
Fazilka News: ਲਾਟਰੀ ਵੇਚਣ ਵਾਲੇ ਦੁਕਾਨਦਾਰ ਨੇ ਵੀ ਮਾਮਲਾ ਰੱਖਿਆ ਗੁਪਤ
The borrower won the lottery Fazilka News in punjabi : ਫਾਜ਼ਿਲਕਾ 'ਚ ਇਕ ਕਰਜ਼ਾ ਲੈਣ ਵਾਲੇ ਨੇ 2.25 ਲੱਖ ਰੁਪਏ ਦੀ ਲਾਟਰੀ ਜਿੱਤੀ ਹੈ ਪਰ ਉਹ ਕੈਮਰੇ ਦੇ ਸਾਹਮਣੇ ਨਹੀਂ ਆਉਣਾ ਚਾਹੁੰਦਾ। ਲਾਟਰੀ ਵੇਚਣ ਵਾਲੇ ਦਾ ਕਹਿਣਾ ਹੈ ਕਿ ਉਕਤ ਵਿਅਕਤੀ ਪਹਿਲਾਂ ਹੀ ਲੱਖਾਂ ਰੁਪਏ ਦਾ ਕਰਜ਼ਦਾਰ ਹੈ। ਉਹ ਕੈਮਰੇ ਦੇ ਸਾਹਮਣੇ ਨਹੀਂ ਆਉਣਾ ਚਾਹੁੰਦਾ। ਕਿਉਂਕਿ ਕੈਮਰੇ ਦੇ ਸਾਹਮਣੇ ਹੋਣ ਨਾਲ ਉਸ ਦੇ ਪੈਸਿਆਂ ਦੇ ਲੈਣ-ਦੇਣ 'ਤੇ ਅਸਰ ਪਵੇਗਾ।
ਇਹ ਵੀ ਪੜ੍ਹੋ: Attari Border News: ਅਟਾਰੀ ਬਾਰਡਰ 'ਤੇ ਮਨਾਇਆ ਗਿਆ ਆਜ਼ਾਦੀ ਦਿਵਸ, ਪਾਕਿਸਤਾਨ ਜਵਾਨਾਂ ਨੇ ਮਠਿਆਈ ਦੇ ਕੇ ਕਰਵਾਇਆ ਮੂੰਹ ਮਿੱਠਾ
ਜਾਣਕਾਰੀ ਦਿੰਦੇ ਹੋਏ ਲਾਟਰੀ ਵਿਕਰੇਤਾ ਬੌਬੀ ਨੇ ਦੱਸਿਆ ਕਿ ਉਸ ਦੀ ਦੁਕਾਨ ਤੋਂ ਲਗਾਤਾਰ ਲਾਟਰੀਆਂ ਲੱਗ ਰਹੀਆਂ ਹਨ ਅਤੇ ਲੱਖਾਂ ਅਤੇ ਕਰੋੜਾਂ ਰੁਪਏ ਦੇ ਇਨਾਮ ਜਿੱਤੇ ਜਾ ਰਹੇ ਹਨ। 2 ਦਿਨ ਪਹਿਲਾਂ ਜਿੱਤੇ ਗਏ 2.25 ਲੱਖ ਰੁਪਏ ਦੇ ਇਨਾਮ ਤੋਂ ਬਾਅਦ ਇੱਕ ਵਾਰ ਫਿਰ ਨਾਗਾਲੈਂਡ ਸਟੇਟ ਲਾਟਰੀ ਦਾ ਇੱਕ ਹੋਰ ਇਨਾਮ ਜਿੱਤਿਆ ਗਿਆ ਹੈ ਪਰ ਲਾਟਰੀ ਜਿੱਤਣ ਵਾਲਾ ਕਰਜ਼ਦਾਰ ਹੈ। ਜਿਸ ਦਾ ਲੱਖਾਂ ਰੁਪਏ ਦਾ ਲੈਣ-ਦੇਣ ਅਜੇ ਬਾਕੀ ਹੈ। ਇਸ ਲਈ ਉਹ ਕੈਮਰੇ ਦੇ ਸਾਹਮਣੇ ਨਹੀਂ ਆਉਣਾ ਚਾਹੁੰਦਾ। ਹਾਲਾਂਕਿ ਉਸ ਨੇ 2.25 ਲੱਖ ਰੁਪਏ ਦੀ ਲਾਟਰੀ ਜਿੱਤੀ ਹੈ।
ਇਹ ਵੀ ਪੜ੍ਹੋ: Tractor March: ਸੁਤੰਤਰਤਾ ਦਿਵਸ ਮੌਕੇ ਕਿਸਾਨਾਂ ਵਲੋਂ ਕੱਢਿਆ ਜਾ ਰਿਹਾ ਟਰੈਕਟਰ ਮਾਰਚ
ਲਾਟਰੀ ਜੇਤੂ ਦਾ ਕਹਿਣਾ ਹੈ ਕਿ ਕੈਮਰਿਆਂ ਦੇ ਸਾਹਮਣੇ ਹੋਣ ਨਾਲ ਉਸ ਦੇ ਲੈਣ-ਦੇਣ 'ਤੇ ਅਸਰ ਪਵੇਗਾ। ਹਾਲਾਂਕਿ ਵੱਡੇ ਇਨਾਮ ਦੀ ਉਡੀਕ ਕਰਦੇ ਹੋਏ ਉਕਤ ਵਿਅਕਤੀ ਨੇ 2.5 ਕਰੋੜ ਰੁਪਏ ਦੀ ਲਾਟਰੀ ਟਿਕਟ ਖਰੀਦੀ ਹੈ। ਲਾਟਰੀ ਵੇਚਣ ਵਾਲੇ ਬੌਬੀ ਦਾ ਕਹਿਣਾ ਹੈ ਕਿ ਫਿਰ ਉਸ ਨੂੰ ਵੀ ਆਪਣੇ ਗਾਹਕ ਦਾ ਸਮਰਥਨ ਕਰਦੇ ਹੋਏ ਇਸ ਮਾਮਲੇ ਨੂੰ ਗੁਪਤ ਰੱਖਣਾ ਪਵੇਗਾ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
(For more Punjabi news apart from The borrower won the lottery Fazilka News in punjabi , stay tuned to Rozana Spokesman)