ਅੱਜ ਵੀ ਮੋਦੀ ਸਰਕਾਰ ਨਾਲ ਘਿਉ-ਖਿਚੜੀ ਹੈ ਬਾਦਲ ਪਰਵਾਰ: 'ਆਪ'
Published : Aug 15, 2021, 12:59 am IST
Updated : Aug 15, 2021, 12:59 am IST
SHARE ARTICLE
image
image

ਅੱਜ ਵੀ ਮੋਦੀ ਸਰਕਾਰ ਨਾਲ ਘਿਉ-ਖਿਚੜੀ ਹੈ ਬਾਦਲ ਪਰਵਾਰ: 'ਆਪ'

•  ਕਿਸਾਨਾਂ ਬਾਰੇ ਵੱਡੇ ਬਾਦਲ ਮੋਦੀ ਨੂੰ ਕਿਉਂ ਨਾ ਮਿਲਣ ਗਏ?
•  ਜੇ ਮਾਮਲਾ ਸੁਖਬੀਰ ਜਾਂ ਹਰਸਿਮਰਤ ਦੀ ਕੁਰਸੀ ਦਾ ਹੁੰਦਾ ਤਾਂ ਪ੍ਰਕਾਸ਼ 
   ਸਿੰਘ ਬਾਦਲ ਨੇ ਗੇੜੇ ਮਾਰ-ਮਾਰ ਮੋਦੀ-ਸ਼ਾਹ ਦੀ ਚੌਖਟ ਘਸਾ ਦੇਣੀ ਸੀ 

ਚੰਡੀਗੜ੍ਹ, 14 ਅਗੱਸਤ (ਸੁਰਜੀਤ ਸਿੰਘ ਸੱਤੀ) : 'ਆਪ' ਪੰਜਾਬ ਨੇ ਬਾਦਲ ਪਰਵਾਰ ਉਤੇ ਨਰਿੰਦਰ ਮੋਦੀ ਸਰਕਾਰ ਨਾਲ ਰਲੇ ਹੋਣ ਦੇ ਦੋਸ਼ ਲਾਏ ਹਨ | ਪਾਰਟੀ ਨੇ ਸੀਨੀਅਰ ਬਾਦਲ ਵਲੋਂ ਖੇਤੀ ਵਿਰੋਧੀ ਕਾਨੂੰਨਾਂ ਬਾਰੇ ਸਾਧੀ ਲੰਮੀ ਚੁੱਪੀ 'ਤੇ ਸਵਾਲ ਉਠਾਏ ਕਿ ਕੇਂਦਰ ਸਰਕਾਰ ਵਲੋਂ ਕਾਲੇ ਖੇਤੀ ਕਾਨੂੰਨ ਜਬਰਨ ਥੋਪੇ ਜਾ ਰਹੇ ਸਨ ਉਦੋਂ ਸੀਨੀਅਰ ਬਾਦਲ ਵੀਡੀਉ ਰਾਹੀਂ ਇਨ੍ਹਾਂ ਮਾਰੂ ਕਾਨੂੰਨਾਂ ਦੇ ਹੱਕ 'ਚ ਬੋਲਦੇ ਹੋਏ ਇਨਾਂ ਨੂੰ  ਕਿਸਾਨਾਂ ਪੱਖੀ ਦਸਦੇ ਰਹੇ, ਪ੍ਰੰਤੂ ਜਦੋਂ ਕਿਸਾਨਾਂ ਦੇ ਦਬਾਅ ਹੇਠ ਮੋਦੀ ਸਰਕਾਰ 'ਚੋਂ ਨਿਕਲਣਾ ਪੈ ਗਿਆ, ਉਸ ਉਪਰੰਤ ਉਨ੍ਹਾਂ (ਬਾਦਲ) ਇਕ ਵਾਰ ਵੀ ਕਾਲੇ ਕਾਨੂੰਨਾਂ ਵਿਰੁਧ ਅਪਣਾ ਮੂੰਹ ਨਹੀਂ ਖੋਲਿ੍ਹਆ | ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪੰਜਾਬ ਦੇ ਸਭ ਤੋਂ ਸੀਨੀਅਰ ਸਿਆਸੀ ਆਗੂ ਅਤੇ 


ਖ਼ੁਦ ਨੂੰ  ਕਿਸਾਨਾਂ ਦਾ ਮਸੀਹਾ ਕਹਾਉਂਦੇ ਰਹੇ ਪ੍ਰਕਾਸ਼ ਸਿੰਘ ਬਾਦਲ ਨੇ ਕਾਲੇ ਤਿੰਨ ਖੇਤੀ ਕਾਨੂੰਨਾਂ  ਦੇ ਮਸਲੇ 'ਤੇ ਅਜੇ ਤਕ ਇਕ ਵਾਰ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਨਹੀਂ ਕੀਤੀ, ਜਦੋਂ ਕਿ ਪੰਜਾਬ ਸਮੇਤ ਸਮੁੱਚੇ ਦੇਸ਼ ਦਾ ਕਿਸਾਨ ਕੇਂਦਰ ਦੇ ਤਿੰਨੇ ਕਾਲੇ ਖੇਤੀ ਕਾਨੂੰਨਾਂ ਦਾ ਲੰਮੇ ਸਮੇਂ ਤੋਂ ਵਿਰੋਧ ਕਰ ਰਿਹਾ ਹੈ ਅਤੇ ਦਿੱਲੀ ਦੀਆਂ ਹੱਦਾਂ 'ਤੇ ਪਿਛਲੇ ਨੌ ਮਹੀਨਿਆਂ ਤੋਂ ਮੰਗਾਂ ਲਈ ਡਟਿਆ ਬੈਠਾ ਹੈ | 
   ਸੰਧਵਾਂ ਨੇ ਵਿਅੰਗ ਕਸਿਆ ਜੇਕਰ ਮਸਲਾ ਕੇਂਦਰ 'ਚ ਸੁਖਬੀਰ ਸਿੰਘ ਬਾਦਲ ਜਾਂ ਹਰਸਿਮਰਤ ਕੌਰ ਬਾਦਲ ਨੂੰ  ਕੁਰਸੀ (ਵਜ਼ੀਰੀ) ਬਾਰੇ ਹੁੰਦਾ ਤਾਂ ਸੀਨੀਅਰ ਬਾਦਲ ਨੇ ਗੇੜੇ ਮਾਰ-ਮਾਰ ਹੁਣ ਤਕ ਮੋਦੀ ਅਤੇ ਅਮਿਤ ਸ਼ਾਹ ਦੀ ਚੌਖਟ ਘਸਾ ਦੇਣੀ ਸੀ | ਉਨ੍ਹਾਂ ਕਿਹਾ ਕਿ ਬਾਦਲ ਪਰਵਾਰ ਨੂੰ  ਪੰਜਾਬ, ਕਿਸਾਨਾਂ ਅਤੇ ਮਜ਼ਦੂਰਾਂ ਨਾਲ ਕੋਈ ਸਰੋਕਾਰ ਨਹੀਂ ਕਿਉਂਕਿ ਕਿਸਾਨਾਂ ਵਲੋਂ ਸੰਸਦ ਦੇ ਸੈਸ਼ਨ ਦੌਰਾਨ ਹਰ ਬੈਠਕ 'ਚ ਹਾਜ਼ਰ ਰਹਿਣ ਲਈ ਜਾਰੀ ਕੀਤੀ 'ਪਬਲਿਕ ਵਿੱਪ' ਦੇ ਬਾਵਜੂਦ  ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਸੁਖਬੀਰ ਸਿੰਘ ਬਾਦਲ ਸੰਸਦ ਵਿਚੋਂ ਗ਼ੈਰ ਹਾਜ਼ਰ ਰਹੇ ਹਨ |

SHARE ARTICLE

ਏਜੰਸੀ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement