
ਨੈਸ਼ਨਲ ਹਾਈਵੇ ਉਤੇ ਖ਼ਾਲਿਸਤਾਨੀ ਝੰਡਾ ਲਹਿਰਾਇਆ, ਪੁਲਿਸ ਬਣੀ ਅਣਜਾਣ
ਪਟਿਆਲਾ, 14 ਸਤੰਬਰ (ਤੇਜਿੰਦਰ ਫ਼ਤਿਹਪੁਰ) : ਰੈਫ਼ਰੇਂਡਮ 2020 ਨੂੰ ਲੈ ਕੇ ਸਿਖ ਫ਼ਾਰ ਜਸਟਿਸ ਪੰਜਾਬ ਵਿਚ ਪੂਰੀ ਤਰ੍ਹਾਂ ਸਰਗਰਮ ਹੈ। ਅੱਜ ਜ਼ੀਰਕਪੁਰ-ਬਠਿੰਡਾ ਨੈਸ਼ਨਲ ਹਾਈਵੇ ਉਤੇ ਪਟਿਆਲਾ-ਸੰਗਰੂਰ ਰੋਡ ਕੋਲ ਪਿੰਡ ਭੇਡਪੁਰਾ ਦੇ ਅੱਡੇ ਉਤੇ ਖ਼ਾਲਿਸਤਾਨ ਦਾ ਝੰਡਾ ਲਹਿਰਾਏ ਜਾਣ ਦੀ ਸੂਚਨਾ ਮਿਲੀ ਹੈ। ਬੇਸ਼ਕ ਇਸ ਲਹਿਰਾਏ ਗਏ ਝੰਡੇ ਦੀ ਬਕਾਇਦਾ ਵੀਡੀਉ ਵੀ ਵਾਇਰਲ ਹੋ ਗਈ, ਪੁਰ ਇਸ ਦੇ ਬਾਵਜੂਦ ਪੁਲਿਸ ਬਿਲਕੁਲ ਅਣਜਾਣ ਬਣ ਗਈ ਹੈ। ਸੁਤਰ ਇਹ ਵੀ ਦਸਦੇ ਹਨ ਕਿ ਇਹ ਲਹਿਰਾਇਆ ਗਿਆ ਝੰਡਾ ਬਕਾਇਦਾ ਸਬੰਧਿਤ ਪੁਲਿਸ ਹੀ ਉਤਾਰ ਕੈ ਲਿਆਈ ਹੈ, ਪਰ ਫ਼ੋਨ ਉਤੇ ਹੋਈ ਗੱਲਬਾਤ ਦੌਰਾਨ ਐਸਐਚਓ ਪਸਿਆÎਣਾ ਜਸਪ੍ਰੀਤ ਸਿੰਘ ਨੇ ਪੱਲਾ ਝਾੜ ਲਿਆ ਹੈ। ਐਸ.ਐਚ.ਓ. ਨੇ ਕਿਹਾ ਕਿ ਉਨ੍ਹਾਂ ਨੂੰ ਜਦੋਂ ਇਸ ਖ਼ਾਲਿਸਤਾਨੀ ਝੰਡੇ ਬਾਰੇ ਪਤਾ ਲਗਿਆ ਤਾਂ ਉਨ੍ਹਾਂ ਨੇ ਤੁਰਤ ਟੀਮਾਂ ਰਵਾਨਾ ਕੀਤੀਆਂ ਪਰ ਮੁੱਖ ਹਾਈਵੇ ਉਤੇ ਕਿਤੇ ਵੀ ਕੋਈ ਖ਼ਾਲਿਸਤਾਨੀ ਝੰਡਾ ਨਜ਼ਰ ਨਹੀਂ ਆਇਆ। ਇਕੱਤਰ ਕੀਤੀ ਜਾਣਕਾਰੀ ਮੁਤਾਬਕ ਅੱਜ ਦੁਪਿਹਰ ਸਮੇਂ ਕੁੱਝ ਸ਼ਰਾਰਤੀ ਅਨਸਰਾਂ ਨੇ ਨੈਸ਼ਨਲ ਹਾਈਵੇ ਸੰਗਰੂਰ-ਪਟਿਆਲਾ ਮਾਰਗ ਉਤੇ ਸਥਿਤ ਪਿੰਡ ਭੈਡਪੁਰਾ ਦੇ ਅੱਡੇ ਉਤੇ ਇਕ ਕੇਸਰੀ ਰੰਗ ਦਾ ਝੰਡਾ ਲਹਿਰਾ ਦਿਤਾ। ਇਹ ਝੰਡਾ ਹਾਈਵੇ ਉਤੇ ਪਹਿਲਾਂ ਹੀ ਲੱਗੇ ਇਕ ਸਰਕਾਰੀ ਸਾਇਨ ਬੋਰਡ ਉਤੇ ਲਗਾਇਆ ਗਿਆ ਸੀ। ਇਸ ਝੰਡੇ ਦੇ ਲਗਦਿਆਂ ਹੀ ਕੁੱਝ ਰਾਹਗੀਰਾਂ ਨੇ ਵੀਡੀਉ ਬਣਾ ਲਈ ਅਤੇ ਵਾਇਰਲ ਕਰ ਦਿਤੀ। ਵੀਡੀÀ ਵਾਇਰਲ ਹੋਣ ਤੋਂ ਤੁਰਤ ਬਾਅਦ ਥਾਣਾ ਪਸਿਆਣਾ ਦੀ ਪੁਲਿਸ ਮੌਕੇ ਉਤੇ ਪੁੱਜੀ। ਸੂਤਰ ਦਸਦੇ ਹਨ ਕਿ ਇਸ ਝੰਡੇ ਨੂੰ ਤੁਰਤ ਉਤਾਰ ਲਿਆ ਗਿਆ। ਜਦਕਿ ਥਾਣਾ ਮੁਖੀ ਇਸ ਮਾਮimageਲੇ ਤੋਂ ਅਣਜਾਣਤਾ ਪ੍ਰਗਟਾ ਕਿ ਕੋਈ ਵੀ ਝੰਡਾ ਨਾ ਮਿਲਣ ਦੀ ਗੱਲ ਆਖ ਰਹੇ ਹਨ।