ਪੁਲਿਸ ਕਮਿਸ਼ਨਰ ਵਲੋਂ ਬਹਾਦਰ ਕੁਸੁਮ ਦਾ ਸਮਾਰਟ ਫ਼ੋਨ ਅਤੇ ਪ੍ਰਸ਼ੰਸਾ ਪੱਤਰ ਨਾਲ ਸਨਮਾਨ
Published : Sep 15, 2020, 11:38 pm IST
Updated : Sep 15, 2020, 11:38 pm IST
SHARE ARTICLE
image
image

ਪੁਲਿਸ ਕਮਿਸ਼ਨਰ ਵਲੋਂ ਬਹਾਦਰ ਕੁਸੁਮ ਦਾ ਸਮਾਰਟ ਫ਼ੋਨ ਅਤੇ ਪ੍ਰਸ਼ੰਸਾ ਪੱਤਰ ਨਾਲ ਸਨਮਾਨ

ਜਲੰਧਰ, 15 ਸਤੰਬਰ  ( ਲਖਵਿੰਦਰ ਸਿੰਘ ਲੱਕੀ): ਬੀਤੀ 30 ਅਗੱਸਤ ਨੂੰ 15 ਸਾਲਾ ਕੁਸੁਮ, ਜਿਸ ਕੋਲੋਂ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਮੋਬਾਈਲ ਖੋਹਣ ਦੀ ਕੋਸ਼ਿਸ਼ ਕੀਤੀ ਅਤੇ ਹਮਲੇ ਵਿਚ ਗੁੱੱ ਉਤੇ ਗੰਭੀਰ ਸੱਟ ਲੱਗਣ ਦੇ ਬਾਵਜੂਦ ਉਹ ਇਕ ਮੁਲਜ਼ਮ ਨੂੰ ਫੜਨ ਵਿਚ ਕਾਮਯਾਬ ਰਹੀ, ਦਾ ਬੇਮਿਸਾਲ ਬਹਾਦਰੀ ਸਦਕਾ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਸੋਮਵਾਰ ਨੂੰ ਸਮਾਰਟ ਫ਼ੋਨ ਅਤੇ ਪ੍ਰਸ਼ੰਸਾ ਪੱਤਰ ਨਾਲ ਸਨਮਾਨ ਕੀਤਾ।


   ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕੁਸਮ ਨੂੰ ਅਪਣੇ ਮਾਪਿਆਂ ਨਾਲ ਪੁਲਿਸ ਲਾਈਨ ਵਿਚ ਚਾਹ ਦੇ ਇਕ ਕੱਪ ਉਤੇ ਬੁਲਾਇਆ ਅਤੇ ਉਸ ਦੀ ਅਸਾਧਾਰਨ ਬਹਾਦਰੀ ਦੀ ਸ਼ਲਾਘਾ ਕੀਤੀ। ਭੁੱਲਰ ਨੇ ਕਿਹਾ ਕਿ ਕੁਸਮ ਹੁਣ ਦੂਜੀ ਕੁੜੀਆਂ ਲਈ ਮਿਸਾਲ ਬਣ ਗਈ ਹੈ ਅਤੇ ਸਮਾਜ ਦਾ ਮਾਣ ਵਧਾਇਆ ਹੈ। ਉਨ੍ਹਾਂ ਕਿਹਾ ਕਿ ਲੜਕੀਆਂ ਨੇ ਕਈ ਖੇਤਰਾਂ ਵਿਚ ਲੜਕਿਆਂ ਨੂੰ ਪਛਾੜ ਦਿਤਾ ਹੈ, ਭਾਵੇਂ ਉਹ ਅਫ਼ਸਰਸ਼ਾਹੀ ਹੋਵੇ, ਰਾਜਨੀਤੀ ਜਾਂ ਖੇਡਾਂ ਹੋਣ। ਉਨ੍ਹਾਂ ਕਿਹਾ ਕਿ ਸ਼ਾਇਦ ਹੀ ਕੋਈ ਅਜਿਹਾ ਖੇਤਰ ਹੋਵੇ ਜਿੱਥੇ ਲੜਕੀਆਂ ਨੇ ਅਪਣੀ ਅਮਿੱਟ ਛਾਪ ਨਾ ਛੱਡੀ ਹੋਵੇ। ਹੁਣ ਸਮੇਂ ਦੀ ਲੋੜ ਹੈ ਉਨ੍ਹਾਂ ਦੇ ਸੁਪਨਿਆਂ ਨੂੰ ਖੰਭ ਲਾਉਣ ਦੀ।

