
ਯੂਨਾਈਟਿਡ ਅਕਾਲੀ ਦੇ ਕੌਮੀ ਜਨਰਲ ਸਕੱਤਰ ਜਥੇਦਾਰ ਜ਼ਫ਼ਰਵਾਲ ਨੇ ਅਪਣੇ ਨਿਜੀ ਰੁਝੇਵਿਆਂ ਕਾਰਨ ਪਾਰਟੀ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ ਹੈ
ਧਾਰੀਵਾਲ, 14 ਜੁਲਾਈ (ਇੰਦਰ ਜੀਤ) : ਖ਼ਾਲਿਸਤਾਨ ਕਮਾਂਡੋ ਫੋਰਸ ਦੇ ਸਾਬਕਾ ਮੁਖੀ ਅਤੇ ਯੂਨਾਈਟਿਡ ਅਕਾਲੀ ਦੇ ਕੌਮੀ ਜਨਰਲ ਸਕੱਤਰ ਜਥੇਦਾਰ ਵੱਸਣ ਸਿੰਘ ਜ਼ਫ਼ਰਵਾਲ ਨੇ ਅਪਣੇ ਨਿਜੀ ਰੁਝੇਵਿਆਂ ਕਾਰਨ ਪਾਰਟੀ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ ਹੈ। ਭਾਈ ਜਫ਼ਰਵਾਲ ਨੇ ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ ਨੂੰ ਲਿਖਤੀ ਅਸਤੀਫ਼ਾ ਭੇਜਦੇ ਹੋਏ ਦਸਿਆ ਕਿ ਉਨ੍ਹਾਂ ਦੇ ਹੁਣ ਧਾਰਮਕ, ਸਮਾਜਕ ਅਤੇ ਧਰਮ ਪ੍ਰਚਾਰ ਪ੍ਰਤੀ ਅਪਣੇ ਰੁਝੇਵੇਂ ਵਧ ਗਏ ਹਨ, ਜਿਸ ਕਾਰਨ ਉਹ ਪਾਰਟੀ ਵਿਚ ਜ਼ਿੰਮੇਵਾਰੀ ਨਹੀਂ ਨਿਭਾ ਸਕਣਗੇ।