ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਹੋਏ ਏਕਾਂਤਵਾਸ
Published : Sep 15, 2021, 12:08 am IST
Updated : Sep 15, 2021, 12:08 am IST
SHARE ARTICLE
image
image

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਹੋਏ ਏਕਾਂਤਵਾਸ

ਮੋਸਕੋ, 14 ਸਤੰਬਰ : ਤੀਜੀ ਲਹਿਰ ਦੇ ਡਰ ਦੇ ਵਿਚਕਾਰ, ਕੋਰੋਨਾ ਮਹਾਂਮਾਰੀ ਨੇ ਇਕ ਵਾਰ ਫਿਰ ਦਸਤਕ ਦੇਣੀ ਸ਼ੁਰੂ ਕਰ ਦਿਤੀ ਹੈ | ਹੁਣ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਏਕਾਂਤਵਾਸ ਹੋਏ ਹਨ | ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਦਿਨੀਂ ਪੁਤਿਨ ਦੇ ਕੁੱਝ ਕਰੀਬੀਆਂ ਵਿਚ ਕੋਰੋਨਾ ਵਾਇਰਸ ਦੀ ਪੁਸਟੀ ਹੋਈ ਸੀ | ਜਿਸ ਤੋਂ ਬਾਅਦ ਰਾਸ਼ਟਰਪਤੀ ਨੇ ਅਪਣੇ ਆਪ ਨੂੰ  ਏਕਾਂਤਵਾਸ ਕਰਨ ਦਾ ਫ਼ੈਸਲਾ ਕੀਤਾ ਹੈ | ਪੁਤਿਨ ਨੂੰ  ਕੋਰੋਨਾ ਤੋਂ ਬਚਾਉਣ ਲਈ ਵਿਸ਼ੇਸ਼ ਪ੍ਰਬੰਧ ਅਪਣਾਏ ਜਾ ਰਹੇ ਹਨ | ਮਾਹਰ ਡਾਕਟਰਾਂ ਦੀ ਟੀਮ ਅਜੇ ਵੀ ਪੁਤਿਨ ਦੀ ਦੇਖਭਾਲ ਕਰ ਰਹੀ ਹੈ | ਇਸ ਦੇ ਨਾਲ ਹੀ, ਉਨ੍ਹਾਂ ਨੂੰ  ਮਿਲਣ ਵਾਲੇ ਲੋਕਾਂ ਨੂੰ  ਏਕਾਂਤਵਾਸ ਕੀਤਾ ਜਾ ਰਿਹਾ ਹੈ | ਹਾਲਾਂਕਿ ਅਜਿਹਾ ਕੋਈ ਇਕ ਹੀ ਹੋਵੇਗਾ ਜੋ ਕੁਆਰੰਟੀਨ ਪੂਰਾ ਕੀਤੇ ਬਗ਼ੈਰ ਰੂਸ ਦੇ ਰਾਸ਼ਟਰਪਤੀ ਨੂੰ  ਮਿਲ ਸਕਦਾ ਹੈ | ਇਸ ਦੇ ਬਾਵਜੂਦ, ਕੋਰੋਨਾ ਉਨ੍ਹਾਂ ਦੇ ਨੇੜੇ ਪਹੁੰਚ ਗਿਆ ਹੈ, ਜਿਸ ਦੇ ਮੱਦੇਨਜਰ ਪੁਤਿਨ ਨੇ ਏਕਾਂਤਵਾਸ ਵਿਚ ਜਾਣ ਦਾ ਫ਼ੈਸਲਾ ਕੀਤਾ ਹੈ |        (ਏਜੰਸੀ)

SHARE ARTICLE

ਏਜੰਸੀ

Advertisement

Hardeep Mundian Interview: ਚੱਲਦੀ Interview 'ਚ ਮੰਤਰੀ ਦੀਆਂ ਅੱਖਾਂ 'ਚ ਆਏ ਹੰਝੂ, ਜਦੋਂ ਯਾਦ ਕੀਤੀ PM ਦੀ ਗੱਲ!

10 Sep 2025 3:35 PM

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM
Advertisement