
ਪੰਜਾਬ 'ਚ ਕੋਰੋਨਾ ਨਾਲ 70 ਮੌਤਾਂ
ਸੂਬੇ ਚ ਕੇਸ ਅੰਕੜਾ 82 ਹਜ਼ਾਰ ਤੋਂ ਪਾਰ
ਚੰਡੀਗੜ੍ਹ, 14 ਸਤੰਬਰ (ਨੀਲ ਭਾਲਿੰਦਰ ਸਿੰਘ) : ਪੰਜਾਬ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਕਾਰਨ 70 ਹੋਰ ਮੌਤਾਂ ਹੋ ਗਈਆਂ। ਜਦਕਿ ਅੱਜ ਪੰਜਾਬ 'ਚ 2496 ਨਵੇਂ ਮਰੀਜ਼ ਆਏ ਹਨ। ਕੋਰੋਨਾ ਕਾਰਨ ਪੰਜਾਬ 'ਚ ਹੁਣ ਤਕ 82113 ਲੋਕ ਪਾਜ਼ੇਟਿਵ ਪਾਏ ਗਏ ਹਨ, ਜਿਨ੍ਹਾਂ ਵਿਚੋਂ 58999 ਮਰੀਜ਼ ਠੀਕ ਹੋ ਚੁੱਕੇ, ਬਾਕੀ 20690 ਮਰੀਜ ਜ਼ੇਰੇ ਇਲਾਜ ਹਨ। ਇਸ ਤੋਂਂ ਇਲਾਵਾ ਅੱਜ 1463 ਮਰੀਜ਼ ਠੀਕ ਹੋ ਕੇ ਘਰ ਪਰਤੇ ਹਨ। 544 ਮਰੀਜ਼ ਆਕਸੀਜਨ ਅਤੇ 85 ਨੂੰ ਵੈਂਟੀਲੇਟਰ ਸਹਾਰੇ ਰਖਿਆ ਗਿਆ ਹੈ। ਅੱਜ ਸਭ ਤੋਂ ਵੱਧ ਨਵੇਂ ਮਾਮਲੇ ਮੁਹਾਲੀ ਤੋਂ 408, ਪਟਿਆਲਾ 387, ਲੁਧਿਆਣਾ 307, ਜਲੰਧਰ 261, ਤੇ ਅੰਮ੍ਰਿਤਸਰ ਤੋਂ 281 ਨਵੇਂ ਪਾਜ਼ੇਟਿਵ ਮਰੀਜ਼ ਰੀਪੋਰਟ ਹੋਏ ਹਨ। ਹੁਣ ਤਕ 2424 ਮਰੀਜ਼ ਦਮ ਤੋੜ ਚੁੱਕੇ ਹਨ। ਅੱਜ ਰੀਪੋਰਟ ਹੋਈਆਂ ਮੌਤਾਂ 'ਚ 14 ਫ਼ਿਰੋਜ਼ਪੁਰ, 6 ਅੰਮ੍ਰਿਤਸਰ, 2 ਮੋਹਾਲੀ, 11 ਲੁਧਿਆਣਾ, 1 ਬਠਿੰਡਾ, 5 ਜਲੰਧਰ, 6 ਪਟਿਆਲਾ, 5 ਕਪੂਰਥਲਾ, 3 ਫ਼ਤਿਹਗੜ੍ਹ ਸਾਹਿਬ, 1 ਫ਼ਰੀਦਕੋਟ, 1 ਮੋਗਾ, 1 ਨਵਾਂ ਸ਼ਹਿਰ, 1 ਮੁਕਤਸਰ, 5 ਗੁਰਦਾਸਪੁਰ, 6 ਹੁਸ਼ਿਆਰਪੁਰ, 2 ਸੰਗਰੂਰ ਤੋਂ ਰੀਪੋਰਟ ਹੋਈਆਂ ਹਨ।image