ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਉਕਤ ਔਰਤ ਵਿਰੁੱਧ ਅਪਸ਼ਬਦ ਭਾਸ਼ਾ ਦਾ ਇਸਤੇਮਾਲ ਕੀਤਾ
Ludhiana News : ਲੁਧਿਆਣਾ ਦੇ ਪਿੰਡ ਪਾਇਲ ਦੇ ਰਹਿਣ ਵਾਲੇ ਜੁੱਤੀ ਕਾਰੋਬਾਰੀ ਇੰਦਰਪ੍ਰੀਤ ਸਿੰਘ ਉਰਫ ਹਨੀ ਸੇਠੀ ਅਤੇ ਉਸ ਦੇ ਦੋਸਤ ਅਵੀ ਸਿੱਧੂ ਖਿਲਾਫ ਥਾਣਾ ਦੁੱਗਰੀ ਦੀ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਅਵੀ ਸਿੱਧੂ ਇੰਗਲੈਂਡ ਵਿੱਚ ਰਹਿੰਦਾ ਹੈ। ਹਨੀ ਸੇਠੀ ਅਤੇ ਅਵੀ 'ਤੇ ਆਰੋਪ ਹੈ ਕਿ ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਨਵਜੋਤ ਨਾਂ ਦੀ ਔਰਤ ਵਿਰੁੱਧ ਅਪਸ਼ਬਦ ਭਾਸ਼ਾ ਦਾ ਇਸਤੇਮਾਲ ਕੀਤਾ ਹੈ।
ਆਰੋਪੀਆਂ ’ਤੇ ਮਹਿਲਾ ਨਵਜੀਤ ਕੌਰ ਨੂੰ ਬਲੈਕਮੇਲ ਕਰਨ ਦਾ ਆਰੋਪ ਹੈ। ਔਰਤ ਨਵਜੀਤ ਕੌਰ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਮਾਮਲੇ ਦੀ ਜਾਂਚ ਤੋਂ ਬਾਅਦ ਪੁਲਿਸ ਨੇ ਦੋਸ਼ੀ ਹਨੀ ਸੇਠੀ ਅਤੇ ਉਸਦੇ ਦੋਸਤ ਅਵੀ ਦੇ ਖਿਲਾਫ ਐੱਫ.ਆਈ.ਆਰ. ਦਰਜ ਕੀਤੀ ਹੈ।
ਅਸ਼ਲੀਲ ਫੋਟੋਆਂ ਅਤੇ ਵੀਡੀਓ ਸ਼ੇਅਰ ਕਰਨ ਦੀ ਦਿੱਤੀ ਧਮਕੀ
ਐਸਐਚਓ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਜਦੋਂ ਮਹਿਲਾ ਨਵਜੀਤ ਕੌਰ ਦੀ ਸ਼ਿਕਾਇਤ ’ਤੇ ਜਾਂਚ ਕੀਤੀ ਗਈ ਤਾਂ ਦੋਵੇਂ ਮੁਲਜ਼ਮ ਹਨੀ ਸੇਠੀ ਅਤੇ ਅਵੀ ਨੂੰ ਦੋਸ਼ੀ ਪਾਇਆ ਗਿਆ। ਔਰਤ ਨੇ ਪੁਲਸ ਨੂੰ ਦੱਸਿਆ ਕਿ ਆਰੋਪੀ ਹਨੀ ਸੇਠੀ ਅਤੇ ਅਵੀ ਉਸ ਨੂੰ ਬਲੈਕਮੇਲ ਕਰਦੇ ਸਨ। ਉਹ ਉਸ ਦੀਆਂ ਅਸ਼ਲੀਲ ਫੋਟੋਆਂ ਫੇਸਬੁੱਕ 'ਤੇ ਪਾਉਣ ਦੀ ਧਮਕੀ ਦੇ ਕੇ ਪੈਸੇ ਦੀ ਮੰਗ ਕਰ ਰਹੇ ਹਨ।
ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ
ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਨਵਜੀਤ ਕੌਰ ਮੁਤਾਬਕ ਅਵੀ ਨੇ ਉਸ ਨੂੰ ਪੋਰਨ ਸਟਾਰ ਵੀ ਕਿਹਾ ਹੈ। ਆਰੋਪੀ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਕਿ ਉਹ ਜਲਦ ਹੀ ਆਪਣੀ ਅਸ਼ਲੀਲ ਵੀਡੀਓ ਲੋਕਾਂ ਨਾਲ ਸ਼ੇਅਰ ਕਰੇਗਾ। ਨਵਜੀਤ ਨੇ ਕਿਹਾ ਕਿ ਆਰੋਪੀਆਂ ਨੇ ਉਸ ਦਾ ਅਕਸ ਖਰਾਬ ਕੀਤਾ ਹੈ।
ਦੱਸ ਦੇਈਏ ਕਿ ਹਨੀ ਸੇਠੀ ਸੋਸ਼ਲ ਮੀਡੀਆ 'ਤੇ ਕਿਸੇ ਨਾ ਕਿਸੇ ਮਾਮਲੇ ਨੂੰ ਲੈ ਕੇ ਅਕਸਰ ਵਿਵਾਦਾਂ 'ਚ ਰਹਿੰਦੇ ਹਨ। ਹਾਲ ਹੀ 'ਚ ਲੁਧਿਆਣਾ ਦੇ ਜੁੱਤੀ ਕਾਰੋਬਾਰੀ ਗੁਰਵਿੰਦਰ ਸਿੰਘ ਪ੍ਰਿੰਕਲ ਅਤੇ ਹਨੀ ਸੇਠੀ ਵਿਚਾਲੇ ਸੋਸ਼ਲ ਮੀਡੀਆ 'ਤੇ ਕਾਫੀ ਵਿਵਾਦ ਹੋਇਆ ਸੀ। ਮਾਮਲਾ ਇੰਨਾ ਵੱਧ ਗਿਆ ਕਿ ਉਹ ਸੋਸ਼ਲ ਮੀਡੀਆ 'ਤੇ ਇਕ-ਦੂਜੇ 'ਤੇ ਹਮਲਾ ਕਰਨ ਲਈ ਜਗ੍ਹਾ ਅਤੇ ਟਾਈਮ ਪਾਉਣ ਲੱਗੇ।