Bathinda News : ਆਪਰੇਸ਼ਨ ਸੰਧੂਰ ਦੇ ਹੀਰੋ ਗਰੁੱਪ ਕੈਪਟਨ ਰਣਜੀਤ ਸਿੰਘ ਸਿੱਧੂ ਨੂੰ ਵੀਰ ਚੱਕਰ ਮਿਲਣ 'ਤੇ ਪਰਿਵਾਰ 'ਚ ਖੁਸ਼ੀ ਦਾ ਮਾਹੌਲ

By : BALJINDERK

Published : Aug 15, 2025, 7:28 pm IST
Updated : Aug 15, 2025, 7:28 pm IST
SHARE ARTICLE
ਆਪਰੇਸ਼ਨ ਸੰਧੂਰ ਦੇ ਹੀਰੋ ਗਰੁੱਪ ਕੈਪਟਨ ਰਣਜੀਤ ਸਿੰਘ ਸਿੱਧੂ ਨੂੰ ਵੀਰ ਚੱਕਰ ਮਿਲਣ 'ਤੇ ਪਰਿਵਾਰ 'ਚ ਖੁਸ਼ੀ ਦਾ ਮਾਹੌਲ
ਆਪਰੇਸ਼ਨ ਸੰਧੂਰ ਦੇ ਹੀਰੋ ਗਰੁੱਪ ਕੈਪਟਨ ਰਣਜੀਤ ਸਿੰਘ ਸਿੱਧੂ ਨੂੰ ਵੀਰ ਚੱਕਰ ਮਿਲਣ 'ਤੇ ਪਰਿਵਾਰ 'ਚ ਖੁਸ਼ੀ ਦਾ ਮਾਹੌਲ

Bathinda News : ਪਿਤਾ ਗੁਰਮੀਤ ਸਿੰਘ ਪੁੱਤਰ ਦੀਆਂ ਪ੍ਰਾਪਤੀਆਂ ਬਾਰੇ ਕੀਤੀ ਖਾਸ ਗੱਲਬਾਤ  

 Bathinda News in Punjabi : ਜ਼ਿਲ੍ਹਾ ਬਠਿੰਡਾ ਦੇ ਪਿੰਡ ਰਾਏਕੇ ਕਲਾ ਦੇ ਜੰਮ ਪਲ ਗਰੁੱਪ ਕੈਪਟਨ ਰਣਜੀਤ ਸਿੰਘ ਸਿੱਧੂ ਨੂੰ ਵੀ ਚੱਕਰ ਮਿਲਣ ’ਤੇ ਖੁਸ਼ੀ ਜਾਹਿਰ ਕਰਦਿਆਂ ਪਿਤਾ ਗੁਰਮੀਤ ਸਿੰਘ  ਕਿਹਾ ਕਿ ਉਹਨਾਂ ਦੇ ਪੁੱਤਰ ਕੈਪਟਨ ਰਣਜੀਤ ਸਿੰਘ ਨੇ ਮੁਢਲੀ ਸਿੱਖਿਆ ਗਿੱਦੜਬਾਹਾ ਦੇ ਮਾਲਵਾ ਸਕੂਲ ਤੋਂ ਪ੍ਰਾਪਤ ਕੀਤੀ ਹੈ। ਉਹ ਸ਼ੁਰੂ ਤੋਂ ਹੀ ਪੜ੍ਹਾਈ ਵਿੱਚ ਕਾਫੀ ਹੁਸ਼ਿਆਰ ਸਨ। ਤਿੰਨ ਸਾਲ 1986-86 ਵਿੱਚ ਇਹਨਾਂ ਨੇ ਮਾਲਵਾ ਸਕੂਲ ’ਚ ਪੜ੍ਹਾਈ ਸ਼ੁਰੂ ਕੀਤੀ। ਇਹਨਾਂ ਨੇ ਉਸ ਤੋਂ ਬਾਅਦ ਇਹਨਾਂ ਦੀ ਐਨਡੀਏ ਵਿੱਚ ਸਿਲੈਕਸ਼ਨ ਹੋ ਗਈ ਤਿੰਨ ਸਾਲ ਪੂਣੇ ਦੇ ਵਿੱਚ ਪੜ੍ਹਾਈ ਕੀਤੀ ਫਿਰ ਇੱਕ ਸਾਲ ਟ੍ਰੇਨਿੰਗ ਤੋਂ ਬਾਅਦ ਇੱਕ ਸਾਲ ਯੂਕੇ ਗਏ।

