
- ਸਾਲਾਂ ਤੋਂ ਕਿਸਾਨਾਂ ਦੀ ਵੋਟ ਲੈਂਦੇ ਆ ਰਹੇ ਬਾਦਲ ਹੁਣ ਕਿਸਾਨਾਂ ਲਈ ਆਪਣੀ 4 ਵੋਟ ਵੀ ਨਹੀਂ ਦੇ ਰਹੇ - ਜਰਨੈਲ ਸਿੰਘ
ਚੰਡੀਗੜ੍ਹ / ਨਵੀਂ ਦਿੱਲੀ , 15 ਸਤੰਬਰ , 2020 - ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਤਿੰਨਾਂ ਖੇਤੀ ਆਰਡੀਨੈਂਸਾਂ ਨੂੰ ਖੇਤੀਬਾੜੀ ਅਤੇ ਕਿਸਾਨਾਂ ਲਈ ਹਤਿਆਰਾ ਦੱਸਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਸੰਸਦ ਦੇ ਅੰਦਰ ਅਤੇ ਬਾਹਰ ਇਨ੍ਹਾਂ ਦਾ ਵਿਰੋਧ ਕਰੇਗੀ ਅਤੇ ਕੱਲ੍ਹ ਸੰਸਦ ਵਿੱਚ ਇਸ ਦੇ ਖ਼ਿਲਾਫ਼ ਆਪਣਾ ਵੋਟ ਕਰੇਗੀ ਅਤੇ ਪੰਜਾਬ ਵਿੱਚ ਬਾਦਲਾਂ ਦੇ ਘਰ ਤੱਕ ਟਰੈਕਟਰ ਮਾਰਚ ਰਾਹੀਂ ਰੋਸ ਪ੍ਰਦਰਸ਼ਨ ਕਰੇਗੀ ।
Former MLA Jarnail Singh
ਭਗਵੰਤ ਮਾਨ ਪਾਰਟੀ ਹੈੱਡਕੁਆਟਰ ਤੋਂ ਪੰਜਾਬ ਦੇ ਪ੍ਰਭਾਰੀ ਅਤੇ ਵਿਧਾਇਕ ਜਰਨੈਲ ਸਿੰਘ ਦੇ ਨਾਲ ਇੱਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਇਹ ਬਿਲ ਖੇਤੀਬਾੜੀ ਖੇਤਰ ਦੇ ਨਿੱਜੀਕਰਨ ਅਤੇ ਬਰਬਾਦੀ ਵਾਲਾ ਕਦਮ ਹੈ। ਇਸ ਨਾਲ ਐਮਐਸਪੀ ਖ਼ਤਮ ਹੋ ਜਾਵੇਗਾ, ਨਿੱਜੀ ਖਿਡਾਰੀਆਂ ਨੂੰ ਖੁੱਲ੍ਹੀ ਛੋਟ ਮਿਲ ਜਾਵੇਗੀ।
Farmer protest
ਵੱਡੇ ਪੱਧਰ ਉੱਤੇ ਅਨਾਜ ਦਾ ਭੰਡਾਰਨ ਹੋਵੇਗਾ, ਜਿਸ ਦੇ ਨਾਲ ਕਾਲਾ-ਬਾਜ਼ਾਰੀ ਅਤੇ ਮਹਿੰਗਾਈ ਵਧੇਗੀ। ਕਿਸਾਨ ਮਾਲਕ ਹੋ ਕੇ ਵੀ ਮਜ਼ਦੂਰ ਬਣ ਜਾਵੇਗਾ। ਆੜ੍ਹਤੀ, ਟਰਾਂਸਪੋਰਟਰ, ਪੱਲੇਦਾਰ, ਮਜ਼ਦੂਰ ਅਤੇ ਟਰੈਕਟਰ ਇੰਡਸਟਰੀ ਨਾਲ ਸੰਬੰਧਿਤ ਲੋਕ ਸਾਰੇ ਬੇਰੁਜ਼ਗਾਰ ਹੋ ਜਾਣਗੇ। ਮਾਨ ਨੇ ਕਿਹਾ ਕਿ ਬਿਲ ਪੇਸ਼ ਹੁੰਦੇ ਸਮੇਂ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਦੀ ਗੈਰ ਹਾਜ਼ਰੀ ਪੰਜਾਬ ਵਿੱਚ ਕਿਸਾਨਾਂ ਨਾਲ ਗ਼ੱਦਾਰੀ ਦੇ ਰੂਪ ਦੇ ਤੌਰ ‘ਤੇ ਵੇਖੀ ਜਾ ਰਹੀ ਹੈ।
Harsimrat Kaur Badal
ਇਸ ਗੱਲ ਦਾ ਪੂਰੇ ਪੰਜਾਬ ਵਿੱਚ ਬਹੁਤ ਵਿਰੋਧ ਹੋ ਰਿਹਾ ਹੈ। ਇਸ ਤੋਂ ਪਹਿਲਾਂ ਜਦੋਂ ਕੈਬਨਿਟ ਵਿੱਚ ਇਹ ਬਿਲ ਆਇਆ ਸੀ ਤਾਂ ਹਰਸਿਮਰਤ ਕੌਰ ਨੇ ਵਿਰੋਧ ਨਹੀਂ ਕੀਤਾ । ਮਾਨ ਨੇ ਕਿਹਾ ਕਿ ਦਰਅਸਲ ਬਾਦਲਾਂ ਨੇ ਇੱਕ ਕੁਰਸੀ ਲਈ ਮੋਦੀ ਕੋਲ ਪੰਜਾਬ ਅਤੇ ਪੰਜਾਬ ਦੇ ਕਿਸਾਨਾਂ ਨੂੰ ਹੀ ਵੇਚ ਦਿੱਤਾ ਹੈ। ਜੇਕਰ ਉਨ੍ਹਾਂ ਕੋਲ ਹਿੰਮਤ ਹੈ ਤਾਂ ਉਹ ਇਸ ਬਿਲ ਦਾ ਵਿਰੋਧ ਕਰਨ।
PM Narendera Modi
ਭਗਵੰਤ ਮਾਨ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਅਸੀਂ ਹਰਸਿਮਰਤ ਕੌਰ ਦੇ ਘਰ ਦੇ ਬਾਹਰ ਟਰੈਕਟਰ ਮਾਰਚ ਕੱਢਾਂਗੇ, ਅਸੀਂ ਟਰੈਕਟਰ ਲੈ ਕੇ ਉਨ੍ਹਾਂ ਦੇ ਘਰ ਦੇ ਬਾਹਰ ਇਕੱਠੇ ਹੋਵਾਂਗੇ। ਮਾਨ ਨੇ ਕਿਹਾ ਕਿ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਏਅਰਪੋਰਟ ਵੇਚੇ, ਐਲਆਈਸੀ ਵੇਚੀ, ਬੈਂਕ ਵੇਚ ਦਿੱਤੇ, ਏਅਰ ਇੰਡੀਆ ਅਤੇ ਰੇਲਵੇ ਦਾ ਨਿੱਜੀਕਰਨ ਕਰ ਦਿੱਤਾ, ਹੁਣ ਕਿਸਾਨਾਂ ਤੋਂ ਖੇਤੀ ਨੂੰ ਵੀ ਖੋਹਿਆ ਜਾ ਰਿਹਾ ਹੈ। ਮਾਨ ਨੇ ਕਿਹਾ ਕਿ ਇਸ ਬਿੱਲਾਂ ਦੇ ਵਿਰੋਧ ਵਿੱਚ ਪੰਜਾਬ, ਹਰਿਆਣਾ, ਰਾਜਸਥਾਨ ਵਿੱਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ‘ਆਪ’ ਦਾ ਸਮਰਥਨ ਹੈ ।
Raosaheb Patil Danve
ਭਗਵੰਤ ਮਾਨ ਨੇ ਕਾਂਗਰਸ ਉੱਤੇ ਨਿਸ਼ਾਨਾ ਲਗਾਉਂਦੇ ਹੋਏ ਕਿਹਾ ਕਿ ਸੰਸਦ ਵਿੱਚ ਕੇਂਦਰੀ ਮੰਤਰੀ ਰਾਓ ਸਾਹਿਬ ਪਾਟਿਲ ਦਾਨਵੇ ਨੇ ਅਮਰਿੰਦਰ ਸਿੰਘ ਸਰਕਾਰ ਦੀ ਪੋਲ ਖੋਲ੍ਹਦੇ ਹੋਏ ਖ਼ੁਲਾਸਾ ਕੀਤਾ ਕਿ ਪੰਜਾਬ ਸਰਕਾਰ ਨੇ ਇਸ ਆਰਡੀਨੈਂਸਾਂ ਉੱਤੇ ਸਹਿਮਤੀ ਦਿੱਤੀ ਸੀ। ਪੰਜਾਬ ਦੇ ਮੁੱਖ ਮੰਤਰੀ ਇਸ ਟੀਮ ਦਾ ਹਿੱਸਾ ਸਨ ਅਤੇ ਉਨ੍ਹਾਂ ਨੇ ਇਸ ਲਈ ਸਹਿਮਤੀ ਦਿੱਤੀ ਸੀ। ਮੁੱਖ ਮੰਤਰੀ ਆਪਣਾ ਪੱਖ ਸਾਫ਼ ਕਰਨ ਅਤੇ ਦੱਸਣ ਕਿ ਉਹ ਕਿਸਾਨਾਂ ਦੇ ਨਾਲ ਹਨ ਜਾਂ ਇਸ ਬਿਲ ਦੇ ਹੱਕ ਵਿਚ ਹਨ?
Captain Amarinder Singh
ਮਾਨ ਨੇ ਕਿਹਾ ਕਿ ਅਸੀਂ ਇਸ ਦਾ ਵਿਰੋਧ ਕਰਾਂਗੇ ਅਤੇ ਮੈਂ (ਮਾਨ) ਪੰਜਾਬ ਦੇ ਸੰਸਦਾਂ ਨੂੰ ਅਪੀਲ ਕਰਨਾ ਚਾਹੁੰਦਾ ਹਾਂ, ਕਿ ਜਿੰਨਾ ਨੇ ਪੰਜਾਬ ਦੀ ਮਿੱਟੀ ਦਾ ਅਨਾਜ ਖਾਧਾ ਹੈ ਉਹ ਇਸ ਦੇ ਵਿਰੋਧ ਵਿੱਚ ਵੋਟ ਕਰਨ। ਕੱਲ੍ਹ ਉਨ੍ਹਾਂ ਦੀ ਵਫ਼ਾਦਾਰੀ ਦੀ ਘੜੀ ਹੈ, ਕੱਲ੍ਹ ਪਤਾ ਚੱਲੇਗਾ ਕਿ ਉਹ ਪੰਜਾਬ ਦੀ ਮਿੱਟੀ ਲਈ ਵਫ਼ਾਦਾਰ ਹਨ ਜਾਂ ਨਹੀਂ ।
Jarnail Singh
ਜਰਨੈਲ ਸਿੰਘ ਨੇ ਕਿਹਾ ਕਿ ਜੈ ਜਵਾਨ ਅਤੇ ਜੈ ਕਿਸਾਨ ਦੇ ਨਾਅਰੇ ਲਗਾਉਣ ਵਾਲੇ ਦੇਸ਼ ਵਿੱਚ ਕਿਸਾਨਾਂ ਦੀ ਬਦਹਾਲੀ ਦਾ ਜੋ ਦੌਰ ਸ਼ੁਰੂ ਹੋਇਆ ਹੈ, ਉਹ ਬਹੁਤ ਹੀ ਦੁਖਦ ਅਤੇ ਨਿਰਾਸ਼ਾਜਨਕ ਹੈ। ਅਕਾਲੀ ਦਲ ਬਾਦਲ ਦੀ ਭਾਗੀਦਾਰੀ ਵਾਲੀ ਮੋਦੀ ਸਰਕਾਰ ਕਿਸਾਨਾਂ ਉੱਤੇ ਇਹ ਜ਼ੁਲਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਬਾਦਲਾਂ ਨੂੰ ਕਿਸਾਨਾਂ ਨੇ ਹੁਣ ਤੱਕ ਅਣਗਿਣਤ ਵਾਰ ਵੋਟ ਦਿੱਤੀ, ਪਰ ਅੱਜ ਜਦੋਂ ਪੰਜਾਬ ਦੇ ਕਿਸਾਨਾਂ ਨੂੰ ਉਨ੍ਹਾਂ ਦੀ ਜ਼ਰੂਰਤ ਪਈ, ਤਾਂ ਇਹ 4 ਸੰਸਦ ਆਪਣੇ 4 ਵੋਟ ਵੀ ਕਿਸਾਨਾਂ ਨੂੰ ਦੇਣ ਤੋਂ ਭੱਜ ਰਹੇ ਹਨ। ਉਨ੍ਹਾਂ ਨੇ ਨੇ ਕਿਹਾ ਕਿ ‘ਆਪ’ ਹਮੇਸ਼ਾ ਕਿਸਾਨਾਂ ਦੇ ਨਾਲ ਖੜੀ ਰਹੇਗੀ ਹੈ ਅਤੇ ਕਿਸਾਨਾਂ ਦੇ ਹੱਕ ਲਈ ਸੰਘਰਸ਼ ਕਰਦੀ ਰਹੇਗੀ ।