
Beas River Bridge Crack : ਵੱਡੇ ਵਾਹਨਾਂ ਦੇ ਪੁਲ ਤੋਂ ਲੰਘਣ 'ਤੇ ਰੋਕ, ਪੁਲ ਦੇ ਆਲੇ-ਦੁਆਲੇ ਪੁਲਿਸ ਕੀਤੀ ਗਈ ਤਾਇਨਾਤ
Beas River Bridge Crack News in Punjabi : ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਪੈ ਰਹੇ ਮੀਂਹ ਅਤੇ ਬੱਦਲ ਫਟਣ ਦੀਆਂ ਘਟਨਾਵਾਂ ਕਾਰਨ ਪੌਂਗ ਡੈਮ ਦੇ ਫਲੱਡ ਗੇਟ ਖੋਲ੍ਹਣ ਕਰਕੇ ਬਿਆਸ ਦਰਿਆ ਦਾ ਪਾਣੀ ਖ਼ਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਿਆ।
ਪਾਣੀ ਦੇ ਤੇਜ਼ ਦੇ ਵਹਾਅ ਕਾਰਨ ਬਿਆਸ ਦਰਿਆ ਦੇ ਮੁਕੇਰੀਆਂ ਦੇ ਧਨੋਆ ਪੱਤਣ ਪੁਲ ’ਚ ਦਰਾਰ ਪੈ ਗਈ ਹੈ। ਬਿਆਸ ਦਰਿਆ 'ਚ ਪਾਣੀ ਦੇ ਤੇਜ਼ ਦੇ ਵਹਾਅ ਕਾਰਨ ਪੁਲ ’ਤੇ ਪਈ ਦਰਾਰ ਕਾਰਨ ਪੁਲ ਦੇ ਆਲੇ-ਦੁਆਲੇ ਪੁਲਿਸ ਤਾਇਨਾਤ ਕੀਤੀ ਗਈ। ਪੁਲ ’ਤੇ ਵੱਡੇ ਵਾਹਨਾਂ ਲੰਘਣ 'ਤੇ ਰੋਕ ਲਗਾ ਦਿੱਤੀ ਗਈ ਹੈ।
(For more news apart from Crack in bridge due to high water flow in Beas River News in Punjabi, stay tuned to Rozana Spokesman)