1

ਪਿਤਾ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਨੇ ਸਭ ਤੋਂ ਜ਼ਿਆਦਾ ਮਿਗ ਜਹਾਜ ਉਡਾਇਆ ਤਿੰਨ ਸਾਲ ਇਹਨਾਂ ਦੀ ਡਿਊਟੀ ਰਾਜਸਥਾਨ ਅਤੇ ਉਸ ਤੋਂ ਬਾਅਦ ਪਠਾਨਕੋਟ ਫਿਰ ਸਿਰਸਾ ਦੇ ਵਿੱਚ ਸਕੋਈ ਜਹਾਜ਼ ਚਲਾਇਆ। ਜਦੋਂ ਪਠਾਨਕੋਟ ਏਅਰਵੇਜ਼ ਤੇ ਅਟੈਕ ਹੋਇਆ ਉਦੋਂ ਬੇਟੀ ਦੀ ਡਿਊਟੀ ਪਠਾਨਕੋਟ ਉਸ ਟਾਈਮ ਮਿਗ 21 ਚਲਾਉਂਦੇ ਸੀ ਫਿਰ 10 ਮਹੀਨੇ ਦੀ ਟ੍ਰੇਨਿੰਗ ਲਈ ਬੇਟਾ ਫ਼ਰਾਂਸ ਚਲਾ ਗਿਆ ਉਥੋਂ ਰਿਫਾਲ ਜਹਾਜ਼ ਨੂੰ ਉਡਾ ਕੇ ਭਾਰਤ ਲਿਆਇਆ ਸੀ। 

ਮੈਂ ਸਿੰਚਾਈ ਵਿਭਾਗ ਤੋਂ ਰਿਟਾਇਰਡ ਹਾਂ ਮੇਰੇ ਪਰਿਵਾਰ ’ਚ ਬੇਟਾ ਬੇਟੀ ਅਤੇ ਅਸੀਂ ਪਤੀ ਪਤਨੀ ਹਾਂ ਬੇਟੀ ਵਿਦੇਸ਼ ਦੇ ਵਿੱਚ ਮੇਰੇ ਬੇਟੇ ਦੇ ਇਹ ਸੁਪਨੇ ਦੇ ਪਿੱਛੇ ਮਾਲਵਾ ਸਕੂਲ ਦਾ ਬਹੁਤ ਵੱਡਾ ਹੱਥ ਹੈ। ਜਿਨਾਂ ਦੀ ਪ੍ਰੇਰਨਾ ਸਦਕਾ ਅੱਜ ਉਹ ਇਸ ਮੁਕਾਮ ’ਤੇ ਹੈ। 

1

ਦੂਜੇ ਪਾਸੇ ਮਾਲਵਾ ਸਕੂਲ ਦੇ ਵਾਈਸ ਪ੍ਰਿੰਸੀਪਲ ਜਸਬੀਰ ਸਿੰਘ ਬਰਾੜ ਦਾ ਕਹਿਣਾ ਹੈ ਕਿ ਇਸ ਅਵਾਰਡ ਮਿਲਣ ਦੇ ਨਾਲ ਸਿਰਫ ਸਾਡੇ ਸਕੂਲ ਦਾ ਨਾਂ ਰੌਸ਼ਨ ਨਹੀਂ ਹੋਇਆ ਬਲਕਿ ਪੂਰੇ ਦੇਸ਼ ਭਰ ਵਿੱਚ ਸਾਡੇ ਪੰਜਾਬੀਆਂ ਨੂੰ ਮਾਨ ਮਿਲਿਆ ਹੈ। ਰਣਜੀਤ ਸਿੰਘ ਸ਼ੁਰੂ ਤੋਂ ਹੀ ਪੜ੍ਹਾਈ ਵਿੱਚ ਬਹੁਤ ਜ਼ਿਆਦਾ ਹੁਸ਼ਿਆਰ ਸਨ ਜਿਨ੍ਹਾਂ ਨੇ ਪਹਿਲੀ ਕਲਾਸ ਤੋਂ ਬਾਰਵੀਂ ਕਲਾਸ ਤੱਕ ਇੱਥੇ ਪੜ੍ਹਾਈ ਕੀਤੀ ਹੈ।

 (For more news apart from Joy in family as Operation Sandhur hero Group Captain Ranjit Singh Sidhu receives Vir Chakra News in Punjabi, stay tuned to Rozana Spokesman)

 

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement