
ਹਜ਼ੂਰ ਸਾਹਿਬ ਹੋਲੇ-ਮਹੱਲੇ ਮਾਮਲੇ ’ਚ ਦੋ ਸਿੱਖ ਜੇਲ ’ਚੋਂ ਹੋਏ ਰਿਹਾਅ: ਸਿਰਸਾ, ਕਾਲਕਾ
ਨਵੀਂ ਦਿੱਲੀ, 14 ਅਗੱਸਤ (ਸੁਖਰਾਜ ਸਿੰਘ): ਦਿੱਲੀ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਵੱਲੋਂ ਸੰਗਤਾਂ ਨਾਲ ਰੱਲ ਕੇ ਕੀਤੀ ਮਿਹਨਤ ਉਦੋਂ ਰੰਗ ਲਿਆਈ ਜਦੋਂ ਹਜ਼ੂਰ ਸਾਹਿਬ ਵਿਖੇ ਹੋਲੇ ਮਹੱਲੇ ਮੌਕੇ ਗ੍ਰਿਫ਼ਤਾਰ ਨੌਜਵਾਨਾਂ ’ਚੋਂ 2 ਨੌਜਵਾਨ ਬੀਤੇ ਦਿਨ ਜੇਲ ਤੋਂ ਰਿਹਾਅ ਹੋ ਗਏ।
ਸ. ਸਿਰਸਾ ਨੇ ਦੱਸਿਆ ਕਿ ਨੌਜਵਾਨ ਅਭੈਜੀਤ ਸਿੰਘ ਤੇ ਇਕ ਹੋਰ ਨੌਜਵਾਨ ਦੀ ਜ਼ਮਾਨਤ ਮੰਜ਼ੂਰ ਹੋਣ ਤੋਂ ਬਾਅਦ ਜੇਲ ਚੋਂ ਰਿਹਾਅ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਗਿਆਨੀ ਕੁਲਵੰਤ ਸਿੰਘ ਜੱਥੇਦਾਰ ਸ੍ਰੀ ਹਜੂਰ ਸਾਹਿਬ, ਬਾਬਾ ਬਲਵਿੰਦਰ ਸਿੰਘ ਤੇ ਹੋਰ ਮਹਾਂਪੁਰਖਾਂ ਦੇ ਹੁਕਮਾਂ ’ਤੇ ਦਿੱਲੀ ਕਮੇਟੀ ਨੇ ਇਨ੍ਹਾਂ ਗ੍ਰਿਫ਼ਤਾਰ ਨੌਜਵਾਨਾਂ ਦੀ ਰਿਹਾਈ ਵਾਸਤੇ ਯਤਨ ਆਰੰਭੇ ਸਨ ਤੇ ਇਸ ਕੜੀ ’ਚ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਦਿਲੀਪ ਵਾਲਸੇ ਪਾਟਿਲ ਤੇ ਡੀ.ਜੀ.ਪੀ ਨਾਲ ਮੁਲਾਕਾਤ ਕੀਤੀ ਸੀ ਤੇ ਉਨ੍ਹਾਂ ਨੂੰ ਸਾਰੇ ਮਾਮਲੇ ਦੀ ਜਾਣਕਾਰੀ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਇਸ ਸਾਰੇ ਮਾਮਲੇ ਵਿਚ ਉਥੋਂ ਦੇ ਵਕੀਲ ਅਮਨਪਾਲ ਸਿੰਘ ਦਾ ਵੱਡਾ ਰੋਲ ਹੈ। ਉਨ੍ਹਾਂ ਕਿਹਾ ਕਿ ਅਸੀਂ ਅਭੈਜੀਤ ਸਿੰਘ ਜੋ ਕਿ ਫ਼ੋਟੋਗ੍ਰਾਫ਼ਰ ਹੈ ਦੀ ਧਰਮ ਪਤਨੀ ਨੂੰ ਭਰੋਸਾ ਦਿੱਤਾ ਸੀ ਕਿ ਇਸ ਨੂੰ ਜੇਲ ’ਚੋਂ ਰਿਹਾਅ ਕਰਵਾਇਆ ਜਾਵੇਗਾ ਤੇ ਅੱਜ ਵਾਅਦਾ ਪੂਰਾ ਹੋਇਆ ਹੈ। ਉਨ੍ਹਾਂ ਸਾਰੇ ਵਕੀਲਾਂ ਦਾ ਧਨਵਾਦ ਕਰਦਿਆਂ ਕਿਹਾ ਕਿ 14 ਲੋਕਾਂ ਨੂੰ ਕਲੀਨ ਚਿਟ ਪੁਲਿਸ ਨੇ ਦੇ ਦਿੱਤੀ ਹੈ ਅਤੇ ਸੋਮਵਾਰ ਤੱਕ ਉਨ੍ਹਾਂ ਦੀਆਂ ਜ਼ਮਾਨਤਾਂ ਲਗਵਾਈਆਂ ਜਾਣਗੀਆਂ ’ਤੇ ਬਾਕੀ ਵੀਰ ਵੀ ਜਲਦ ਹੀ ਜੇਲਾਂ ਤੋਂ ਬਾਹਰ ਆਉਣਗੇ। ਉਨ੍ਹਾਂ ਨੇ ਇਸ ਸਾਰੇ ਕੰਮ ’ਚ ਸਹਿਯੋਗ ਦੇਣ ਲਈ ਸਮੁੱਚੀ ਸੰਗਤ ਦਾ ਵੀ ਧਨਵਾਦ ਕੀਤਾ।
New 4elhi Sukhraj 14_2 News 8a੍ਰur Sahib 8ola Mohalla 9ssue 2 Sikh 2oy Reha_Sirsa, Kalka