15 ਅਗਸਤ: ਨਰੇਗਾ ਮੁਲਾਜ਼ਮਾਂ ਨੇ ਮੰਗੀ ਠੇਕਾ ਪ੍ਰਥਾ ਤੋਂ ਅਜ਼ਾਦੀ, ਕਾਲੀਆਂ ਝੰਡੀਆ ਨਾਲ ਕੀਤਾ ਰੋਸ
Published : Aug 15, 2021, 2:49 pm IST
Updated : Aug 15, 2021, 3:10 pm IST
SHARE ARTICLE
File Photo
File Photo

ਪਿਛਲੇ ਤੇਰਾਂ-ਚੌਦਾਂ ਸਾਲਾਂ ਤੋਂ ਨਰੇਗਾ ਮੁਲਾਜ਼ਮ ਬਹੁਤ ਹੀ ਘੱਟ ਤਨਖਾਹਾਂ ਤੇ ਅਫ਼ਸਰਸ਼ਾਹੀ ਦੀ ਮਾਰ ਝੱਲਦਿਆਂ ਸੇਵਾਵਾਂ ਨਿਭਾ ਰਹੇ ਹਨ।

ਮੋਹਾਲੀ -  ਪੰਜਾਬ ਸਰਕਾਰ ਅਤੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਸਤਾਏ ਨਰੇਗਾ ਮੁਲਾਜ਼ਮਾਂ ਵੱਲੋਂ ਅੱਜ ਸੁਤੰਤਰਤਾ ਦਿਵਸ ਨੂੰ ਗ਼ੁਲਾਮੀ ਦਿਵਸ਼ ਵਜੋਂ ਮਨਾਇਆ ਗਿਆ।ਵੱਡੀ ਗਿਣਤੀ ਵਿਚ ਇਕੱਠੇ ਹੋਏ ਨਰੇਗਾ ਮੁਲਾਜ਼ਮਾਂ ਨੇ ਕਾਲ਼ੇ ਚੋਲੇ ਪਾਕੇ ਹੱਥਾਂ ਵਿਚ ਕਾਲ਼ੇ ਝੰਡੇ ਫੜ੍ਹ ਕੇ ਵਿਕਾਸ  ਭਵਨ ਤੋਂ 3 ਬੀ 2 ਚੌਕ ਹੁੰਦੇ ਹੋਏ ਵਿਕਾਸ ਭਵਨ ਮਾਰਚ ਸਮਾਪਤ ਕੀਤਾ। ਮੀਡੀਆ ਨਾਲ ਗੱਲਬਾਤ ਕਰਦਿਆਂ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਅਮਿ੍ਤਪਾਲ ਸਿੰਘ, ਪ੍ਰੈਸ ਸਕੱਤਰ ਅਮਰੀਕ ਸਿੰਘ, ਵਿੱਤ ਸਕੱਤਰ ਮਨਸ਼ੇ ਖਾ, ਸੀਨੀਅਰ ਪ੍ਰਧਾਨ ਰਣਧੀਰ ਸਿੰਘ ਨੇ ਦੱਸਿਆ ਕਿ ਪਿਛਲੇ ਤੇਰਾਂ-ਚੌਦਾਂ ਸਾਲਾਂ ਤੋਂ ਨਰੇਗਾ ਮੁਲਾਜ਼ਮ ਬਹੁਤ ਹੀ ਘੱਟ ਤਨਖਾਹਾਂ ਤੇ ਅਫ਼ਸਰਸ਼ਾਹੀ ਦੀ ਮਾਰ ਝੱਲਦਿਆਂ ਸੇਵਾਵਾਂ ਨਿਭਾ ਰਹੇ ਹਨ।

