Punjab News: ਦੇਸ਼ ਲਈ ਸਭ ਤੋਂ ਵੱਧ ਕੁਰਬਾਨੀਆਂ ਦੇਣ ਵਾਲਾ ਸੂਬਾ ਹੈ ‘ਪੰਜਾਬ'
Published : Aug 15, 2025, 12:26 pm IST
Updated : Aug 15, 2025, 12:30 pm IST
SHARE ARTICLE
Punjab state is most sacrifices for the country News
Punjab state is most sacrifices for the country News

ਦੇਸ਼ ਭਰ 'ਚ ਵੀਰ ਨਾਰੀਆਂ ਦੀ ਗਿਣਤੀ 6,98,252 ਲੱਖ , ਦੂਜੇ 'ਤੇ ਕੇਰਲ ਅਤੇ ਤੀਜੇ 'ਤੇ ਉਤਰ ਪ੍ਰਦੇਸ਼

Punjab news: ਪੰਜਾਬ ਇੱਕ ਵਾਰ ਫਿਰ ਦੇਸ਼ ਭਰ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਹੈ ਕਿਉਂਕਿ ਦੇਸ਼ ਭਗਤੀ ਦੇ ਮਾਮਲੇ ਵਿੱਚ, ਸੂਬੇ ਦਾ ਕੋਈ ਮੁਕਾਬਲਾ ਨਹੀਂ ਹੈ। ਦੇਸ਼ ਲਈ ਖ਼ੁਸ਼ੀ-ਖ਼ੁਸ਼ੀ ਕੁਰਬਾਨੀਆਂ ਦੇਣ ਵਾਲੇ ਜਵਾਨਾਂ ਦੇ ਮਾਮਲੇ ਵਿੱਚ ਪੰਜਾਬ ਸਾਰੇ ਸੂਬਿਆਂ ਤੋਂ ਅੱਗੇ ਹੈ। ਜਦੋਂ ਵੀ ਦੇਸ਼ ਦੀ ਰਾਖੀ ਕਰਨ ਦੀ ਗੱਲ ਆਉਂਦੀ ਹੈ ਤਾਂ ਪੰਜਾਬ ਸਭ ਤੋਂ ਅੱਗੇ ਹੁੰਦਾ ਹੈ। ਭਾਵੇਂ ਉਹ ਕਿਸਾਨੀ ਦਾ ਖੇਤਰ ਹੋਵੇ ਜਾਂ ਸਰਹੱਦ ’ਤੇ ਜੰਗ ਲੜ ਰਹੇ ਬਹਾਦਰ ਫ਼ੌਜੀਆਂ ਦਾ। ਆਜ਼ਾਦੀ ਤੋਂ ਪਹਿਲਾਂ ਦਾ ਸਮਾਂ ਹੋਵੇ ਜਾਂ ਆਜ਼ਾਦੀ ਦੇ ਬਾਅਦ ਦਾ ਪੰਜਾਬ ਨੇ ਹਮੇਸ਼ਾ ਹੀ ਅੱਗੇ ਹੋ ਕੇ ਦੇਸ਼ ਦੀ ਸੇਵਾ ਲਈ ਅਹਿਮ ਭੂਮਿਕਾ ਨਿਭਾਈ ਹੈ। ਭਾਰਤ ਦੀਆਂ ਤਿਨੋਂ ਸੈਨਾਵਾਂ ’ਚ ਪੰਜਾਬ ਦੇ ਨੌਜਵਾਨਾਂ ਦੀ ਵੱਖਰੀ ਹੀ ਪਹਿਚਾਣ ਹੁੰਦੀ ਹੈ। 

ਸਾਲ 2023 ਤਕ ਦੇ ਰੱਖਿਆ ਮੰਤਰਾਲੇ ਵਲੋਂ ਜਾਰੀ ਅੰਕੜਿਆਂ ਤੋਂ ਪਤਾ ਲੱਗਾ ਹੈ ਕਿ ਜੰਗ ਜਾਂ ਫ਼ੌਜੀ ਕਾਰਵਾਈਆਂ ਵਿੱਚ ਸ਼ਹੀਦ ਹੋਏ ਸੈਨਿਕਾਂ ਦੀਆਂ ਵਿਧਵਾਵਾਂ ਦੀ ਗਿਣਤੀ ਪੰਜਾਬ ਵਿੱਚ ਸਭ ਤੋਂ ਵੱਧ ਹੈ। ਫ਼ੌਜ ਵਿੱਚ ਉਨ੍ਹਾਂ ਨੂੰ ਵੀਰ ਨਾਰੀਆਂ ਵਜੋਂ ਸੰਬੋਧਿਤ ਕੀਤਾ ਜਾਂਦਾ ਹੈ। ਪੰਜਾਬ ਵਿੱਚ ਸਾਬਕਾ ਸੈਨਿਕਾਂ ਦੇ ਰਜਿਸਟਰਡ ਵੀਰ ਨਾਰੀਆਂ ਦੀ ਗਿਣਤੀ 74,253 ਹੈ। ਮੌਜੂਦਾ ਜੰਗ ਦੇ ਹਾਲਾਤਾਂ ਵਿਚ ਵੀ ਪੰਜਾਬ ਨੂੰ ਹੀ ਪਾਕਿਸਤਾਨ ਵਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਭਾਰਤੀ ਫ਼ੌਜ ਵਲੋਂ ਪਾਕਿਸਤਾਨ ਦੇ ਹਰ ਹਮਲੇ ਦਾ ਮੂੰਹਤੋੜ ਜਵਾਬ ਦਿਤਾ ਜਾ ਰਿਹਾ ਹੈ।  ਅੰਕੜਿਆਂ ਮੁਤਾਬਕ ਸ਼ਹੀਦਾਂ ਦੀਆਂ ਵਿਧਵਾਵਾਂ ਦੀ ਸਭ ਤੋਂ ਵੱਧ ਗਿਣਤੀ 74,253 ਪੰਜਾਬ ਵਿਚ ਹੈ। ਇਸ ਤੋਂ ਬਾਅਦ ਕੇਰਲ 69,507 ਨਾਲ ਦੂਜੇ ਅਤੇ ਉੱਤਰ ਪ੍ਰਦੇਸ਼ 68,815 ਨਾਲ ਤੀਜੇ ਸਥਾਨ ’ਤੇ ਹੈ। ਅੰਕੜਿਆਂ ਮੁਤਾਬਕ ਆਂਧਰਾ ਪ੍ਰਦੇਸ਼ ਵਿੱਚ 26,879 ਅਤੇ ਅਸਾਮ ਵਿੱਚ 10,700 ਵਿਧਵਾਵਾਂ ਹਨ।

ਦੇਸ਼ ਭਰ ਵਿੱਚ ਵੀਰ ਨਾਰੀਆਂ ਦੀ ਗਿਣਤੀ 6,98,252 ਲੱਖ 
ਰੱਖਿਆ ਮੰਤਰਾਲੇ ਦੇ ਅੰਕੜਿਆਂ ਅਨੁਸਾਰ, ਦੇਸ਼ ਦੇ ਉੱਤਰ-ਪੱਛਮੀ ਹਿੱਸੇ ਵਿੱਚ ਹਥਿਆਰਬੰਦ ਬਲਾਂ ਦੇ ਸੈਨਿਕਾਂ ਦੀਆਂ ਲਗਭਗ 3 ਲੱਖ ਵੀਰ ਨਾਰੀਆਂ ਹਨ। ਦੇਸ਼ ਭਰ ਵਿੱਚ ਵੀਰ ਨਾਰੀਆਂ ਦੀ ਗਿਣਤੀ 6,98,252 ਲੱਖ ਹੈ। ਜਿਨ੍ਹਾਂ ’ਚੋਂ, ਪੰਜਾਬ, ਹਰਿਆਣਾ, ਜੰਮੂ ਅਤੇ ਕਸ਼ਮੀਰ, ਰਾਜਸਥਾਨ, ਹਿਮਾਚਲ ਪ੍ਰਦੇਸ਼, ਦਿੱਲੀ, ਚੰਡੀਗੜ੍ਹ ਅਤੇ ਉੱਤਰਾਖੰਡ ਵਿੱਚ ’ਚ ਲਗਭਗ 2,99,314 ਵੀਰ ਨਾਰੀਆਂ ਰਹਿੰਦੀਆਂ ਹਨ। ਰੱਖਿਆ ਮੰਤਰਾਲੇ ਅਨੁਸਾਰ, ਵੀਰ ਨਾਰੀਆਂ ਦੀ ਇਸ ਗਿਣਤੀ ਵਿੱਚ ਨਾ ਸਿਰਫ਼ ਅਤਿਵਾਦ ਵਿਰੋਧੀ ਕਾਰਵਾਈਆਂ ਵਿੱਚ ਮਾਰੇ ਗਏ ਸੈਨਿਕਾਂ ਦੀਆਂ ਪਤਨੀਆਂ ਸ਼ਾਮਲ ਹਨ, ਸਗੋਂ ਇਸ ਵਿੱਚ ਉਨ੍ਹਾਂ ਵਿਧਵਾਵਾਂ ਦੀ ਗਿਣਤੀ ਵੀ ਸ਼ਾਮਲ ਹੈ ਜਿਨ੍ਹਾਂ ਦੇ ਸੈਨਿਕ ਪਤੀਆਂ ਦੀ ਮੌਤ ਕਿਸੇ ਹੋਰ ਕਾਰਨ ਕਰ ਕੇ ਹੋਈ ਸੀ।

