
ਹਾਈਕੋਰਟ ਦੀ ਇਕਹਿਰੀ ਬੈਂਚ ਵਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਰੈਲੀ ਲਈ ਦਿਤੀ ਗਈ ਇਜਾਜ਼ਤ ਦੇ ਫ਼ੈਸਲੇ ਦੇ ਵਿਰੁਧ ਪੰਜਾਬ ਸਰਕਾਰ ਥੋੜ੍ਹੀ ਦੇਰ ਵਿਚ ਦੋਹਰੀ ਬੈਂਚ ਮੂਹਰੇ...
ਚੰਡੀਗੜ੍ਹ : ਹਾਈਕੋਰਟ ਦੀ ਇਕਹਿਰੀ ਬੈਂਚ ਵਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਰੈਲੀ ਲਈ ਦਿਤੀ ਗਈ ਇਜਾਜ਼ਤ ਦੇ ਫ਼ੈਸਲੇ ਦੇ ਵਿਰੁਧ ਪੰਜਾਬ ਸਰਕਾਰ ਥੋੜ੍ਹੀ ਦੇਰ ਵਿਚ ਦੋਹਰੀ ਬੈਂਚ ਮੂਹਰੇ ਚੁਣੌਤੀ ਦੇਣ ਜਾ ਰਹੀ ਹੈ। ਪੰਜਾਬ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਨੇ ਇਸ ਗੱਲ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਹਾਈਕੋਰਟ ਦੀ ਸਬੰਧਤ ਬੈਂਚ ਮੂਹਰੇ ਪੇਸ਼ ਹੋ ਕੇ ਅੱਜ ਹੀ ਸੁਣਵਾਈ ਦੀ ਬੇਨਤੀ ਕੀਤੀ ਜਾ ਰਹੀ ਹੈ।
Akali dal Faridkot Rally
ਜ਼ਿਕਰਯੋਗ ਹੈ ਕਿ ਇਕਹਿਰੀ ਬੈਂਚ ਦਾ ਹੁਕਮ ਅਜੇ ਸਾਢੇ 12 ਵਜੇ ਤਕ ਨਹੀਂ ਆਇਆ ਸੀ ਤੇ ਇਹ ਹੁਕਮ ਫਰੀਦਕੋਟ ਪ੍ਰਸ਼ਾਸਨ ਨੂੰ ਭੇਜਿਆ ਜਾਣਾ ਹੈ ਤੇ ਹੁਕਮ ਮਿਲਣ ਉਪਰੰਤ ਹੀ ਰੈਲੀ ਦਾ ਰਾਹ ਪੱਧਰਾ ਹੋ ਸਕੇਗਾ। ਹਾਲੇ ਕੁੱਝ ਸਮਾਂ ਪਹਿਲਾਂ ਹੀ ਹਾਈਕੋਰਟ ਦੀ ਇਕਹਿਰੀ ਬੈਂਚ ਨੇ ਅਕਾਲੀਆਂ ਨੂੰ ਫਰੀਦਕੋਟ ਵਿਚ ਰੈਲੀ ਕਰਨ ਦੀ ਇਜਾਜ਼ਤ ਦਿਤੀ ਹੈ, ਜਿਸ 'ਤੇ ਪੰਜਾਬ ਸਰਕਾਰ ਨੇ ਰੋਕ ਲਗਾ ਦਿਤੀ ਸੀ।