Photo

ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਅਨੇਕਾਂ ਵਾਰ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਮੰਤਰੀ ਨਾਲ ਹੋਈਆਂ ਮੀਟਿੰਗਾਂ ਵਿੱਚ ਸਰਵ ਸਿੱਖਿਆ ਅਭਿਆਨ ਅਤੇ ਰਮਸਾ ਦੀ ਤਰਜ਼ ਤੇ ਰੈਗੂਲਰ ਕਰਨ ਦਾ ਭਰੋਸਾ ਦਿੱਤਾ ਗਿਆ ਪਰ ਅੱਜ ਤੱਕ ਮੁਲਾਜ਼ਮਾਂ ਦੇ ਹੱਕ ਵਿੱਚ ਵਿਭਾਗ ਨੇ ਇੱਕ ਅੱਖਰ ਵੀ ਨਹੀਂ ਲਿਖਿਆ।9 ਜੁਲਾਈ ਤੋਂ ਪੰਜਾਬ ਭਰ ਦੇ ਨਰੇਗਾ ਮੁਲਾਜ਼ਮ ਲਗਾਤਾਰ ਹੜਤਾਲ ਕਰਕੇ ਰੋਸ ਪ੍ਰਦਰਸ਼ਨ ਕਰ ਰਹੇ ਹਨ।12 ਅਗਸਤ ਤੋਂ ਵਿਕਾਸ ਭਵਨ ਮੋਹਾਲੀ ਵਿਖੇ ਪੱਕਾ ਮੋਰਚਾ ਚੱਲ ਰਿਹਾ ਹੈ ਪਰ ਵਿਭਾਗ ਦਾ ਅਮਲਾ ਜਾਣਬੁੱਝ ਕੇ ਮੁਲਾਜ਼ਮਾਂ ਨੂੰ ਨਜ਼ਰਅੰਦਾਜ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।

captain Amarinder Singh captain Amarinder Singh

ਘਰ-ਘਰ ਰੁਜ਼ਗਾਰ ਦੇਣ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ਸਰਕਾਰ ਨੇ ਸਾਢੇ ਚਾਰ ਸਾਲਾਂ ਵਿੱਚ ਨਾ ਤਾਂ ਠੇਕਾ ਮੁਲਾਜ਼ਮ ਵੈਲਫ਼ੇਅਰ ਐਕਟ-2016 ਲਾਗੂ ਕੀਤਾ ਅਤੇ ਨਾ ਹੀ ਨਵਾਂ ਕਾਨੂੰਨ ਬਣਾਇਆ ਹੈ ਜਿਸ ਤਹਿਤ ਨਰੇਗਾ ਮੁਲਾਜ਼ਮ ਪੱਕੇ ਹੋ ਸਕਦੇ ਸਗੋਂ ਨਵੇਂ ਕਾਨੂੰਨ ਦੇ ਖਰੜੇ ਵਿੱਚ ਸੇਵਾ ਸਮਾਂ ਤਿੰਨ ਸਾਲ ਤੋਂ ਵਧਾ ਕੇ ਦਸ ਸਾਲ ਅਤੇ ਕੇਂਦਰੀ ਸਕੀਮਾਂ ਦੇ ਮੁਲਾਜ਼ਮਾਂ ਨੂੰ ਬਾਹਰ ਕਰਕੇ ਲੋਕਾਂ ਨਾਲ ਧ੍ਰੋਹ ਕਮਾਇਆ ਹੈ। ਸਰਕਾਰ ਨੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਜੋ ਅੰਕੜਾ ਪੇਸ਼ ਕੀਤਾ ਹੈ ਉਸ ਵਿੱਚੋਂ ਵੀ ਨਰੇਗਾ ਮੁਲਾਜ਼ਮ ਬਾਹਰ ਕੀਤੇ ਗਏ ਹਨ। ਅੱਜ ਦੇਸ਼ ਦਾ ਕੁੱਲ ਕਿਰਤੀ ਸੜਕਾਂ ਤੇ ਹੈ,ਫਿਰ ਦੇਸ਼ ਭਗਤਾਂ ਦੀਆਂ ਅਨੇਕਾਂ ਕੁਰਬਾਨੀਆਂ ਨਾਲ ਲਈ ਆਜ਼ਾਦੀ ਦਿਹਾੜੇ ਤੇ ਲੋਕ ਵਿਰੋਧੀ ਨੇਤਾਵਾਂ ਨੂੰ ਤਿਰੰਗਾ ਲਹਿਰਾਉਣ ਦਾ ਕੋਈ ਅਧਿਕਾਰ ਨਹੀਂ ਹੋਣਾ ਚਾਹੀਦਾ।

