ਹਰਿਆਣਾ ਨੰਬਰ ਦੀ ਕਾਰ ਨੂੰ  ਰੋਕਣ 'ਤੇ ਚਾਲਕ ਨੇ ਏ.ਐਸ.ਆਈ. ਨੂੰ  ਕੁਚਲਿਆ, ਲੱਤ ਟੁੱਟੀ
Published : Aug 15, 2021, 1:10 am IST
Updated : Aug 15, 2021, 1:10 am IST
SHARE ARTICLE
image
image

ਹਰਿਆਣਾ ਨੰਬਰ ਦੀ ਕਾਰ ਨੂੰ  ਰੋਕਣ 'ਤੇ ਚਾਲਕ ਨੇ ਏ.ਐਸ.ਆਈ. ਨੂੰ  ਕੁਚਲਿਆ, ਲੱਤ ਟੁੱਟੀ

ਪਟਿਆਲਾ, 14 ਅਗੱਸਤ (ਅਵਤਾਰ ਸਿੰਘ ਗਿੱਲ): ਆਜ਼ਾਦੀ ਦਿਹਾੜੇ ਨੂੰ  ਲੈ ਕੇ ਪੁਲਿਸ ਅਧਿਕਾਰੀ ਜਿਥੇ ਸ਼ਹਿਰ 'ਚ ਸੁਰੱਖਿਆ ਇੰਤਜ਼ਾਮ ਸਖ਼ਤ ਹੋਣ ਦੇ ਦਾਅਵੇ ਕਰ ਰਹੇ ਹਨ, ਉਥੇ ਮਾਡਲ ਟਾਊਨ ਪੁਲਿਸ ਚੌਕੀ ਅਧੀਨ ਆਉਂਦੇ ਲੀਲਾ ਭਵਨ ਇਲਾਕੇ 'ਚ ਸ਼ੱਕੀ ਕਾਰ ਨੂੰ  ਰੋਕਣ ਦੀ ਕੋਸ਼ਿਸ਼ ਕਰਨ 'ਤੇ ਚਾਲਕ ਨੇ ਪੁਲਿਸ ਮੁਲਾਜ਼ਮ ਨੂੰ  ਕੁਚਲ ਦਿਤਾ | ਟਾਇਰਾਂ ਦੇ ਤਲੇ ਕੁਚਲੇ ਜਾਣ ਕਾਰਨ ਮੁਲਾਜ਼ਮ ਦੀ ਇਕ ਲੱਤ ਟੁੱਟ ਗਈ ਤੇ ਸਰੀਰ ਦੇ ਹੋਰ ਹਿੱਸਿਆਂ 'ਤੇ ਗੰਭੀਰ ਜ਼ਖ਼ਮ ਹੋ ਗਏ |
ਘਟਨਾ ਸ਼ਨਿਚਰਵਾਰ ਨੂੰ  ਕਰੀਬ ਇਕ ਵਜੇ ਹੋਈ ਜਿਸ ਤੋਂ ਬਾਅਦ ਜ਼ਖ਼ਮੀ ਪੁਲਿਸ ਮੁਲਾਜ਼ਮ ਨੂੰ  ਨਜ਼ਦੀਕੀ ਪ੍ਰਾਈਵੇਟ ਹਸਪਤਾਲ 'ਚ ਲੈ ਗਏ | ਮੁਲਾਜ਼ਮ ਦੀ ਪਛਾਣ ਏਐਸਆਈ ਸੂਬਾ ਸਿੰਘ ਵਜੋਂ ਹੋਈ ਹੈ ਜਿਨ੍ਹਾਂ ਨਾਲ ਇਕ ਪੁਲਿਸ ਮੁਲਾਜ਼ਮ ਵੀ ਸੀ | ਘਟਨਾ ਤੋਂ ਬਾਅਦ ਮੁਲਜ਼ਮ ਕਾਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ ਜਿਸ ਨੂੰ  ਦੇਰ ਸ਼ਾਮ ਤਕ ਪੁਲਿਸ ਟਰੇਸ ਨਹੀਂ ਕਰ ਪਾਈ ਸੀ | ਹਾਲਤ ਗੰਭੀਰ ਹੋਣ 'ਤੇ ਸੂਬਾ ਸਿੰਘ ਨੂੰ  ਹੋਰ ਸਰਕਾਰੀ ਹਸਪਤਾਲ 'ਚ ਸ਼ਿਫਟ ਕਰ ਦਿਤਾ ਗਿਆ | ਮੌਕੇ 'ਤੇ ਪੁੱਜੇ ਏਐਸਆਈ ਦਰਸ਼ਨ ਸਿੰਘ ਤੇ ਸਤਵੰਤ ਸਿੰਘ ਨੇ ਘਟਨਾ ਵਾਲੇ ਸਥਾਨ ਦੇ ਨੇੜੇ-ਤੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕਰਨੀ ਸ਼ੁਰੂ ਕਰ ਦਿਤੀ ਸੀ ਪਰ ਕੋਈ ਵੱਡਾ ਸੀਨੀਅਰ ਅਧਿਕਾਰੀ ਮੌਕੇ 'ਤੇ ਨਹੀਂ ਪਹੁੰਚਿਆ |
ਫੋਟੋ ਨੰ: 14 ਪੀੲਟੀ 14
ਫ਼ੋਟੋ : ਪਟਿਆਲਾ ਏ ਐਸ ਆਈ
 

SHARE ARTICLE

ਏਜੰਸੀ

Advertisement

Ludhiana News Update: ਕੈਨੇਡਾ ਜਾ ਕੇ ਮੁੱਕਰੀ ਇੱਕ ਹੋਰ ਪੰਜਾਬਣ, ਨੇਪਾਲ ਤੋਂ ਚੜ੍ਹੀ ਪੁਲਿਸ ਅੜ੍ਹਿੱਕੇ, ਪਰਿਵਾਰ ਨਾਲ

17 May 2024 4:33 PM

Today Top News Live - ਵੇਖੋ ਅੱਜ ਦੀਆਂ ਮੁੱਖ ਖ਼ਬਰਾ, ਜਾਣੋ ਕੀ ਕੁੱਝ ਹੈ ਖ਼ਾਸ Bulletin LIVE

17 May 2024 1:48 PM

ਕਰੋੜ ਰੁਪਏ ਦੀ ਆਫ਼ਰ ਨੂੰ ਠੋਕਰ ਮਾਰਨ ਵਾਲੀ ਲੁਧਿਆਣਾ ਦੀ MLA ਨੇ ਖੜਕਾਏ ਵਿਰੋਧੀ, '400 ਤਾਂ ਦੂਰ ਦੀ ਗੱਲ, ਭਾਜਪਾ ਦੀ

17 May 2024 11:53 AM

Amit Shah ਜਾਂ Rajnath Singh ਕਿਉਂ ਨਹੀਂ ਬਣ ਸਕਦੇ PM? Yogi ਤੇ Modi ਦੇ ਦਿਲਾਂ ਚ ਬਹੁਤ ਦੂਰੀਆਂ ਨੇ Debate Live

17 May 2024 10:54 AM

Speed News

17 May 2024 10:33 AM
Advertisement