
ਪਾਕਿਸਤਾਨ ਨੇ ਸੁਤਤੰਰਤਾ ਦਿਹਾੜੇ ਮੌਕੇ ਵਾਹਗਾ ਬਾਰਡਰ ਉਤੇ ਭਾਰਤ ਨੂੰ ਦਿਤੀ ਮਠਿਆਈ
ਅੱਜ ਭਾਰਤ ਵੀ ਇਸੇ ਤਰ੍ਹਾਂ ਦੀ ਰਸਮ ਨਿਭਾਏਗਾ
ਅੰਮਿ੍ਤਸਰ, 14 ਅਗੱਸਤ: ਪਾਕਿਸਤਾਨ ਦੇ 75ਵੇਂ ਸੁਤੰਤਰਤਾ ਦਿਵਸ 'ਤੇ ਸ਼ਨੀਵਾਰ ਨੂੰ ਅਟਾਰੀ-ਵਾਹਗਾ ਸਰਹੱਦ 'ਤੇ ਪਾਕਿ ਰੇਂਜਰਾਂ ਨੇ ਸੀਮਾ ਸੁਰੱਖਿਆ ਬਲ ਦੇ ਅਧਿਕਾਰੀਆਂ ਅਤੇ ਜਵਾਨਾਂ ਨੂੰ ਮਠਿਆਈ ਭੇਟ ਕਰ ਕੇ ਅਪਣੀ ਖ਼ੁਸ਼ੀ ਦਾ ਇਜ਼ਹਾਰ ਕੀਤਾ ਜਦਕਿ ਐਤਵਾਰ ਨੂੰ ਸੀਮਾ ਸੁਰੱਖਿਆ ਬਲ ਭਾਰਤ ਦੇ ਸੁਤੰਤਰਤਾ ਦਿਵਸ 'ਤੇ ਪਾਕਿਸਤਾਨ ਦੇ ਰੇਂਜਰਾਂ ਨੂੰ ਵੀ ਮਠਿਆਈਆਂ ਭੇਟ ਕਰੇਗਾ | ਜਾਣਕਾਰੀ ਅਨੁਸਾਰ ਦੋਵਾਂ ਸਰਹੱਦਾਂ ਦੇ ਗੇਟ ਅੱਜ ਸਵੇਰੇ ਕਰੀਬ ਪੌਣੇ ਦਸ ਵਜੇ ਜ਼ੀਰੋ ਲਾਈਨ 'ਤੇ ਖੋਲ੍ਹੇ ਗਏ ਅਤੇ ਫਿਰ ਆਜ਼ਾਦੀ ਦਿਵਸ ਸਬੰਧੀ ਇਕ ਮੀਟਿੰਗ ਤੈਅ ਕੀਤੀ ਗਈ |
ਪਾਕਿਸਤਾਨੀ ਰੇਂਜਰਾਂ ਨੇ ਅੱਜ ਸਵੇਰੇ ਬੀਐਸਐਫ਼ ਅਧਿਕਾਰੀਆਂ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਦੇ ਸੁਤੰਤਰਤਾ ਦਿਵਸ ਮੌਕੇ ਖ਼ੁਸ਼ੀ ਜ਼ਾਹਰ ਕਰਨ ਅਤੇ ਮਠਿਆਈਆਂ ਦੇਣ ਦੀ ਇੱਛਾ ਜ਼ਾਹਰ ਕੀਤੀ ਜਿਸ ਤੋਂ ਬਾਅਦ ਅਧਿਕਾਰੀਆਂ ਨੇ ਇਸ ਦੀ ਇਜਾਜ਼ਤ ਦੇ ਦਿਤੀ | ਇਸ ਮੌਕੇ ਭਾਰਤ ਅਤੇ ਪਾਕਿਸਤਾਨ ਸੁਰੱਖਿਆ ਬਲਾਂ ਦੇ ਕਈ ਅਧਿਕਾਰੀ ਵੀ ਮੌਜੂਦ ਸਨ | ਬੀਐਸਐਫ਼ ਦੇ ਕਮਾਂਡੈਂਟ ਜਸਬੀਰ ਸਿੰਘ ਦਾ ਕਹਿਣਾ ਹੈ ਕਿ ਕਲ ਭਾਰਤ ਵੀ ਇਸੇ ਤਰ੍ਹਾਂ ਦੀ ਰਸਮ ਨਿਭਾਏਗਾ ਅਤੇ ਪਾਕਿ ਰੇਂਜਰਾਂ ਨੂੰ ਮਠਿਆਈ ਭੇਟ ਕਰੇਗਾ | ਧਿਆਨ ਦੇਣ ਯੋਗ ਹੈ ਕਿ ਅਟਾਰੀ-ਵਾਹਗਾ ਸਰਹੱਦ 'ਤੇ ਸ਼ਾਂਤੀ ਦੇ ਸੰਦੇਸ਼ ਦੇ ਮੱਦੇਨਜ਼ਰ ਬਹੁਤ ਸਾਰੇ ਤਿਉਹਾਰਾਂ ਦੇ ਮੌਕੇ 'ਤੇ ਮਠਿਆਈਆਂ ਦਾ ਆਦਾਨ-ਪ੍ਰਦਾਨ ਕੀਤਾ ਜਾਂਦਾ ਹੈ |
15 ਅਗੱਸਤ 1947 ਨੂੰ ਭਾਰਤ ਨੂੰ ਬਿ੍ਟਿਸ਼ ਰਾਜ ਤੋਂ ਆਜ਼ਾਦੀ ਮਿਲੀ ਸੀ ਅਤੇ ਇਸ ਤਰ੍ਹਾਂ ਦੋ ਨਵੇਂ ਰਾਸ਼ਟਰ ਬਣੇ, ਇਕ ਭਾਰਤ ਅਤੇ ਦੂਜਾ ਪਾਕਿਸਤਾਨ | ਦੋਵੇਂ ਦੇਸ਼ ਇਕੱਠੇ ਆਜ਼ਾਦ ਹੋਏ ਪਰ ਪਾਕਿਸਤਾਨ ਅਪਣਾ ਸੁਤੰਤਰਤਾ ਦਿਵਸ 14 ਅਗੱਸਤ ਨੂੰ ਮਨਾਉਂਦਾ ਹੈ ਜਦਕਿ ਭਾਰਤ 15 ਅਗੱਸਤ ਨੂੰ ਮਨਾਉਂਦਾ ਹੈ |
ਇੰਡੀਅਨ ਇੰਡੀਪੈਂਡੈਂਸ ਐਕਟ ਲਾਗੂ ਹੋਣ ਤੋਂ ਬਾਅਦ ਤਤਕਾਲੀ ਵਾਇਸਰਾਏ ਲਾਰਡ ਮਾਊਾਟਵਾਟਨ ਨੇ ਭਾਰਤ ਨੂੰ ਸਾਰੀ ਸ਼ਕਤੀ ਵਾਪਸ ਕਰ ਦਿਤੀ ਸੀ | ਭਾਰਤ ਦੀ ਆਜ਼ਾਦੀ ਅਤੇ ਪਾਕਿਸਤਾਨ ਦੀ ਸਿਰਜਣਾ ਨੂੰ ਸਮਕਾਲੀ ਪ੍ਰੋਗਰਾਮ ਮੰਨਿਆ ਜਾਂਦਾ ਹੈ | ਇੰਡੀਅਨ ਇੰਡੀਪੈਂਡੈਂਸ ਐਕਟ 1947 ਕਹਿੰਦਾ ਹੈ ਕਿ 15 ਅਗੱਸਤ 1947 ਤੋਂ ਭਾਰਤ ਵਿਚ ਦੋ ਸੁਤੰਤਰ ਮਲਕੀਅਤ ਵਾਲੇ ਦੇਸ਼ ਬਣ ਜਾਣਗੇ ਜਿਨ੍ਹਾਂ ਨੂੰ ਭਾਰਤ ਅਤੇ ਪਾਕਿਸਤਾਨ ਦੇ ਨਾਂ ਨਾਲ ਜਾਣਿਆ ਜਾਵੇਗਾ | ਇਸ ਤੋਂ ਇਲਾਵਾ 14 ਅਗੱਸਤ ਨੂੰ ਪਾਕਿਸਤਾਨ ਨੂੰ ਆਜ਼ਾਦੀ ਮਿਲਣ ਪਿੱਛੇ ਇਕ ਹੋਰ ਕਾਰਨ ਇਹ ਵੀ ਸੀ ਕਿ ਉਹ ਦਿਨ ਰਮਜ਼ਾਨ ਦਾ 27ਵਾਂ ਦਿਨ ਸੀ ਜਿਸ ਨੂੰ ਇਸਲਾਮੀ ਕੈਲੰਡਰ ਅਨੁਸਾਰ ਬਹੁਤ ਪਵਿੱਤਰ ਦਿਨ ਮੰਨਿਆ ਜਾਂਦਾ ਹੈ |