Photo

ਉਨ੍ਹਾਂ ਕਿਹਾ ਕਿ ਜਿਹੜੇ ਵਿਕਾਸ ਕਾਰਜਾਂ ਦੀਆਂ ਅੱਜ ਆਜ਼ਾਦੀ ਦਿਹਾੜੇ ਤੇ ਇਹਨਾਂ ਝੂਠੇ ਮੰਤਰੀਆਂ ਵੱਲੋਂ ਲੋਕਾਂ ਅੱਗੇ ਪ੍ਰਾਪਤੀਆਂ ਗਿਣਾਈਆਂ ਗਈਆਂ ਹੋਣਗੀਆਂ ਉਹ ਵਿਕਾਸ ਕਰਵਾਉਣ ਵਾਲਿਆਂ ਨੂੰ ਸਰਕਾਰ ਸੁਣ ਨਹੀਂ ਰਹੀ। ਅੱਜ ਸਮੁੱਚਾ ਨੌਜਵਾਨ ਮੁਲਾਜ਼ਮ ਸੜਕਾਂ ਤੇ ਬੈਠਾ ਹੈ ਫਿਰ ਉਹਨਾਂ ਲਈ ਅਜਿਹੀ ਆਜ਼ਾਦੀ ਦੇ ਕੋਈ ਮਾਇਨੇ ਨਹੀਂ ਹਨ।ਇਸ ਲਈ ਅੱਜ ਜਿੱਥੇ ਸਾਰੇ ਵਿਭਾਗਾਂ ਦੇ ਠੇਕਾ ਮੁਲਾਜ਼ਮਾਂ, ਮਜ਼ਦੂਰਾਂ ਅਤੇ ਕਿਸਾਨਾਂ ਵੱਲੋਂ ਗ਼ੁਲਾਮੀ ਦਿਵਸ਼ ਮਨਾਇਆ ਗਿਆ ਹੈ ਉਥੇ ਨਰੇਗਾ ਮੁਲਾਜ਼ਮਾਂ ਵੱਲੋਂ ਵੀ ਸੁਤੰਤਰਤਾ ਦਿਵਸ ਨੂੰ ਗੁਲਾਮੀ ਦਿਵਸ ਦੇ ਰੂਪ ਵਿੱਚ ਮਨਾਇਆ ਗਿਆ ਮਨਾਇਆ ਗਿਆ ਹੈ। ਇਸ ਮੌਕੇ ਤੇ ਜ਼ਿਲ੍ਹਾ ਪ੍ਰਧਾਨ ਹਰਮਿੰਦਰ ਪੰਛੀ ਗੁਰਦਾਸਪੁਰ, ਗੁਰਦੀਪ ਦਾਸ ਬਰਨਾਲਾ, ਹਰਵਿੰਦਰ ਸਿੰਘ ਫਰੀਦਕੋਟ, ਹਲਵਿੰਦਰ ਸਿੰਘ ਮੁਕਤਸਰ, ਮਨਦੀਪ ਸਿੰਘ ਫਤਿਹਗੜ੍ਹ, ਨੀਤੇਸ਼ ਮਾਨਸਾ, ਸੁਖਦੀਪ ਮੋਹਾਲੀ, ਸੰਦੀਪ ਸਿੰਘ ਲੁਧਿਆਣਾ,ਜੀਵਨ ਕੁਮਾਰ ਮੌੜ ਸੰਗਰੂਰ, ਜਗਦੇਵ ਸਿੰਘ ਪਟਿਆਲਾ, ਸੁਖਬੀਰ ਬਠਿੰਡਾ ਆਦਿ ਹਾਜ਼ਰ ਹੋਏ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement