
ਚੋਣ ਕਮਿਸ਼ਨ ਨੇ ਪੰਜ ਸੂਬਿਆਂ ਵਿਚ ਵਿਧਾਨ ਸਭਾ ਚੋਣਾਂ ਦੀ ਤਿਆਰੀ ਕੀਤੀ
ਪਿਛਲੇ 15 ਦਿਨਾਂ 'ਚ ਦੋ ਵਾਰ ਮੁੱਖ ਚੋਣ ਅਧਿਕਾਰੀਆਂ ਨਾਲ ਬੈਠਕਾਂ ਕੀਤੀਆਂ
ਚੰਡੀਗੜ੍ਹ, 14 ਸਤੰਬਰ (ਜੀ.ਸੀ.ਭਾਰਦਵਾਜ, ਨਰਿੰਦਰ ਸਿੰਘ ਝਾਮਪੁਰ): ਮੁਲਕ ਦੇ ਸੱਭ ਤੋਂ ਵੱਡੇ ਸੂਬੇ ਉਤਰ ਪ੍ਰਦੇਸ਼ ਸੱਭ ਤੋਂ ਛੋਟੇ ਗੋਆ ਅਤੇ ਮਨੀਪੁਰ, ਉਤਰਾਖੰਡ ਸਮੇਤ ਸਰਹੱਦੀ ਸੂਬੇ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਆਉਂਦੀ ਜਨਵਰੀ ਫ਼ਰਵਰੀ ਵਿਚ ਕਰਵਾਉਣ ਵਾਸਤੇ ਭਾਰਤ ਦੇ ਚੋਣ ਕਮਿਸ਼ਨ ਨੇ ਤਿਆਰੀਆਂ ਲਗਭਗ ਪੂਰੀਆਂ ਕਰ ਲਈਆਂ ਹਨ | ਪਿਛਲੇ 2 ਹਫ਼ਤਿਆਂ ਦੌਰਾਨ ਚੋਣ ਕਮਿਸ਼ਨ ਨੇ ਇਨ੍ਹਾਂ 5 ਸੂਬਿਆਂ ਦੇ ਮੁੱਖ ਚੋਣ ਅਧਿਕਾਰੀਆਂ ਨਾਲ ਲੰਮੀ ਚੌੜੀ ਚਰਚਾ ਦੋ ਦੋ ਵਾਰ ਕੀਤੀ ਹੈ ਅਤੇ ਸਿਵਲ ਤੇ ਸੁਰੱਖਿਆ ਪ੍ਰਬੰਧਾਂ ਦੇ ਨੁਕਤਿਆਂ 'ਤੇ ਬਾਰੀਕੀ ਨਾਲ ਵੇਰਵੇ ਸਿਹਤ ਹਰ ਪਹਿਲੂ ਨੂੰ ਵਿਚਾਰਿਆ ਹੈ |
ਅੱਜ ਇਥੇ ਚੋਣ ਕਮਿਸ਼ਨ ਦੇ ਦਫ਼ਤਰ ਵਿਚ ਰੋਜ਼ਾਨਾ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਸੂਬੇ ਦੇ ਮੁੱਖ ਚੋਣ ਅਧਿਕਾਰੀ ਡਾ. ਐਸ. ਕਰਨਾ ਰਾਜੂ ਨੇ ਦਸਿਆ ਕਿ ਪੰਜਾਬ ਸਰਕਾਰ ਨੇ 300 ਕਰੋੜ ਦਾ ਬਜਟ ਪਾਸ ਕੀਤਾ ਹੋਇਆ ਹੈ ਜਿਸ ਤਹਿਤ ਸਾਰੇ ਖ਼ਰਚੇ ਕੀਤੇ ਜਾਣਗੇ ਅਤੇ ਕੁਲ 2,09,65000 ਤੋਂ ਵੱਧ ਵੋਟਰਾਂ ਵਿਚੋਂ ਵੱਧ ਤੋਂ ਵੱਧ ਮਰਦ, ਔਰਤਾਂ, ਨੌਜਵਾਨਾਂ, ਮੁਟਿਆਰਾਂ ਤੇ ਹੋਰ ਯੋਗ ਵੋਟਰਾਂ ਨੂੰ ਪੋਿਲੰਗ ਦਾ ਅਧਿਕਾਰ ਇਸਤੇਮਾਲ ਕਰਨ ਲਈ ਪ੍ਰੇਰਤ ਕੀਤਾ ਜਾਵੇਗਾ |
