
ਦਮ ਹੈ ਤਾਂ ਤਾਲਿਬਾਨ ਨੂੰ 'ਅਤਿਵਾਦੀ' ਸੰਗਠਨ ਐਲਾਨੇ ਮੋਦੀ ਸਰਕਾਰ : ਓਵੈਸੀ
ਕਿਹਾ, ਮੈਂ ਤਾਲਿਬਾਨ ਨਾਲ ਕੀ ਲੈਣਾ-ਦੇਣਾ ਹੈ, ਮੇਰੇ 'ਤੇ ਸ਼ੱਕ ਕਿਉਂ?
ਪਟਨਾ, 14 ਸਤੰਬਰ): ਏਆਈਐਮਆਈਐਮ ਦੇ ਮੁਖੀ ਅਸਦੁਦੀਨ ਓਵੈਸੀ ਨੇ ਮੰਗਲਵਾਰ ਨੂੰ ਤਾਲਿਬਾਨ ਬਾਰੇ ਉਨ੍ਹਾਂ ਦੇ ਨਜ਼ਰੀਏ ਬਾਰੇ ਪੁੱਛੇ ਜਾਣ 'ਤੇ ਨਾਰਾਜ਼ਗੀ ਜਾਹਰ ਕੀਤੀ ਅਤੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੂੰ ਚੁਣੌਤੀ ਦਿਤੀ ਕਿ ਉਹ ਇਸ ਨੂੰ 'ਅਤਿਵਾਦੀ ਸੰਗਠਨ' ਐਲਾਨ ਕਰੇ |
ਹੈਦਰਾਬਾਦ ਦੇ ਸੰਸਦ ਮੈਂਬਰ ਨੇ ਮੰਗਲਵਾਰ ਨੂੰ ਪਟਨਾ ਵਿਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਇਹ ਵੀ ਮੰਗ ਕੀਤੀ ਕਿ ਸਰਕਾਰ, ਇਸ ਤੱਥ ਦੇ ਮੱਦੇਨਜ਼ਰ ਕਿ ਭਾਰਤ ਇਸ ਵੇਲੇ ਪਾਬੰਦੀਆਂ ਬਾਰੇ ਸੰਯੁਕਤ ਰਾਸ਼ਟਰ ਦੀ ਕਮੇਟੀ ਦੀ ਅਗਵਾਈ ਕਰ ਰਿਹਾ ਹੈ, ਭਰੋਸਾ ਦਿਵਾਏ ਕਿ ਤਾਲਿਬਾਨ ਨੇਤਾਵਾਂ ਨੂੰ ਕਿਸੇ ਨੂੰ ਵੀ ਅਤਿਵਾਦੀਆਂ ਦੀ ਸੂਚੀ ਵਿਚੋਂ ਨਹੀਂ ਹਟਾਇਆ ਜਾਵੇਗਾ |
ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ, Tਤਾਲਿਬਾਨ ਨਾਲ ਅਸਦੁਦੀਨ ਓਵੈਸੀ ਦਾ ਕੀ ਲੈਣਾ ਦੇਣਾ ਹੈ? ਅਜਿਹੀ ਗੱਲ ਤੁਹਾਡੇ ਦਿਮਾਗ ਵਿਚ ਕਿਉਂ ਆਉਂਦੀ ਹੈ? ਤੁਸੀਂ ਮੇਰੇ ਤੇ ਸ਼ੱਕ ਕਿਉਂ ਕਰਦੇ ਹੋ? ਓਵੈਸੀ ਨੇ ਕੱੁਝ ਭਾਜਪਾ ਨੇਤਾਵਾਂ ਵਲੋਂ ਉਨ੍ਹਾਂ ਨੂੰ Tਤਾਲਿਬਾਨੀ ਸੋਚ'' ਵਾਲਾ ਵਿਅਕਤੀ ਕਰਾਰ ਦਿਤੇ ਜਾਣ ਵਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਕੀ ਇਹ ਅਸਦੁਦੀਨ ਓਵੈਸੀ ਹੀ ਸਨ ਜਿਨ੍ਹਾਂ ਨੇ ਕੰਧਾਰ ਵਿਚ ਅਗਵਾ ਕੀਤੇ ਜਹਾਜ਼ ਦੇ ਯਾਤਰੀਆਂ ਦੀ ਰਿਹਾਈ ਲਈ ਜੇਲ ਵਿਚ ਬੰਦ ਅਤਿਵਾਦੀਆਂ ਨੂੰ ਸੌਂਪਿਆ ਸੀ?
ਏਆਈਐਮਆਈਐਮ ਮੁਖੀ ਨੇ ਕਿਹਾ ਕਿ ਉਨ੍ਹਾਂ ਨੇ ਸੰਸਦ ਦੀ ਟੇਬਲ 'ਤੇ ਤਾਲਿਬਾਨ ਬਾਰੇ ਅਪਣਾ ਪੱਖ ਸਪੱਸ਼ਟ ਕਰ ਦਿਤਾ ਸੀ ਪਰ ਉਨ੍ਹਾਂ ਦੀਆਂ ਚਿਤਾਵਨੀਆਂ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਸੀ | ਓਵੈਸੀ ਨੇ ਇਹ ਵੀ ਕਿਹਾ ਕਿ ਅਫ਼ਗ਼ਾਨਿਸਤਾਨ 'ਤੇ ਤਾਲਿਬਾਨ ਦਾ ਕਬਜ਼ਾ ਪਾਕਿਸਤਾਨ ਅਤੇ ਚੀਨ ਨੂੰ ਮਜ਼ਬੂਤ ਕਰੇਗਾ ਜੋ ਕਿ ਭਾਰਤ ਲਈ ਬਹੁਤ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਭਾਰਤ ਨੇ ਅਫ਼ਗ਼ਾਨਿਸਤਾਨ ਵਿਚ ਬਹੁਤ ਨਿਵੇਸ਼ ਕੀਤਾ ਹੈ | (ਏਜੰਸੀ)