imageimage

ਜਿਵੇਂ ਕੁਸਮ ਦੇ ਪਰਵਾਰ ਨੇ ਉਸ ਨੂੰ ਐਨ.ਸੀ.ਸੀ. ਵਿਚ ਸ਼ਾਮਲ ਹੋਣ ਜਾਂ ਸਿਖਿਆ ਦੇ ਨਾਲ-ਨਾਲ ਤਾਈਕਵਾਂਡੋ ਦੀ ਸਿਖਲਾਈ ਦੇ ਫ਼ੈਸਲੇ ਦਾ ਸਮਰਥਨ ਕੀਤਾ।
    ਪੁਲਿਸ ਕਮਿਸ਼ਨਰ ਨੇ ਕਿਹਾ ਕਿ ਸਮਾਰਟ ਫ਼ੋਨ ਕੁਸੁਮ ਨੂੰ ਆਨਲਾਈਨ ਕਲਾਸਾਂ ਰਾਹੀਂ ਅਪਣੀ ਪੜ੍ਹਾਈ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਜਾਰੀ ਰੱਖਣ ਵਿਚ ਮਦਦ ਕਰੇਗਾ। ਭੁੱਲਰ ਨੇ ਦਸਿਆ ਕਿ ਯੂਐਸਏ ਰਹਿਣ ਵਾਲੇ ਸਮਾਜ ਸੇਵੀ ਵਲੋਂ ਕੁਸੁਮ ਨੂੰ 51,000 ਦੇਣ ਦਾ ਫ਼ੈਸਲਾ ਕੀਤਾ ਗਿਆ ਹੈ ਜਿਸ ਲਈ ਉਸ ਦਾ ਖ਼ਾਤਾ ਨੰ. ਸਮਾਜ ਸੇਵੀ ਨੂੰ ਦਿਤਾ ਗਿਆ ਹੈ, ਜੋ ਉਸ ਦੇ ਖਾਤੇ ਵਿਚ ਪੈਸੇ ਸਿੱਧਾ ਭੇਜਣਾ ਚਾਹੁੰਦੇ ਸਨ। ਉਨ੍ਹਾਂ ਕਿਹਾ ਕਿ ਕਮਿਸ਼ਨਰੇਟ ਪੁਲਿਸ ਕੁਸਮ ਦੇ ਪੁਲਿਸ ਅਧਿਕਾਰੀ ਬਣਨ ਅਤੇ ਸਮਾਜ ਸੇਵਾ ਕਰਨ ਦੇ ਉਸ ਦੇ ਸੁਪਨੇ ਨੂੰ ਸਾਕਾਰ ਕਰਨ ਵਿਚ ਸਾਥ ਦੇਵੇਗੀ। ਇਸ ਮੌਕੇ ਹਾਜ਼ਰ ਪ੍ਰਮੁੱਖ ਲੋਕਾਂ ਵਿਚ ਡਿਪਟੀ ਕਮਿਸ਼ਨਰ ਪੁਲਿਸ (ਡੀਸੀਪੀ ਇਨਵੈਸਟੀਗੇਸ਼ਨ) ਗੁਰਮੀਤ ਸਿੰਘ, ਏਸੀਪੀ ਬਿਮਲ ਕਾਂਤ ਅਤੇ ਹੋਰ ਸ਼ਾਮਲ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement