵਧਾਨੀਆਂ ਰੱਖਦੇ ਹੋਏ ਆਉਣ ਵਾਲੇ ਸਮੇਂ ਵਿੱਚ ਨੁੱਕੜ ਮੀਟਿੰਗ ਕਰਕੇ ਪੰਥ ਅਤੇ ਪਾਰਟੀ ਦੀ ਚੜ੍ਹਦੀ ਕਲਾ ਲਈ ਪ੍ਰੋਗਰਾਮ ਉਲੀਕੇ ਜਾਣਗੇ ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਅਰਜੁਨ ਸਿੰਘ ਸ਼ੇਰਗਿੱਲ (ਸੀ.ਅਕਾਲੀ ਲੀਡਰ ) ਗਗਨਪ੍ਰੀਤ ਸਿੰਘ ਬੈਂਸ (ਸਾਬਕਾ ਡਿਪਟੀ ਮੇਅਰ) ਡਾ. ਮੇਜਰ ਸਿੰਘ (ਸ਼ਹਿਰੀ ਸਰਕਲ ਪ੍ਰਧਾਨ), ਸੰਤੋਖ ਸਿੰਘ (ਸ਼ਹਿਰੀ ਸਰਕਲ ਪ੍ਰਧਾਨ), ਬਲਜੀਤ ਸਿੰਘ (ਦਿਹਾਤੀ ਸਰਕਲ  ਪ੍ਰਧਾਨ), ਜਸਵਿੰਦਰ ਸਿੰਘ ਵਿਰਕ, ਗੁਰਮੇਲ ਸਿੰਘ ਮੋਜੇਵਾਲ, ਪੰਡਿਤ ਬਾਲਕ੍ਰਿਸ਼ਨ (ਸਾਬਕਾ ਸਰਪੰਚ), ਨੰਬਰਦਾਰ ਨਛੱਤਰ ਸਿੰਘ, ਸੁਖਵਿੰਦਰ ਸਿੰਘ ਸੁੱਖਾ, ਰਮਣੀਕ ਸਿੰਘ, ਬਚਿੱਤਰ ਸਿੰਘ, ਹਰਜਿੰਦਰ ਸਿੰਘ, ਪਰਮਜੀਤ ਸਿੰਘ, ਜਗਤਾਰ ਸਿੰਘ ਬਕਾਰਪੁਰ, ਸੁਖਵਿੰਦਰ ਸਿੰਘ, ਜਥੇਦਾਰ ਸੁਰਿੰਦਰ ਸਿੰਘ ਕਲੇਰ (ਸੀ. ਮੀਤ ਪ੍ਰਧਾਨ), ਜਥੇਦਾਰ ਕਰਮ ਸਿੰਘ (ਮੀਤ ਪ੍ਰਧਾਨ), ਬਚਿੱਤਰ ਸਿੰਘ, ਬਲਵੀਰ ਸਿੰਘ, ਅਵਤਾਰ ਸਿੰਘ ਬਾਕਰਪੁਰ  ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement