ਸਰਨਾ ਭਰਾ ਆਡਿਟ ਰੀਪੋਰਟਾਂ ਸਬੰਧੀ ਝੂਠ ਬੋਲ ਕੇ ਦਿੱਲੀ ਕਮੇਟੀ ਚੋਣਾਂ
Published : Aug 15, 2021, 12:20 am IST
Updated : Aug 15, 2021, 12:20 am IST
SHARE ARTICLE
IMAGE
IMAGE

ਸਰਨਾ ਭਰਾ ਆਡਿਟ ਰੀਪੋਰਟਾਂ ਸਬੰਧੀ ਝੂਠ ਬੋਲ ਕੇ ਦਿੱਲੀ ਕਮੇਟੀ ਚੋਣਾਂ

ਅਪਣੀ ਹਾਰ ਦੇ ਡਰੋਂ ਸਰਨਿਆਂ ਨੇ ਤੀਜੀ ਵਾਰ ਕੀਤਾ ਅਦਾਲਤ ਦਾ ਰੁਖ਼: 

ਨਵੀਂ ਦਿੱਲੀ, 14 ਅਗੱਸਤ (ਸੁਖਰਾਜ ਸਿੰਘ): ਦਿੱਲੀ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਕਮੇਟੀ ਦੀਆਂ ਸਾਲਾਨਾ ਆਡਿਟ ਰਿਪੋਰਟਾਂ ਪਹਿਲਾਂ ਹੀ ਜਨਤਕ ਹਨ ਤੇ ਚੋਣਾਂ ਰੁਕਵਾਉਣ ਲਈ ਸ. ਸਰਨਾ ਝੂਠ ਬੋਲ ਕੇ ਕਮੇਟੀ ਚੋਣਾਂ ਰੁਕਵਾਉਣ ਦਾ ਯਤਨ ਕਰ ਰਹੇ ਹਨ।
ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਤੇ ਹੋਰ ਅਹੁਦੇਦਾਰਾਂ ਨਾਲ ਰਲ ਕੇ ਇਕ ਪ੍ਰੈਸ ਕਾਨਫਰੰਸ ਨੁੂੰ ਸੰਬੋਧਨ ਕਰਦਿਆਂ ਸ. ਸਿਰਸਾ ਨੇ ਕਿਹਾ ਕਿ ਆਡਿਟ ਰਿਪੋਰਟਾਂ ਦਾ ਬਹਾਨਾ ਬਣਾ ਕੇ ਸ. ਸਰਨਾ ਇਕ ਵਾਰ ਫਿਰ ਤੋਂ ਅਦਾਲਤ ਪਹੁੰਚ ਗਏ ਤੇ ਚੋਣਾਂ ਰੋਕਣ ਦੀ ਮੰਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਰਨਾ ਦੀ ਪਾਰਟੀ ਦੇ ਆਗੂ ਕਰਤਾਰ ਸਿੰਘ ਵਿੱਕੀ ਗੁਜਰਾਲ ਵੱਲੋਂ ਪਾਏ ਕੇਸ 2016, 2017 ਅਤੇ 2018 ਦੀਆਂ ਆਡਿਟ ਰਿਪੋਰਟਾਂ ਅਖ਼ਬਾਰਾਂ ਵਿਚ ਨਾ ਛਾਪੇ ਜਾਣ ਦੀ ਦਲੀਲ ਦਿੱਤੀ ਗਈ। ਉਨ੍ਹਾਂ ਕਿਹਾ ਕਿ ਇਹ ਕਾਰਜਕਾਲ ਮਨਜੀਤ ਸਿੰਘ ਜੀ.ਕੇ ਦੀ ਪ੍ਰਧਾਨਗੀ ਦਾ ਕਾਰਜਕਾਲ ਸੀ। ਉਨ੍ਹਾਂ ਕਿਹਾ ਕਿ ਅਸੀਂ ਸਿਰਫ ਇਹ ਤਿੰਨ ਸਾਲ ਹੀ ਨਹੀਂ ਬਲਕਿ 2019 ਅਤੇ 2020 ਦੀਆਂ ਰਿਪੋਰਟਾਂ ਵੀ ਪਹਿਲਾਂ ਹੀ ਜਨਤਕ ਹਨ ਤੇ ਅਸੀਂ ਹੁਣ ਇਨ੍ਹਾਂ ਦੀਆਂ ਕਾਪੀਆਂ ਉਨ੍ਹਾਂ ਦੇ ਘਰ ਵੀ ਭੇਜ ਰਹੇ ਹਾਂ ਤੇ ਅਦਾਲਤ ਵਿਚ ਵੀ ਪੇਸ਼ ਕਰਾਂਗੇ। ਉਨ੍ਹਾਂ ਨੇ ਸਰਨਾ ਨੁੂੰ ਅਪੀਲ ਕੀਤੀ ਕਿ ਉਹ ਚੋਣਾਂ ਰੋਕਣ ਦਾ ਯਤਨ ਕਰਨ ਤੇ ਜੇਕਰ ਉਨ੍ਹਾਂ ਨੁੂੰ ਡਰ ਹੈ ਤਾਂ ਅਦਾਲਤ ’ਚ ਸਪਸ਼ਟ ਕਹਿ ਦੇਣ ਕਿ ਜਦੋਂ ਤੱਕ ਮੇਰੇ ਜਿੱਤਣ ਦੇ ਹਾਲਾਤ ਨਹੀਂ ਬਣਦੇ, ਮੈਂ ਚੋਣਾਂ ਨਹੀਂ ਹੋਣ ਦੇਣੀਆਂ। 
ਉਨ੍ਹਾਂ ਨੇ ਸਿੰਘ ਸਭਾਵਾਂ ਤੇ ਸੰਗਤ ਨੂੰ ਅਪੀਲ ਕੀਤੀ ਕਿ ਉਹ ਸਰਨਾ ਨੂੰ ਸਮਝਾਉਣ ਤੇ ਦਿੱਲੀ ਕਮੇਟੀ ਚੋਣਾਂ 22 ਤਾਰੀਕ ਨੁੂੰ ਹੋਣ ਦਿੱਤੀਆਂ ਜਾਣ। ਉਨ੍ਹਾਂ ਆਸ ਪ੍ਰਗਟਾਈ ਕਿ ਅਦਾਲਤ ਵੀ 22 ਤਾਰੀਕ ਨੁੂੰ ਚੋਣਾਂ ਯਕੀਨੀ ਬਣਾਏਗੀ।ਇਸ ਮੌਕੇ ਸ. ਕਾਲਕਾ ਨੇ ਕਿਹਾ ਕਿ ਇਹ ਤੀਜੀ ਵਾਰ ਹੈ ਜਦੋਂ ਸ. ਸਰਨਾ ਨੇ ਚੋਣਾਂ ਰੋਕਣ ਦਾ ਯਤਨ ਕੀਤਾ ਹੈ।ਉਨ੍ਹਾਂ ਦੱਸਿਆ ਕਿ ਪਹਿਲੀ ਵਾਰ ਵੋਟਾਂ ਨਾ ਬਣੀਆਂ ਹੋਣ ਦਾ ਬਹਾਨਾ ਬਣਾ ਕੇ ਚੋਣਾਂ ਲਟਕਾਉਣ ਦਾ ਯਤਨ ਕੀਤਾ ਗਿਆ, ਇਸ ਮਗਰੋਂ ਕੋਰੋਨਾ ਦਾ ਬਹਾਨਾ  ਬਣਾ ਕੇ ਚੋਣਾਂ ਟਾਲਣ ਦਾ ਯਤਨ ਕੀਤਾ ਗਿਆ ਤੇ ਹੁਣ ਆਡਿਟ ਰਿਪੋਰਟਾਂ ਦੇ ਬਹਾਨੇ ਚੋਣਾਂ ਰੁਕਵਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਕਿਉਂਕਿ ਇਨ੍ਹਾਂ ਨੇ ਵੇਖ ਲਿਆ ਹੈ ਕਿ ਸੰਗਤ ਇਨ੍ਹਾਂ ਨੁੂੰ ਪੂਰੀ ਤਰ੍ਹਾਂ ਨਕਾਰ ਚੁੱਕੀ ਹੈ।    
New 4elhi Sukhraj 14_5 News Press 3onference Sirsa & Kalka 1gainst Sarna 4al

SHARE ARTICLE

ਏਜੰਸੀ

Advertisement

Rohit Godara Gang Shoots Punjabi Singer Teji Kahlon In Canada : ਇਕ ਹੋਰ ਪੰਜਾਬੀ ਗਾਇਕ 'ਤੇ ਜਾਨਲੇਵਾ ਹਮਲਾ

22 Oct 2025 3:16 PM

Robbery incident at jewellery shop in Gurugram caught on CCTV : ਦੇਖੋ, ਸ਼ਾਤਿਰ ਚੋਰਨੀਆਂ ਦਾ ਅਨੋਖਾ ਕਾਰਾ

22 Oct 2025 3:15 PM

Devinder Pal Singh Bhullar Rihai News : "Devinder Pal Bhullar ਦੀ ਰਿਹਾਈ ਲਈ BJP ਲੀਡਰ ਕਰ ਰਿਹਾ ਡਰਾਮਾ'

21 Oct 2025 3:10 PM

ਸਾਬਕਾ DGP ਪੁੱਤ ਦੀ ਨਵੀਂ ਵੀਡੀਓ ਆਈ ਸਾਹਮਣੇ, ਹੁਣ ਕਹਿੰਦਾ ਮੇਰਾ ਘਰਵਾਲੀ ਮੇਰਾ ਬਹੁਤ ਧਿਆਨ ਰੱਖਦੀ

21 Oct 2025 3:09 PM

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM
Advertisement