ਵੀਰ ਨਾਰੀਆਂ ਦੀ ਗਿਣਤੀ ਵਿੱਚ ਕੇਰਲ ਦੂਜੇ ’ਤੇ, ਉੱਤਰ ਪ੍ਰਦੇਸ਼ ਤੀਜੇ ਸਥਾਨ ’ਤੇ 
ਹਥਿਆਰਬੰਦ ਬਲਾਂ ਦੇ ਜਵਾਨਾਂ ਦੀਆਂ ਵਿਧਵਾਵਾਂ ਦੀ ਗਿਣਤੀ ਪੰਜਾਬ ਵਿੱਚ ਸਭ ਤੋਂ ਵੱਧ ਹੈ। ਇੱਥੇ ਵੀਰ ਨਾਰੀਆਂ ਦੀ ਗਿਣਤੀ 74,253 ਹੈ ਜੋ ਕਿ ਇਨ੍ਹਾਂ ਦੀ ਕੁੱਲ ਗਿਣਤੀ ਦਾ 10.63 ਪ੍ਰਤੀਸ਼ਤ ਹੈ। ਕੇਰਲ ਦੂਜੇ ਸਥਾਨ ’ਤੇ ਹੈ, ਜਦੋਂ ਕਿ ਉੱਤਰ ਪ੍ਰਦੇਸ਼ ਤੀਜੇ ਸਥਾਨ ’ਤੇ ਹੈ। ਜੇਕਰ ਅਸੀਂ ਹਰਿਆਣਾ ਦੀ ਗੱਲ ਕਰੀਏ ਤਾਂ ਰੱਖਿਆ ਮੰਤਰਾਲੇ ਦੀ ਸੂਚੀ ਅਨੁਸਾਰ ਹਰਿਆਣਾ ਛੇਵੇਂ ਸਥਾਨ ’ਤੇ ਹੈ। ਇੱਥੇ ਸੈਨਿਕਾਂ ਦੀਆਂ ਵਿਧਵਾਵਾਂ ਦੀ ਗਿਣਤੀ 53,546 ਹੈ। ਉੱਤਰ-ਪੱਛਮੀ ਰਾਜ ਹਥਿਆਰਬੰਦ ਸੈਨਾਵਾਂ ਵਿੱਚ ਮਨੁੱਖੀ ਸ਼ਕਤੀ ਦੇ ਮਾਮਲੇ ਵਿੱਚ ਵੱਡਾ ਯੋਗਦਾਨ ਪਾਉਂਦੇ ਹਨ।

ਦੇਸ਼ ਭਰ ’ਚ ਫ਼ੌਜੀ ਵਿਧਵਾਵਾਂ ਦੀ ਗਿਣਤੀ
ਆਂਧਰਾ ਪ੍ਰਦੇਸ਼ : 25,852 , ਅਰੁਣਾਚਲ ਪ੍ਰਦੇਸ਼ : 226, ਅਸਾਮ : 9,166, ਬਿਹਾਰ : 11,788, ਛੱਤੀਸਗੜ੍ਹ : 1,543 ਦਿੱਲੀ : 14,029 ਗੋਆ : 477
ਗੁਜਰਾਤ : 5,049 ਹਰਿਆਣਾ : 53,546 ਹਿਮਾਚਲ ਪ੍ਰਦੇਸ਼ : 39,367 ਜੰਮੂ ਅਤੇ ਕਸ਼ਮੀਰ : 21,890 ਝਾਰਖੰਡ : 4,801 ਕਰਨਾਟਕ : 29,740 ਕੇਰਲਾ : 69,507 ਮਧਿਆ ਪ੍ਰਦੇਸ਼ : 11,910 ਮਹਾਰਾਸ਼ਟਰ : 65,000 ਮਣੀਪੁਰ : 2,113 ਮੇਘਾਲਿਆ : 1,440 ਮਿਜ਼ੋਰਮ : 2,699 ਨਾਗਾਲੈਂਡ : 939 ਓਡੀਸ਼ਾ : 4,509 ਪੰਜਾਬ : 74,253 ਰਾਜਸਥਾਨ : 44,665 ਸਿੱਕਮ : 416 ਤਾਮਿਲ ਨਾਡੂ : 58,864 ਤ੍ਰਿਪੁਰਾ : 705 ਤੇਲਨਾਗਾਨਾ : 7,072 ਉੱਤਰਾਖੰਡ : 48,924 ਉੱਤਰ ਪ੍ਰਦੇਸ਼ : 68,815 ਪੱਛਮੀ ਬੰਗਾਲ : 14,379 ਅੰਡੇਮਾਨ ਅਤੇ ਨਿਕੋਬਾਰ : 192 ਚੰਡੀਗੜ੍ਹ : 2,640 ਪੁਡੂਚੇਰੀ : 843 ਲਦਾਖ : 893
ਕੁੱਲ : 6,98,252

(For more news apart from PPunjab state is most sacrifices for the country News, stay tuned to Rozana Spokesman)~

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement