ਰੈਜੀਡੈਂਟ ਕਮਿਸ਼ਨਰ ਰਾਖੀ ਗੁਪਤਾ ਭੰਡਾਰੀ ਨੇ ਮੈਤਰੀ ਪਾਰਕ ’ਚ ਫੱਲਦਾਰ ਪੌਦਾ ਲਗਾਇਆ
Published : Aug 15, 2021, 12:25 am IST
Updated : Aug 15, 2021, 12:25 am IST
SHARE ARTICLE
IMAGE
IMAGE

ਰੈਜੀਡੈਂਟ ਕਮਿਸ਼ਨਰ ਰਾਖੀ ਗੁਪਤਾ ਭੰਡਾਰੀ ਨੇ ਮੈਤਰੀ ਪਾਰਕ ’ਚ ਫੱਲਦਾਰ ਪੌਦਾ ਲਗਾਇਆ

ਨਵੀਂ ਦਿੱਲੀ, 14 ਅਗੱਸਤ (ਸੁਖਰਾਜ ਸਿੰਘ): ਰੈਜੀਡੈਂਟ ਕਮਿਸ਼ਨਰ ਪੰਜਾਬ ਭਵਨ ਨਵੀਂ ਦਿੱਲੀ ਸ੍ਰੀਮਤੀ ਰਾਖੀ ਗੁਪਤਾ ਭੰਡਾਰੀ ਵੱਲੋਂ ਬਤੌਰ ਪੰਜਾਬ ਸਰਕਾਰ ਦੇ ਪ੍ਰਤੀਨਿਧ, ਸਥਾਨਕ ਭਾਰਤ ਆਸ਼ੀਆਨ ਮੈਤਰੀ ਪਾਰਕ ਵਿਖੇ ਫੱਲਦਾਰ ਪੌਦੇ ਲਾਉਣ ਸਬੰਧੀ ਕਰਵਾਏ ਗਏ ਇਕ ਸਮਾਗਮ ਦੌਰਾਨ ਪੌਦਾ ਲਗਾਇਆ ਗਿਆ। ਇਸ ਮੌਕੇ ਦਿੱਲੀ ਵਿਖੇ ਤਾਇਨਾਤ ਹੋਰਨਾਂ ਰਾਜਾਂ ਦੇ ਰੈਜੀਡੈਂਟ ਕਮਿਸ਼ਨਰਾਂ ਦੁਆਰਾ ਵੀ ਬੂਟੇ ਲਗਾਏ ਗਏ।ਤੁਗਲਕ ਰੋਡ ਨਿਵਾਸੀਆਂ ਵੱਲੋਂ ਆਜਾਦੀ ਦਿਹਾੜੇ ਮੌਕੇ ਕਰਵਾਏ ਗਏ ਇਸ ਸਮਾਗਮ ਦੀ ਪ੍ਰਧਾਨਗੀ ਲੋਕ ਸਭਾ ਦੇ ਸਪੀਕਰ ਸ੍ਰੀ ਓਮ ਬਿਰਲਾ ਨੇ ਕੀਤੀ। ਭਾਰਤ ਆਸ਼ੀਆਨ ਪਾਰਕ ਪਹਿਲਾ ਸਥਾਨਕ ਜਨਤਕ ਪਾਰਕ ਹੈ ਜਿਥੇ ਫੱਲਦਾਰ ਪੌਦੇ ਲਾਉਣ ਦੀ ਇਹ ਮੁਹਿੰਮ ਚਲਾਈ ਜਾ ਰਹੀ ਹੈ। ਇਸ ਪਹਿਲਕਦੀ ਨੂੰ ਵਾਤਾਵਰਣ ਦੀ ਸੰਭਾਲ ਪ੍ਰਤੀ ਉਸਾਰੂ ਕਦਮ ਆਖਦਿਆਂ ਸ੍ਰੀਮਤੀ ਭੰਡਾਰੀ ਨੇ ਕਿਹਾ ਕਿ ਹਰ ਸੰਸਥਾ ਤੇ ਵਿਆਕਤੀ ਨੂੰ ਪੌਦੇ ਲਗਾਉਣ ਤੇ ਅਜਿਹੀਆਂ ਮੁਹਿੰਮਾ ਅੱਗੇ ਵੱਧ ਕੇ ਸ਼ਮੂਲੀਅਤ ਕਰਨੀ ਚਾਹੀਦੀ ਹੈ ਤਾਂ ਜੋ ਅਸੀਂ ਮੌਜੂਦਾ ਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਸਿਹਤਮੰਦ ਤੇ ਸਾਫ ਸੁਥਰਾ ਵਾਤਾਵਰਣ ਸਿਰਜਣ ਦੇ ਯੋਗ ਹੋ ਸਕੀਏ।ਇਸ ਮੌਕੇ ਕੇਂਦਰੀ ਮੰਤਰੀਆਂ ਸ੍ਰੀ ਅਰਜੁਨ ਮੁੰਡਾ, ਪੁਰਸ਼ੋਤਮ ਰੁਪਾਲਾ ਅਤੇ ਜਨਰਲ ਵੀ.ਕੇ.ਸਿੰਘ, ਜਸਿਟਸ ਸੰਜੇ ਕਿਸ਼ਨ ਕੌਲ, ਜਸਿਟਸ ਵਿਪਿਨ ਸਾਂਘੀ, ਮੈਂਬਰ ਪਾਰਲੀਮੈਂਟ ਸ੍ਰੀ ਰਾਜੀਵ ਪ੍ਰਤਾਪ ਰੂਡੀ ਤੋਂ ਇਲਾਵਾ ਹੋਰ ਸਖਸ਼ੀਅਤਾਂ ਮੌਜੂਦ ਸਨ।

ਫੋਟੋ ਕੈਪਸ਼ਨ:

      
New 4elhi Sukhraj 14_4 News “ree Plantation Programme at Maitri Park_7ill

SHARE ARTICLE

ਏਜੰਸੀ

Advertisement

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM
Advertisement