
ਆਮ ਆਦਮੀ ਪਾਰਟੀ ਨੇ ਅੱਜ ਦੂਜੀ ਵੱਡੀ ਗਰੰਟੀ ਪੂਰੀ ਕਰ ਦਿੱਤੀ ਹੈ- ਵਿਧਾਇਕਾ ਮਾਣੂੰਕੇ
ਜਗਰਾਓ - 75ਵੇਂ ਅਜ਼ਾਦੀ ਦਿਵਸ ਮੌਕੇ ਪੰਜਾਬ ਸਰਕਾਰ ਵੱਲੋਂ 75 ਨਵੇਂ 'ਆਮ ਆਦਮੀ ਮੁਹੱਲਾ ਕਲੀਨਿਕ' ਸ਼ੁਰੂ ਕੀਤੇ ਗਏ ਹਨ ਅਤੇ ਵਿਧਾਨ ਸਭਾ ਹਲਕਾ ਜਗਰਾਉਂ ਵਿਖੇ ਵੀ ਲੋਕਾਂ ਨੂੰ ਮੁੱਢਲੀਆਂ ਸਿਹਤ ਸਹੂਲਤਾਂ ਦੇਣ ਲਈ 'ਆਮ ਆਦਮੀ ਮੁਹੱਲਾ ਕਲੀਨਿਕ' ਬਣਾਇਆ ਗਿਆ ਹੈ। ਜਿਸ ਦਾ ਉਦਘਾਟਨ ਹਲਕਾ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਵੱਲੋਂ ਰੀਬਨ ਕੱਟ ਕੇ ਪੂਰੇ ਜ਼ਾਹੋ-ਜ਼ਲਾਲ ਨਾਲ ਕੀਤਾ ਗਿਆ। ਇਸ ਮੌਕੇ ਉਹਨਾ ਦੇ ਨਾਲ ਵਧੀਕ ਡਿਪਟੀ ਕਮਿਸ਼ਨ ਜਗਰਾਉਂ ਦਲਜੀਤ ਕੌਰ ਅਤੇ ਐਸ.ਡੀ.ਐਮ.ਜਗਰਾਉਂ ਵਿਕਾਸ ਹੀਰਾ ਵੀ ਮੌਜੂਦ ਸਨ।
MLA Sarvjit Kaur Manunke inaugurated the 'Aam Aadmi Mohalla Clinic'
ਖੁਸ਼ੀ 'ਚ ਖੀਵੇ ਹੋਏ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਆਖਿਆ ਕਿ ਹੁਣ ਮੱਧਵਰਗੀ ਅਤੇ ਗਰੀਬ਼ ਲੋਕਾਂ ਨੂੰ ਸਿਹਤ ਸਹੂਲਤਾਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ ਅਤੇ ਹੁਣ ਕੋਈ ਵੀ ਮਰੀਜ਼ ਦਵਾਈ ਤੋਂ ਵਾਂਝਾ ਨਹੀਂ ਰਹੇਗਾ। ਕਿਉਂਕਿ ਅੱਜ ਆਮ ਆਦਮੀਂ ਪਾਰਟੀ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲੋਕਾਂ ਨੂੰ ਦਿੱਤੀ ਹੋਈ ਦੂਜੀ ਗਰੰਟੀ 75 ਨਵੇਂ ਮੁਹੱਲਾ ਕਲੀਨਿਕਾਂ ਦੀ ਸ਼ੁਰੂਆਤ ਕਰਕੇ ਕਰ ਦਿੱਤੀ ਹੈ।
MLA Sarvjit Kaur Manunke inaugurated the 'Aam Aadmi Mohalla Clinic'
ਉਹਨਾਂ ਆਖਿਆ ਕਿ ਇਸ ਮੁਹੱਲਾ ਕਲੀਨਿਕ ਵਿੱਚ ਇੱਕ ਐਮ.ਬੀ.ਬੀ.ਐਸ.ਡਾਕਟਰ, ਇੱਕ ਕਲੀਨੀਕਲ ਸਹਾਇਕ, ਇੱਕ ਫਾਰਮੇਸੀ ਅਫ਼ਸਰ ਅਤੇ ਲੈਬਾਟਰੀ ਸਟਾਫ ਲੋਕਾਂ ਦੀ ਸਹੂਲਤ ਲਈ 'ਆਮ ਆਦਮੀ ਮੁਹੱਲਾ ਕਲੀਨਿਕ' ਵਿੱਚ ਹਾਜ਼ਰ ਰਹੇਗਾ। 'ਆਮ ਆਦਮੀ ਮੁਹੱਲਾ ਕਲੀਨਿਕਾਂ' ਵਾਸਤੇ ਇਹ ਸਟਾਫ਼ ਪੰਜਾਬ ਸਰਕਾਰ ਵੱਲੋਂ ਹਸਪਤਾਲਾਂ ਨਾਲੋਂ ਵੱਖਰੇ ਤੌਰਤੇ ਤੈਨਾਤ ਕੀਤਾ ਗਿਆ ਹੈ। ਬੀਬੀ ਮਾਣੂੰਕੇ ਨੇ ਦੱਸਿਆ ਇਸ ਮੁਹੱਲਾ ਕਲੀਨਿਕ ਵਿਚ 100 ਤੋਂ ਵੱਧ ਟੈਸਟ ਮੁਫ਼ਤ ਹੋਣਗੇ, ਦਵਾਈਆਂ ਮੁਫ਼ਤ ਮਿਲਣਗੀਆਂ, ਅਤਿ-ਅਧੁਨਿਕ ਤਰੀਕੇ ਨਾਲ ਮੁਢਲਾ ਇਲਾਜ਼ ਹੋਵੇਗਾ, ਇਲਾਜ਼ ਲਈ ਦੂਰ ਜਾਣ ਦੀ ਲੋੜ ਨਹੀਂ ਪਵੇਗੀ ਅਤੇ ਖੱਜਲ-ਖੁਆਰੀ ਖਤਮ ਹੋਵੇਗੀ, 90 ਪ੍ਰਤੀਸ਼ਤ ਹਲਕੇ ਦੇ ਲੋਕ ਇਲਾਜ਼ ਤੋਂ ਬਾਅਦ ਇਸ ਮੁਹੱਲਾ ਕਲੀਨਿਕ ਤੋਂ ਹੀ ਠੀਕ ਹੋ ਜਾਣਗੇ।
MLA Sarvjit Kaur Manunke inaugurated the 'Aam Aadmi Mohalla Clinic'
ਉਹਨਾਂ ਦਾਅਵਾ ਕਰਦਿਆਂ ਆਖਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜੋ ਕਿਹਾ ਸੀ, ਉਹ ਕਰ ਵਿਖਾਇਆ ਹੈ ਅਤੇ ਲੋਕ ਹੁਣ ਬਿਨਾਂ ਕਿਸੇ ਮਹਿੰਗੇ ਟੈਸਟਾਂ ਦੇ ਡਰ-ਭੈਅ ਤੋਂ ਆਮ ਆਦਮੀ ਕਲੀਨਿਕਾਂ ਤੋਂ ਮੁਫ਼ਤ ਵਿੱਚ ਇਲਾਜ਼ ਕਰਵਾ ਸਕਣਗੇ। ਇਸ ਮੌਕੇ ਪ੍ਰੋਫੈਸਰ ਸੁਖਵਿੰਦਰ ਸਿੰਘ, ਐਸ.ਐਮ.ਓ.ਜਗਰਾਉਂ ਡਾ:ਪ੍ਰਦੀਪ ਮਹਿੰਦਰਾ, ਅਮਰਦੀਪ ਸਿੰਘ ਟੂਰੇ, ਗੁਰਪ੍ਰੀਤ ਸਿੰਘ ਨੋਨੀ ਸੈਂਭੀ, ਗੁਰਪ੍ਰੀਤ ਕੌਰ, ਐਡਵੋਕੇਟ ਕਰਮ ਸਿੰਘ ਸਿੱਧੂ, ਬਲਜੀਤ ਸਿੰਘ, ਲਖਵੀਰ ਸਿੰਘ ਲੱਖਾ, ਦਕਸ਼ਵੀਰ ਸਿੰਘ, ਸੂਬੇਦਾਰ ਕਮਲਜੀਤ ਸਿੰਘ ਹੰਸਰਾ, ਨਿਰਭੈ ਸਿੰਘ ਕਮਾਲਪੁਰਾ, ਦਲਜੀਤ ਸਿੰਘ ਕਮਾਲਪੁਰਾ, ਸ਼ਮਸ਼ੇਰ ਸਿੰਘ ਕਮਾਲਪੁਰਾ, ਗੋਪਾਲ ਸਿੰਘ ਕਮਾਲਪੁਰਾ, ਜਗਸੀਰ ਸਿੰਘ ਪੰਚ ਗਾਲਿਬ ਰਣ ਸਿੰਘ
MLA Sarvjit Kaur Manunke inaugurated the 'Aam Aadmi Mohalla Clinic'
ਛਿੰਦਰਪਾਲ ਸਿੰਘ ਮੀਨੀਆਂ, ਗੋਪੀ ਸ਼ਰਮਾਂ, ਗੁਰਨਾਮ ਸਿੰਘ ਭੈਣੀ ਸਰਪੰਚ, ਗੁਰਚਰਨ ਸਿੰਘ ਨਿੱਕਾ, ਰਵਿੰਦਰ ਸਿੰਘ ਗਾਲਿਬ, ਕੁਲਵੀਰ ਸਿੰਘ ਗਾਲਿਬ, ਚੇਅਰਮੈਨ ਹਰਜਿੰਦਰ ਸਿੰਘ ਤਿਹਾੜਾ, ਹੈਪੀ ਜਗਰਾਉਂ, ਡਾਇਰੈਕਟਰ ਹਰਪ੍ਰੀਤ ਸਿੰਘ ਮਾਣੂੰਕੇ, ਜਗਰੂਪ ਸਿੰਘ ਕਾਉਂਕੇ, ਸੁਖਵਿੰਦਰ ਸਿੰਘ ਕਾਕਾ, ਲਖਵੀਰ ਸਿੰਘ ਲੱਕੀ ਮਾਣੂੰਕੇ, ਜਸਪਾਲ ਸਿੰਘ ਮਾਣੂੰਕੇ, ਸੁਖਦੇਵ ਸਿੰਘ ਕਾਉਂਕੇ ਕਲਾਂ, ਫਤਹਿ ਸਿੰਘ ਕਾਉਂਕੇ, ਗੁਰਦੇਵ ਸਿੰਘ ਚਕਰ, ਗੁਰਦੀਪ ਸਿੰਘ ਚਕਰ, ਸਰਪੰਚ ਬਲਦੇਵ ਸਿੰਘ ਅਮਰਗੜ੍ਹ ਕਲੇਰ, ਨਿਸ਼ਾਨ ਸਿੰਘ ਲੀਲਾਂ, ਸਰਪੰਚ ਸੁਰਜੀਤ ਸਿੰਘ ਜਨੇਤਪੁਰਾ, ਬਲਜੀਤ ਸਿੰਘ ਫਤਹਿਗੜ ਸਿਵੀਆਂ, ਦਵਿੰਦਰ ਸਿੰਘ ਜਨੇਤਪੁਰਾ, ਇੰਦਰਜੀਤ ਸਿੰਘ ਲੰਮੇ ਆਦਿ ਵੀ ਹਾਜ਼ਰ ਸਨ।