
ਆਮ ਘਰ ‘ਚ ਜਨਮ ਲੈਣ ਦੇ ਬਾਵਜੂਦ ਨੌਜਵਾਨ ਨੇ ਹਾਸਲ ਕੀਤਾ ਮੁਕਾਮ
ਨਾਭਾ (ਐਸ ਕੇ ਸ਼ਰਮਾ) ਜੇਕਰ ਮਨ ਵਿੱਚ ਕੁਝ ਕਰ ਗੁਜ਼ਰਨ ਦਾ ਜਜ਼ਬਾ ਹੋਵੇ ਤਾਂ ਔਖੀ ਤੋਂ ਔਖੀ ਮੰਜ਼ਿਲ ਨੂੰ ਵੀ ਆਸਾਨੀ ਦੇ ਨਾਲ ਹਾਸਲ ਕੀਤਾ ਜਾ ਸਕਦਾ ਹੈ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਲਾਅ ਦੀ ਡਿਗਰੀ ਕਰਨ ਤੋਂ ਬਾਅਦ ਕੜੀ ਮਿਹਨਤ ਮੁਸ਼ੱਕਤ ਦੇ ਨਾਲ ਅਜਿਹਾ ਹੀ ਮੁਕਾਮ ਹਾਸਲ ਕੀਤਾ ਹੈ ਨਾਭਾ ਦੇ ਰਹਿਣ ਵਾਲੇ ਨੌਜਵਾਨ ਪ੍ਰੀਤਇੰਦਰ ਸਿੰਘ ਭੰਦੋਹਲ ਨੇ, ਜਿਸ ਨੇ ਆਨਲਾਈਨ ਪੜ੍ਹਾਈ ਕਰਕੇ ਬਿਨਾਂ ਵੀਜ਼ੇ ਤੋਂ ਵਿਦੇਸ਼ੀ ਧਰਤੀ ਕੈਨੇਡਾ ਵਿੱਚ ਵਕੀਲ ਬਣ ਕੇ ਆਪਣੇ ਮਾਪਿਆਂ ਦੇ ਨਾਲ-ਨਾਲ ਨਾਭਾ ਸ਼ਹਿਰ ਦਾ (Nabha's young man becomes a Canadian lawyer after studying law online) ਨਾਮ ਰੋਸ਼ਨ ਕੀਤਾ ਹੈ।
Preetinder Singh
ਇਸ ਮੌਕੇ ਕੈਨੇਡੀਅਨ ਵਕੀਲ ਪ੍ਰੀਤਇੰਦਰ ਸਿੰਘ ਭੰਦੋਹਲ ਨੂੰ ਨਾਭਾ ਬਾਰ ਐਸੋਸੀਏਸ਼ਨ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਪ੍ਰੀਤਇੰਦਰ ਸਿੰਘ ਭੰਦੋਹਲ ਕੈਨੇਡੀਅਨ ਵਕੀਲ ਨੇ ਕਿਹਾ ਕਿ ਮੈਨੂੰ ਆਨਲਾਈਨ (Nabha's young man becomes a Canadian lawyer after studying law online) ਪੜ੍ਹਾਈ ਕਰਨ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ, ਕਿਉਂਕਿ ਇਹ ਮੁਕਾਮ ਹਾਸਲ ਕਰਨ ਲਈ ਮੈਨੂੰ ਰਾਤ ਦੇ ਸਮੇਂ ਅੱਠ-ਅੱਠ ਘੰਟੇ ਦੀਆਂ ਆਨਲਾਈਨ ਕਲਾਸਾਂ ਲਗਾਉਣੀਆਂ ਪਈਆਂ ਅਤੇ ਦਿਨ ਰਾਤ ਇੱਕ ਕਰਕੇ ਅੱਜ ਇਹ ਮੁਕਾਮ ਹਾਸਲ ਕੀਤਾ ਹੈ।
ਹੋਰ ਵੀ ਪੜ੍ਹੋ: ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ: ਗੁਰਦਾਸ ਮਾਨ ਨੂੰ ਹਾਈ ਕੋਰਟ ਤੋਂ ਮਿਲੀ ਰਾਹਤ |
Preetinder Singh
ਮੇਰੀ ਖ਼ੁਸ਼ੀ ਦਾ ਕੋਈ ਵੀ ਟਿਕਾਣਾ ਨਹੀਂ ਹੈ। ਮੈਂ ਬਹੁਤ ਖੁਸ਼ ਹਾਂ। ਉਨ੍ਹਾਂ ਕਿਹਾ ਕਿ ਮੈਂ ਹੁਣ ਪੰਜਾਬ ਦੀਆਂ ਸਾਰੀਆਂ ਬਾਰ ਐਸੋਸੀਏਸ਼ਨਾਂ ਵਿਚ ਜਾ ਕੇ ਫਰੀ ਸੈਮੀਨਾਰ ਦੇ ਜ਼ਰੀਏ ਨੌਜਵਾਨਾਂ ਨੂੰ ਪ੍ਰੇਰਿਤ ਕਰਾਂਗਾ। ਉਨ੍ਹਾਂ ਪੰਜਾਬ ਦੇ ਮਾੜੇ ਸਿਸਟਮ ਦੇ ਬਾਰੇ ਬੋਲਦਿਆਂ ਕਿਹਾ ਕਿ ਜੇਕਰ ਪੰਜਾਬ ਦੇ ਵਿੱਚ ਹੀ ਚੰਗੀਆਂ ਨੌਕਰੀਆਂ ਦੇ ਸਾਧਨ ਹੋਣ ਤਾਂ ਕੋਈ ਵੀ ਵਿਦੇਸ਼ੀ ਧਰਤੀ ਵੱਲ (Nabha's young man becomes a Canadian lawyer after studying law online) ਨੌਜਵਾਨ ਰੁੱਖ ਨਹੀਂ ਕਰੇਗਾ।
Preetinder Singh's Father
ਇਸ ਮੌਕੇ ਪ੍ਰੀਤਇੰਦਰ ਦੇ ਪਿਤਾ ਗਿਆਨ ਸਿੰਘ ਜੋ ਕਿ ਨਾਭਾ ਬਾਰ ਐਸੋਸੀਏਸ਼ਨ (Nabha's young man becomes a Canadian lawyer after studying law online) ਦੇ ਪ੍ਰਧਾਨ ਵੀ ਹਨ, ਉਨਾਂ ਕਿਹਾ ਕਿ ਉਹ ਪਰਮਾਤਮਾ ਦਾ ਸ਼ੁਕਰ ਗੁਜ਼ਾਰ ਹਨ। ਉਨ੍ਹਾਂ ਕਿਹਾ ਕਿ ਮੈਂ ਨਾਭਾ ਬਾਰ ਐਸੋਸੀਏਸ਼ਨ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੇਰੇ ਬੇਟੇ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਹੈ।
ਹੋਰ ਵੀ ਪੜ੍ਹੋ: ਅਨਿਲ ਵਿਜ ਦਾ ਬਿਆਨ, ‘ਕਿਸਾਨ ਅੰਦੋਲਨ ਹੁਣ ਅੰਦੋਲਨ ਨਹੀਂ ਰਿਹਾ, ਇਸ ਨੂੰ ਗਦਰ ਕਹੋ’ |
Preetinder Singh
ਇਸ ਮੌਕੇ ਵਕੀਲ ਮੋਹਨ ਲਾਲ ਵਰਮਾ ਨੇ ਕਿਹਾ ਕਿ ਇਹ ਨਾਭਾ ਬਾਰ ਐਸੋਸੀਏਸ਼ਨ ਦੇ ਲਈ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ। ਜੋ ਸਾਡੇ ਬਾਰ ਦਾ ਮੈਂਬਰ ਕੈਨੇਡਾ ਵਿੱਚ ਵਕੀਲ ਬਣਿਆ ਹੈ। ਇਸ ਨੌਜਵਾਨ ਤੋਂ ਹੋਰ ਨੌਜਵਾਨਾਂ ਨੂੰ ਵੀ ਪ੍ਰੇਰਨਾ (Nabha's young man becomes a Canadian lawyer after studying law online) ਮਿਲੇਗੀ। ਇਸ ਨੌਜਵਾਨ ਨੇ ਆਪਣੇ ਮਾਪਿਆਂ ਦੇ ਨਾਲ ਨਾਲ ਨਾਭਾ ਸ਼ਹਿਰ ਦਾ ਵੀ ਨਾਂਅ ਰੌਸ਼ਨ ਕੀਤਾ ਹੈ।
Preetinder Singh's L
ਹੋਰ ਵੀ ਪੜ੍ਹੋ: ਤਾਲਿਬਾਨ ਦੀ ਬਜਾਏ ਕਿਸਾਨਾਂ ਅਤੇ ਦੇਸ਼ ਦੇ ਹੋਰ ਮੁੱਦਿਆਂ ’ਤੇ ਧਿਆਨ ਦੇਵੇ ਸਰਕਾਰ: ਮਹਿਬੂਬਾ ਮੁਫ਼ਤੀ |