
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮਹਿਲਾ ਵਿੰਗ ਨੇ ਆਪਣੇ ਸੀਨੀਅਰ ਆਗੂ ਅਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ
ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮਹਿਲਾ ਵਿੰਗ ਨੇ ਆਪਣੇ ਸੀਨੀਅਰ ਆਗੂ ਅਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਸਿੱਧੀ ਚੁਨੌਤੀ ਦਿੰਦੇ ਹੋਏ ਵੰਗਾਰਿਆ ਹੈ ਕਿ ਵਿਧਾਨ ਸਭਾ ਚੋਣਾਂ ਮੌਕੇ ਜਿੰਨਾ ਔਰਤਾਂ ਦੇ ਸ਼ੋਸ਼ਣ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ, ਖਹਿਰਾ ਉਨ੍ਹਾਂ ਨੂੰ ਜਨਤਕ ਕਰਨ ਤਾਂ ਉਨ੍ਹਾਂ ਨੂੰ ਇਨਸਾਫ਼ ਅਤੇ ਦੋਸ਼ੀਆਂ ਨੂੰ ਸਜਾ ਦਵਾਈ ਜਾ ਸਕੇ।
ਜੇਕਰ ਖਹਿਰਾ ਅਜਿਹਾ ਨਹੀਂ ਕਰ ਸਕਦੇ ਤਾਂ ਉਹ ਆਪਣੀ ਨਿੱਜੀ ਕੁਰਸੀ ਦੀ ਲੜਾਈ ਲਈ ਔਰਤਾਂ ਨੂੰ ਹਥਿਆਰ ਨਾ ਬਣਾਉਣ ਅਤੇ ਔਰਤਾਂ ਵਰਗ ਤੋਂ ਮੁਆਫ਼ੀ ਮੰਗਣ।'ਆਪ' ਮੁੱਖ ਦਫ਼ਤਰ ਵੱਲੋਂ ਜਾਰੀ ਪ੍ਰੈੱਸ ਬਿਆਨ ਰਾਹੀਂ 'ਆਪ' ਮਹਿਲਾ ਵਿੰਗ ਪੰਜਾਬ ਦੀ ਪ੍ਰਧਾਨ ਮੈਡਮ ਰਾਜ ਲਾਲੀ ਗਿੱਲ, ਸਹਿ ਪ੍ਰਧਾਨ ਜੀਵਨਜੋਤ ਕੌਰ ਅੰਮ੍ਰਿਤਸਰ, ਦੁਆਬਾ ਜ਼ੋਨ ਦੀ ਪ੍ਰਧਾਨ ਰਾਜਵਿੰਦਰ ਕੌਰ,
Jivanjot Kaur ਮਾਲਵਾ ਜ਼ੋਨ-1 ਦੀ ਪ੍ਰਧਾਨ ਭੁਪਿੰਦਰ ਕੌਰ, ਮਾਲਵਾ ਜ਼ੋਨ-2 ਦੀ ਪ੍ਰਧਾਨ ਰਜਿੰਦਰਪਾਲ ਕੌਰ ਅਤੇ ਮਾਲਵਾ ਜ਼ੋਨ-3 ਦੀ ਪ੍ਰਧਾਨ ਕਰਮਜੀਤ ਕੌਰ ਪਟਿਆਲਾ ਨੇ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਵੱਲੋਂ ਬੀਤੇ ਕੱਲ੍ਹ ਤਲਵੰਡੀ ਸਾਬੋ 'ਚ ਆਪਣੀ ਹਲਕੀ-ਹੋਛੀ ਅਤੇ ਘਟੀਆ ਮਾਨਸਿਕਤਾ ਦਾ ਮੁਜ਼ਾਹਰਾ ਕਰਦੇ ਹੋਏ ਸਮੁੱਚੇ ਪੰਜਾਬ ਦੇ ਨਾਰੀ ਵਰਗ ਦਾ ਅਪਮਾਨ ਕੀਤਾ ਹੈ। ਇਸ ਲਈ ਸੁਖਪਾਲ ਸਿੰਘ ਖਹਿਰਾ ਜਾਂ ਤਾਂ ਜਿਨ੍ਹਾਂ ਔਰਤਾਂ ਦਾ ਚੋਣਾਂ ਮੌਕੇ ਸ਼ੋਸ਼ਣ ਹੋਇਆ ਹੈ ਅਤੇ ਜਿਨ੍ਹਾਂ ਨੇ ਕੀਤਾ ਹੈ,
Raj Lali Gill ਉਨ੍ਹਾਂ ਨੂੰ ਜਨਤਕ ਕਰਨ ਜਾਂ ਫਿਰ ਸਾਰੇ ਨਾਰੀ ਸਮਾਜ ਤੋਂ ਮੁਆਫ਼ੀ ਮੰਗਣ। ਮੈਡਮ ਰਾਜ ਲਾਲੀ ਗਿੱਲ ਅਤੇ ਜੀਵਨਜੋਤ ਕੌਰ ਨੇ ਸੁਖਪਾਲ ਸਿੰਘ ਖਹਿਰਾ 'ਤੇ ਤਿੱਖਾ ਸ਼ਬਦੀ ਹਮਲਾ ਬੋਲਦਿਆਂ ਕਿਹਾ, ''ਖਹਿਰਾ ਸਾਹਬ! ਕੀ ਇਹੋ ਤੁਹਾਡੀ ਪੰਜਾਬ ਅਤੇ ਪੰਜਾਬੀਅਤ ਬਚਾਉਣ ਦੀ ਲੜਾਈ ਹੈ? ਚੰਗਾ ਹੁੰਦਾ ਜੇਕਰ ਤੁਸੀਂ ਉਨ੍ਹਾਂ ਪੀੜਤ ਔਰਤਾਂ ਨੂੰ ਇਨਸਾਫ਼ ਲਈ ਬਣਦੀ ਕਾਨੂੰਨੀ ਲੜਾਈ ਲੜਦੇ ਅਤੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਂਦੇ।
ਪਰੰਤੂ ਤੁਸੀਂ ਆਪਣੀ ਹਲਕੀ ਰਾਜਨੀਤੀ ਚਮਕਾਉਣ ਲਈ ਪੰਜਾਬ ਦੀਆਂ ਸਾਰੀਆਂ ਧੀਆਂ-ਭੈਣਾਂ ਨੂੰ ਹੀ ਕਟਹਿਰੇ 'ਚ ਖੜ੍ਹਾ ਕਰ ਦਿੱਤਾ। ਤੁਸੀਂ ਪੰਜਾਬ ਦੇ ਲੋਕਾਂ ਅਤੇ ਸਾਰੀਆਂ ਧੀਆਂ-ਭੈਣਾਂ ਨੂੰ ਜਵਾਬ ਦਿਓ ਕਿ ਜਦੋਂ ਤੁਹਾਡੀ ਜਾਣਕਾਰੀ 'ਚ ਅਜਿਹੇ ਮਾਮਲੇ ਹਨ ਤਾਂ ਤੁਸੀਂ ਉਨ੍ਹਾਂ ਦੀ ਕਾਨੂੰਨੀ ਸਹਾਇਤਾ ਦੀ ਥਾਂ ਪੰਜਾਬ ਦੀਆਂ ਸਾਰੀਆਂ ਮਾਵਾਂ, ਭੈਣਾਂ ਅਤੇ ਧੀਆਂ ਦੀ ਇੱਜ਼ਤ ਸਟੇਜਾਂ ਅਤੇ ਮੀਡੀਆ 'ਚ ਉਛਾਲ ਦਿੱਤੀ। ਖਹਿਰਾ ਸਾਹਬ! ਜਿਸ ਦਿਨ ਦੀ ਤੁਹਾਡੀ ਵਿਰੋਧੀ ਧਿਰ ਦੇ ਨੇਤਾ ਵਾਲੀ ਕੁਰਸੀ ਖੁੱਸੀ ਹੈ,
ਤੁਹਾਡੀ ਜ਼ਮੀਰ ਉਸੇ ਦਿਨ ਹੀ ਕਿਉਂ ਜਾਗੀ ਹੈ? ਵਿਰੋਧੀ ਧਿਰ ਦਾ ਨੇਤਾ ਹੁੰਦੇ ਹੋਏ ਤੁਸੀਂ ਅਜਿਹੇ ਮਾਮਲਿਆਂ ਬਾਰੇ ਕਦੇ ਕਿਉਂ ਨਹੀਂ ਬੋਲੇ?'''ਆਪ' ਮਹਿਲਾ ਆਗੂਆਂ ਨੇ ਕਿਹਾ ਕਿ ਪਾਰਟੀ 'ਚ ਵੱਡੀ ਗਿਣਤੀ 'ਚ ਮਹਿਲਾਵਾਂ ਅਤੇ ਲੜਕੀਆਂ ਰਾਜਨੀਤਿਕ ਤੌਰ 'ਤੇ ਸਰਗਰਮ ਹਨ। ਬਹੁਤ ਸਾਰੀਆਂ ਲੜਕੀਆਂ ਦੇ ਤਾਂ ਅਜੇ ਵਿਆਹ ਵੀ ਨਹੀਂ ਹੋਏ। ਗੁਰੂ ਚਰਨ ਛੋਹ ਪ੍ਰਾਪਤ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਪਵਿੱਤਰ ਸਰਜਮੀਂ ਉੱਪਰ ਖੜੇ ਹੋ ਕੇ ਸੁਖਪਾਲ ਸਿੰਘ ਖਹਿਰਾ ਅਜਿਹਾ ਕੁਫ਼ਰ ਤੋਲ ਰਹੇ ਸਨ,
ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਸੀ ਕਿ ਤਲਵੰਡੀ ਸਾਬੋ ਦੀ 'ਆਪ' ਵਿਧਾਇਕ ਪ੍ਰੋ. ਬਲਜਿੰਦਰ ਕੌਰ ਅਤੇ ਬਠਿੰਡਾ ਦਿਹਾਤੀ ਤੋਂ 'ਆਪ' ਵਿਧਾਇਕ ਰੁਪਿੰਦਰ ਕੌਰ ਰੂਬੀ ਵੀ ਅਣਵਿਵਾਹਿਤ ਹਨ। ਇਸ ਲਈ ਸੁਖਪਾਲ ਖਹਿਰਾ ਦੱਸਣ ਕਿ ਉਹ ਅਜਿਹੀ ਬਿਆਨਬਾਜ਼ੀ ਕਰ ਕੇ ਕੀ ਸੁਨੇਹਾ ਦੇਣਾ ਚਾਹੁੰਦੇ ਹਨ ਅਤੇ ਕੀ ਖੱਟਣਾ ਚਾਹੁੰਦੇ ਹਨ। ਰਾਜ ਲਾਲੀ ਗਿੱਲ ਨੇ ਕਿਹਾ ਕਿ ਖਹਿਰਾ ਆਪਣੀ ਸਿਆਸੀ ਭੁੱਖ ਲਈ ਔਰਤਾਂ ਦੀ ਆੜ 'ਚ ਆਪਣਾ ਕੱਦ-ਰੁਤਬਾ ਉੱਪਰ ਚੁੱਕਣ ਵਾਲੀ ਗਿਰੀ ਹੋਈ ਰਾਜਨੀਤੀ ਤੋਂ ਬਾਝ ਆਉਣ।
'ਆਪ' ਮਹਿਲਾ ਵਿੰਗ ਨੇ ਕਿਹਾ ਕਿ ਸਭ ਤੋਂ ਪਹਿਲਾਂ ਖਹਿਰਾ ਆਪਣੇ ਦੋਸ਼ ਸਾਬਤ ਕਰਨ। ਜੇ ਉਹ ਆਪਣੇ ਬਿਆਨ ਨੂੰ ਸਾਬਤ ਨਹੀਂ ਕਰ ਸਕਦੇ ਤਾਂ ਪੰਜਾਬ ਨਾਲ ਸੰਬੰਧਿਤ ਸਾਰੀਆਂ ਮਾਵਾਂ, ਭੈਣਾਂ ਅਤੇ ਧੀਆਂ ਤੋਂ ਤੁਰੰਤ ਮੁਆਫ਼ੀ ਮੰਗਣ। ਕੁਰਸੀ ਦੇ ਲੋਭ-ਲਾਲਚ 'ਚ ਡੁੱਬੀ ਆਪਣੀ ਘਟੀਆ ਸਿਆਸਤ ਨੂੰ ਹਮੇਸ਼ਾ ਲਈ ਛੱਡ ਕੇ ਘਰੇ ਬੈਠਣ। ਪੰਜਾਬ ਦੇ ਅਣਖੀ ਲੋਕ ਖ਼ੁਦ ਹੀ ਪੰਜਾਬ ਅਤੇ ਪੰਜਾਬੀਅਤ ਨੂੰ ਬਚਾ ਲੈਣ ਲਈ ਸਮਰੱਥ ਹਨ, ਉਨ੍ਹਾਂ ਨੂੰ ਤੁਹਾਡੇ ਵਰਗੇ ਅਖੌਤੀ ਪਹਿਰੇਦਾਰ ਦੀ ਨਾ ਪਹਿਲਾਂ ਲੋੜ ਸੀ ਅਤੇ ਨਾ ਹੀ ਭਵਿੱਖ ਵਿਚ ਰਹੇਗੀ,
ਜੋ ਆਪਣੀ ਸੌੜੀ ਰਾਜਨੀਤੀ ਲਈ ਪੰਜਾਬ ਅਤੇ ਪੰਜਾਬੀਅਤ ਦੇ ਨਾ ਥੱਲੇ ਧੀਆਂ ਭੈਣਾਂ ਦੀ ਇੱਜ਼ਤ ਉਛਾਲ ਰਿਹਾ ਹੋਵੇ। 'ਆਪ' ਮਹਿਲਾ ਵਿੰਗ ਨੇ ਖਹਿਰਾ ਦੇ ਦੋਸ਼ਾਂ ਨੂੰ ਸਿਰੇ ਤੋਂ ਰੱਦ ਕਰਦੇ ਹੋਏ ਕਿਹਾ ਕਿ ਉਹ ਖਹਿਰਾ ਦੇ ਪਾਰਟੀ 'ਚ ਸ਼ਾਮਲ ਹੋਣ ਤੋਂ ਪਹਿਲਾਂ ਤੋਂ ਪਾਰਟੀ 'ਚ ਸਰਗਰਮ ਹਨ ਪਰੰਤੂ ਉਨ੍ਹਾਂ ਨੂੰ ਪਾਰਟੀ 'ਚ ਪੂਰਾ ਮਾਣ ਸਨਮਾਨ ਹਮੇਸ਼ਾ ਮਿਲਿਆ ਅਤੇ ਹੁਣ ਵੀ ਮਿਲ ਰਿਹਾ ਹੈ।