Faridkot News: "ਸਾਨੂੰ ਸਮਾਨ ਨਹੀਂ ਸਨਮਾਨ ਚਾਹੀਦਾ", ਆਜ਼ਾਦੀ ਦਿਹਾੜੇ ਮੌਕੇ ਪ੍ਰਸ਼ਾਸ਼ਨ ਨਾਲ ਆਜ਼ਾਦੀ ਘੁਲਾਟੀਆਂ ਦੀ ਖੜਕੀ
Published : Aug 15, 2024, 2:11 pm IST
Updated : Aug 15, 2024, 2:13 pm IST
SHARE ARTICLE
"We don't want similar respect", freedom fighters clash with administration on Independence Day

Faridkot News: ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਨੇ ਸਨਮਾਨ ਵਿਚ ਮਿਲਿਆ ਸਮਾਨ ਵਾਪਸ ਕਰ ਦਿੱਤਾ।

Faridkot News: ਫ਼ਰੀਦਕੋਟ ਤੋਂ ਇਕ ਅਜਿਹੀ ਖ਼ਬਰ ਸਾਹਮਣੇ ਆਈ ਹੈ ਜੋ ਸਾਡੇ ਰੌਂਗਟੇ ਖੜ੍ਹੇ ਕਰ ਦਿੰਦੀ ਹੈ। ਆਜ਼ਾਦੀ ਦਿਹਾੜੇ ਮੌਕੇ ਜ਼ਿਲ੍ਹਾ ਪ੍ਰਸ਼ਾਸ਼ਨ ਨਾਲ ਆਜ਼ਾਦੀ ਘੁਲਾਟੀਆਂ ਦੀ ਖੜਕ ਗਈ। ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਨੇ ਸਨਮਾਨ ਵਿਚ ਮਿਲਿਆ ਸਮਾਨ ਵਾਪਸ ਕਰ ਦਿੱਤਾ।

"ਸਾਨੂੰ ਸਮਾਨ ਨਹੀਂ ਸਨਮਾਨ ਚਾਹੀਦਾ"

ਉਨ੍ਹਾਂ ਕਿਹਾ ਕਿ ਸਾਨੂੰ ਸਮਾਨ ਨਹੀਂ ਸਨਮਾਨ ਚਾਹੀਦਾ।  ਪ੍ਰਸ਼ਾਸਨਿਕ ਅਧਿਕਾਰੀਆਂ ਨੇ ਖ਼ੁਦ ਲਈ ਵੱਡੇ ਵੱਡੇ ਪੱਖੇ ਤੇ ਕੂਲਰ ਲਗਾਏ ਹਨ ਜਦਕਿ ਉਨ੍ਹਾਂ ਲਈ ਪੂਰੇ ਪੱਖੇ ਵੀ ਨਹੀਂ ਲਾਏ ਗਏ ਤੇ ਨਾ ਚਾਹ -ਪਾਣੀ ਦਾ ਇੰਤਜ਼ਾਮ ਕੀਤਾ ਗਿਆ। ਇਹ ਸਾਡਾ ਆਦਰ ਨਹੀਂ ਨਿਰਾਦਰ ਹੈ।

ਆਦਰ ਨਹੀਂ ਨਿਰਾਦਰ ਕੀਤਾ

ਉਨ੍ਹਾਂ ਦਾ ਕਹਿਣਾ ਹੈ ਕਿ ਸਾਡੇ ਪਰਿਵਾਰਾਂ ਨੇ ਦੇਸ਼ ਦੇ ਲਈ ਕੁਰਬਾਨੀਆਂ ਦਿੱਤੀਆਂ ਹਨ। ਉਨ੍ਹਾਂ ਨੇ ਕਿਹਾ ਹੈ ਕਿ ਸਾਡੇ ਪਰਿਵਾਰਕ ਮੈਂਬਰਾਂ ਨੇ ਦੇਸ਼ ਦੀ ਆਜ਼ਾਦੀ ਲਈ ਤਸੀਹੇ ਝੱਲੇ ਹਨ ਪਰ ਇੱਥੇ ਸਰਕਾਰ ਵੱਲੋਂ ਸਾਡਾ ਸਨਮਾਨ ਕਰਨ ਦੀ ਬਜਾਏ ਸਾਡੀ ਬੇਇਜ਼ਤੀ ਕੀਤੀ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇੱਥੇ ਸਵੇਰੇ ਦੇ ਬੈਠੇ ਹਾਂ ਕਿਸੇ ਵੀ ਅਧਿਕਾਰੀ ਵੱਲੋਂ ਚਾਹ-ਪਾਣੀ ਦਾ ਪ੍ਰਬੰਧ ਨਹੀਂ ਕੀਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਾਡਾ ਆਦਰ ਨਹੀਂ ਨਿਰਾਦਰ ਕੀਤਾ ਗਿਆ ਹੈ।

ਆਜ਼ਾਦੀ ਘੁਲਾਟੀ ਪਰਿਵਾਰਾਂ ਨੇ ਕੀਤੀ ਨਾਅਰੇਬਾਜ਼ੀ

ਇਸ ਮੌਕੇ ਅਧਿਕਾਰੀ ਅਤੇ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਵਿਚਾਲੇ ਬਹਿਸ ਵੀ ਹੋਈ। ਅਧਿਕਾਰੀਆਂ ਨੇ ਪਰਿਵਾਰਾਂ ਨਾਲ ਗੱਲਬਾਤ ਵੀ ਕੀਤੀ ਪਰ ਕੋਈ ਮਸਲਾ ਹੱਲ ਨਾ ਹੋ ਸਕਿਆ। ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਇਹ ਸਨਮਾਨ ਘਰ ਨਹੀਂ ਲੈ ਕੇ ਜਾ ਰਹੇ ਹਨ। ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਨੇ ਸਨਮਾਨ ਵੀ ਉੱਥੇ ਹੀ ਸੁੱਟ ਦਿੱਤਾ।

Location: India, Punjab, Faridkot

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM
Advertisement