ਡਾ. ਰਾਜੂ ਨੇ ਦਸਿਆ ਕਿ 21100 ਵੀ.ਵੀ.ਪੈਟ ਮਸ਼ੀਨਾ ਤੇ 10500 ਈ.ਵੀ.ਐਮ., ਮੱਧ ਪ੍ਰਦੇਸ਼ ਤੋਂ ਮੰਗਵਾਈਆਂ ਹਨ ਜਿਨ੍ਹਾਂ ਨੂੰ ਮਿਲਾ ਕੇ ਕੁਲ 24689 ਪੋਿਲੰਗ ਸਟੇਸ਼ਨਾਂ ਵਾਸਤੇ, 37576 ਵੀ.ਵੀ. ਪੈਟ ਮਸ਼ੀਨਾਂ, 34942 ਕੰਪਿਊਟਰ ਮਸ਼ੀਨਾਂ ਤੇ 45136 ਬੂਥ ਲੈਵਲ ਮਸ਼ੀਨਾਂ ਦਾ ਪ੍ਰਬੰਧ ਹੋ ਗਿਆ ਹੈ |
ਮੁੱਚ ਚੋਣ ਅਧਿਕਾਰੀ ਨੇ ਕਿਹਾ ਕਿ ਪੰਜਾਬ ਦੀਆਂ ਸਾਰੀਆਂ ਰਾਜਨੀਤਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਪਿਛਲੇ ਹਫ਼ਤੇ ਬੈਠਕ ਵੀ ਕੀਤੀ ਗਈ ਸੀ, ਆਉਂਦੇ ਦਿਨਾਂ ਵਿਚ ਕੀਤੇ ਜਾ ਰਹੇ ਵੱਡੇ ਸ਼ਹਿਰਾਂ ਦੇ ਦੌਰਿਆਂ ਸਮੇਂ ਹੋਰ ਨੇਤਾਵਾਂ ਤੇ ਕਾਰਜ ਕਰਤਾਵਾਂ ਨਾਲ ਵੀ ਚਰਚਾ ਕੀਤੀ ਜਾਵੇਗੀ |
ਡਾ. ਐਸ. ਕਰਨਾ ਰਾਜੂ ਨੇ ਦਸਿਆ ਕਿ ਲੁਧਿਆਣਾ ਜ਼ਿਲ੍ਹੇ ਵਿਚ ਸੱਭ ਤੋਂ ਵੱਧ 2965 ਪੋਿਲੰਗ ਸਟੇਸ਼ਨਾਂ ਲਈ 4664 ਵੀ.ਵੀ.ਪੈਟ ਤੇ 6485 ਈ.ਵੀ.ਐਮ. ਦਾ ਬੰਦੋਬਸਤ ਕੀਤਾ ਹੈ, ਜਦੋਂ ਕਿ ਫ਼ਰੀਦਕੋਟ ਜ਼ਿਲ੍ਹੇ ਦੇ ਸੱਭ ਤੋਂ ਘੱਟ 511 ਪੋਿਲੰਗ ਸਟੇਸ਼ਨਾਂ ਵਾਸਤੇ 841 ਵੀ.ਵੀ. ਪੈਟ ਮਸ਼ੀਨਾਂ ਦਾ ਪ੍ਰਬੰਧ ਕੀਤਾ ਹੈ |
ਸਿਵਲ ਸਟਾਫ਼ ਤੇ ਸੁਰੱਖਿਆ ਸਟਾਫ਼ ਸਬੰਧੀ ਪੁਛੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਮੁੱਖ ਚੋਣ ਅਧਿਕਾਰੀ ਨੇ ਸਪਸ਼ਟ ਕਿਹਾ ਕਿ ਪੁਖ਼ਤਾ ਇੰਤਜ਼ਾਮ ਵਾਸਤੇ ਨਵੰਬਰ ਦਸੰਬਰ ਤੋਂ ਹੀ ਪੰਜਾਬ ਪੁਲਿਸ, ਪੀ.ਏ.ਪੀ., ਕੇਂਦਰੀ ਫ਼ੋਰਸ ਤੇ ਪੈਰਾ ਮਿਲਟਰੀ ਦਾ ਪ੍ਰਬੰਧ, ਲੋੜ ਮੁਤਾਬਕ ਕੀਤਾ ਜਾਣਾ ਹੈ ਅਤੇ ਸਾਰੇ ਦੇ ਸਾਰੇ 24689 ਪੋਿਲੰਗ ਸਟੇਸ਼ਨਾਂ ਦੀ ਵੀਡੀਉਗ੍ਰਾਫ਼ੀ ਕਰਵਾਈ ਜਾਵੇਗੀ |